ਪਟਿਆਲਾ ਜ਼ਿਲ੍ਹੇ ਵਿੱਚ ਰਾਤ ਦਾ ਕਰਫ਼ਿਊ ਲਾਗੂ: ਜ਼ਿਲ੍ਹਾ ਮੈਜਿਸਟ੍ਰੇਟ

ਯੈੱਸ ਪੰਜਾਬ
ਪਟਿਆਲਾ, 29 ਅਪ੍ਰੈਲ, 2022:
ਪਟਿਆਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ਹਿਰ ਵਿੱਚ ਅੱਜ ਦੋ ਧਿਰਾਂ ਦਰਮਿਆਨ ਹੋਏ ਆਪਸੀ ਟਕਰਾਅ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੱਜ ਸ਼ਾਮ (29 ਅਪ੍ਰੈਲ) 7 ਵਜੇ ਤੋਂ ਸਵੇਰੇ 6 ਵਜੇ ਤੱਕ (30 ਅਪ੍ਰੈਲ ਦੀ ਸਵੇਰ 6 ਵਜੇ ਤੱਕ) ਰਾਤ ਦਾ ਕਰਫਿਊ ਤੁਰੰਤ ਪ੍ਰਭਾਵ ਨਾਲ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਸਾਕਸ਼ੀ ਸਾਹਨੀ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਰਫਿਊ ਲਗਾਉਣ ਦੇ ਇਹ ਹੁਕਮ ਜਾਰੀ ਕੀਤੇ ਹਨ, ਜੋ ਕਿ 29 ਅਪ੍ਰੈਲ ਦੀ ਸ਼ਾਮ 7 ਵਜੇ ਤੋਂ 30 ਅਪ੍ਰੈਲ ਦੀ ਸਵੇਰ 6 ਵਜੇ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹੇਗਾ।

ਸਾਕਸ਼ੀ ਸਾਹਨੀ ਨੇ ਆਪਣੇ ਹੁਕਮਾਂ ‘ਚ ਕਿਹਾ ਹੈ ਕਿ ਇਸ ਦੌਰਾਨ ਜਰੂਰੀ ਸੇਵਾਵਾਂ, ਜਰੂਰੀ ਵਸਤੂਆਂ ਦੀ ਸਪਲਾਈ ਅਤੇ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਇਨ੍ਹਾਂ ਸੇਵਾਵਾਂ ‘ਚ ਲੱਗੇ ਵਿਅਕਤੀਆਂ ਨੂੰ ਕਰਫਿਊ ਤੋਂ ਛੋਟ ਰਹੇਗੀ।

ਇਸ ਤੋਂ ਬਿਨ੍ਹਾਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਵਾਲੇ ਯਾਤਰੀਆਂ ਦੇ ਵਾਹਨਾਂ, ਸਰਕਾਰੀ ਸੇਵਾਵਾਂ ‘ਚ ਲੱਗੇ ਮੁਲਾਜਮਾਂ, ਮੀਡੀਆ ਕਰਮੀਆਂ, ਹਸਪਤਾਲਾਂ ਤੇ ਕੈਮਿਸਟ ਸ਼ਾਪਸ ਆਦਿ ਨੂੰ ਵੀ ਕਰਫਿਊ ਤੋਂ ਛੋਟ ਰਹੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ