- Advertisement -
ਅੱਜ-ਨਾਮਾ
ਪਰਗਟ ਪਿਆ ਸਰਕਾਰ ਨੂੰ ਫੇਰ ਸਿੱਧਾ,
ਪਿਆ ਹੈ ਰਾਜਾ ਵੜਿੰਗ ਵੀ ਬੋਲ ਬੇਲੀ।
ਰਹਿੰਦਾ ਪਿੱਛੇ ਨਾ ਕਦੀ ਕੁਲਬੀਰ ਜ਼ੀਰਾ,
ਉਹ ਵੀ ਗਿਆ ਕੁਝ ਫੋਲਣੇ ਫੋਲ ਬੇਲੀ।
ਭੜਕਿਆ ਮੰਤਰੀ ਇੱਕ ਸੀ ਕੱਲ੍ਹ ਏਦਾਂ,
ਸੜਕ ਉੱਤੇ ਜਿਉਂ ਕੁੱਟੀਦਾ ਢੋਲ ਬੇਲੀ।
ਬੋਲੇ ਸੱਜਣ ਨਾ ਕਈ ਹਨ ਅਜੇ ਬੇਸ਼ਕ,
ਅੰਦਰੋਂ ਉਹ ਵੀ ਵਿੱਸ ਰਹੇ ਘੋਲ ਬੇਲੀ।
ਜੋ ਵੀ ਬੋਲਦਾ, ਇੱਕੋ ਜਿਹੀ ਗੱਲ ਆਖੇ,
ਸਾਡੀ ਸਰਕਾਰ ਤੋਂ ਲੋਕ ਨੇ ਦੁਖੀ ਬੇਲੀ।
ਕੀਤਾ ਅਸੀਂ ਨਾ ਦੁੱਖ ਇਹ ਦੂਰ ਜੇਕਰ,
ਹੋਣਾ ਸਾਡਾ ਵੀ ਰਹਿਣ ਨਾ ਸੁਖੀ ਬੇਲੀ।
-ਤੀਸ ਮਾਰ ਖਾਂ
5 ਮਾਰਚ 2020
- Advertisement -