ਪਰਕਸ ਵੱਲੋਂ ‘ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ’ ਪੁਸਤਕ ਰਲੀਜ਼

ਅੰਮ੍ਰਿਤਸਰ 9 ਨਵੰਬਰ, 2019:

ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕਲ ,ਅੰਮ੍ਰਿਤਸਰ ਵਿਖੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਲਿਮਟਿਡ ਲੁਧਿਆਣਾ-ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ‘ਗੁਰੂ ਨਾਨਕ ਬਾਣੀ : ਸਰੋਕਾਰ ਅਤੇ ਪੈਗ਼ਾਮ’ ਰਲੀਜ਼ ਕੀਤੀ ਗਈ।

ਡਾ. ਬਿਕਰਮ ਸਿੰਘ ਘੁੰਮਣ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਦੁਆਰਾ ਸੰਪਾਦਿਤ ਇਸ ਪੁਸਤਕ ਵਿੱਚ ਡੇਢ ਦਰਜਨ ਤੋਂ ਵੱਧ ਸ੍ਰੀ ਗੁਰੂ ਨਾਨਕ ਜੀ ਦੇ ਜੀਵਨ, ਦਰਸ਼ਨ, ਬਾਣੀਆਂ ਅਤੇ ਯਾਤਰਾਵਾਂ ਨਾਲ ਸੰਬੰਧਿਤ ਚੋਟੀ ਦੇ ਵਿਦਵਾਨਾਂ ਦੇ ਖੋਜ ਭਰਪੂਰ ਲੇਖ ਪ੍ਰਕਾਸ਼ਿਤ ਕੀਤੇ ਗਏ ਹਨ।

ਸਮਾਗਮ ਦੀ ਪ੍ਰਧਾਨਗੀ ਡਾ. ਬਿਕਰਮ ਸਿੰਘ ਘੁੰਮਣ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਸੁਹਿੰਦਰਬੀਰ ਸਿੰਘ, ਯਸ਼ਪਾਲ ਝਬਾਲ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕੀਤੀ।ਇਸ ਮੌਕੇ ‘ਤੇ ਹਾਜ਼ਰ ਵਿਦਵਾਨਾਂ ਨੇ ਗੁਰੂ ਜੀ ਦੇ ਜੀਵਨ, ਦਰਸ਼ਨ ਤੇ ਪੁਸਤਕ ਬਾਰੇ ਭਰਪੂਰ ਚਰਚਾ ਕੀਤੀ।ਇਸ ਪੁਸਤਕ ਦੀ ਪ੍ਰਕਾਸ਼ਨਾਂ ਲਈ ਅਵਤਾਰ ਸਿੰਘ ਸਪਰਿੰਗਫੀਲਡ (ਓਹਾਇਹੋ ਸਟੇਟ) ਯੂ.ਐਸ.ਏ. ਦਾ ਧੰਨਵਾਦ ਕੀਤਾ ਗਿਆ ,ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪੁਸਤਕ ਪ੍ਰਕਾਸ਼ਿਤ ਹੋਈ ਹੈ।

ਇਸ ਮੌਕੇ ਅਸਟਰੇਲੀਆ ਨਿਵਾਸੀ ਗਿਆਨੀ ਸੰਤੋਖ ਦੀ ਪੁਸਤਕ ‘ਕੁਝ ਏਧਰੋਂ ਕੁਝ ਓਧਰੋਂ’ ਜੋ ਕਿ ਆਜ਼ਾਦ ਬੁਕ ਡੀਪੋ, ਹਾਲ ਬਜ਼ਾਰ ਅੰਮ੍ਰਿਤਸਰ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ, ਵੀ ਰਲੀਜ਼ ਕੀਤੀ ਗਈ। ਮੰਚ ਸੰਚਾਲਨ ਮਰਕਸਪਾਲ ਗੁਮਟਾਲਾ ਨੇ ਕੀਤਾ।

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮਨਮੋਹਨ ਸਿੰਘ ਢਿੱਲੋਂ,ਗਿਆਨ ਸਿੰਘ ਸੱਗੂ, ਡਾ. ਕਸ਼ਮੀਰ ਸਿੰਘ, ਕੈਪਟਨ ਰਵੇਲ ਸਿੰਘ, ਬਲਵੰਤ ਸਿੰਘ ਵਲੀਪੁਰ , ਜਗਜੀਵਨ ਸਿੰਘ, ਇੰਜ. ਮਨਜੀਤ ਸਿੰਘ ਸੈਣੀ, ਇੰਜ. ਦਲਜੀਤ ਸਿੰਘ ਕੋਹਲੀ, ਕੁਲਦੀਪ ਸਿੰਘ ਆਜ਼ਾਦ ਬੁਕ ਡੀਪੋ, ਚਰਨਜੀਤ ਕੌਰ, ਪਮਿੰਦਰ ਕੌਰ, ਮਾਈਕਲ ਰਾਹੁਲ ,ਸਟਾਫ਼ ਮੈਂਬਰਾਨ, ਵਿਦਿਆਰਥੀ ਹਾਜ਼ਰ ਸਨ।

ਫੋਟੋ : ਯਸ਼ਪਾਲ ਝਬਾਲ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ. ਬਿਕਰਮ ਸਿੰਘ ਘੁੰਮਣ, ਡਾ. ਸੁਹਿੰਦਰਬੀਰ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ ‘ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ’ ਪੁਸਤਕ ਰਲੀਜ਼ ਕਰਦੇ ਹੋਇ ।

Share News / Article

Yes Punjab - TOP STORIES