ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਚੋਰ ਗਿਰੋਹ ਦੇ 5 ਵਿਅਕਤੀ ਮਾਰੂ ਹਥਿਆਰਾਂ ਸਮੇਤ ਕਾਬੂ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਪਟਿਆਲਾ, 18 ਨਵੰਬਰ, 2019 –
ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਲਈ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਘਰਾਂ ‘ਚ ਤਾਲਿਆਂ ਦੀਆਂ ਚਾਬੀਆਂ ਲਾਉਣ ਸਮੇਂ ਨਗਦੀ ਅਤੇ ਸੋਨਾ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਸਹਿਨਸ਼ਾਹ ਉਰਫ਼ ਬੱਬੂ ਸਮੇਤ ਚਾਰ ਸਾਥੀਆਂ ਨੂੰ ਲੁੱਟ ਖੋਹ ਦੀ ਵਾਰਦਾਤ ਕਰਨ ਦੀ ਤਿਆਰੀ ਕਰਦਿਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਮਿਲੀ।

ਇਸ ਸਬੰਧੀ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸ. ਹਰਮੀਤ ਸਿੰਘ ਹੁੰਦਲ ਅਤੇ ਉਪ ਕਪਤਾਨ ਪੁਲਿਸ ਇਨਵੈਸਟੀਗੇਸਨ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ ਦੀ ਅਗਵਾਈ ਵਿੱਚ ਸੀ.ਆਈ.ਏ. ਸਟਾਫ਼ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਘਰਾਂ ਵਿਚ ਤਾਲਿਆਂ ਦੀਆਂ ਚਾਬੀਆਂ ਲਾਉਣ ਸਮੇਂ ਨਗਦੀ ਅਤੇ ਸੋਨਾ ਜ਼ੇਵਰਾਤ ਦੇ ਗਹਿਣੇ ਚੋਰੀ ਕਰਨ ਵਾਲੇ ਸਹਿਨਸ਼ਾਹ ਉਰਫ਼ ਬੱਬੂ ਨੂੰ ਆਪਣੇ ਚਾਰ ਸਾਥੀਆਂ ਸਮੇਤ ਲੁੱਟ ਖੋਹ ਦੀ ਵਾਰਦਾਤ ਦੀ ਤਿਆਰੀ ਕਰਦਿਆ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ 17 ਨਵੰਬਰ ਨੂੰ ਏ.ਐਸ.ਆਈ. ਅਮਰੀਕ ਚੰਦ, ਏ.ਐਸ.ਆਈ. ਮਦਨ ਲਾਲ ਸਮੇਤ ਪੁਲਿਸ ਪਾਰਟੀ ਸੀ.ਆਈ.ਏ. ਸਟਾਫ਼ ਪਟਿਆਲਾ ਨੇ ਮੁਖ਼ਬਰੀ ਦੇ ਆਧਾਰ ‘ਤੇ ਸਹਿਨਸ਼ਾਹ ਉਰਫ਼ ਬੱਬੂ ਪੁੱਤਰ ਲੇਟ ਤਾਰਾ ਸਿੰਘ ਵਾਸੀ ਫਲੀਆ ਝੌਪੜ ਪੱਟੀ ਥਾਣਾ ਰੋਲਕ ਜ਼ਿਲ੍ਹਾ ਦਾਹੁਦ ਗੁਜਰਾਤ, ਰਾਮ ਸਿੰਘ ਬਰਨਾਲਾ ਪੁੱਤਰ ਪ੍ਰਧਾਰ ਸਿੰਘ ਬਰਨਾਲਾ ਵਾਸੀ ਗੰਦਬਾਨੀ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼, ਲੱਕੀ ਸਿੰਘ ਪੁੱਤਰ ਭਜਨ ਸਿੰਘ ਗੰਦਬਾਨੀ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼, ਜਸਵੀਰ ਸਿੰਘ ਪੁੱਤਰ ਚਤਰ ਸਿੰਘ ਵਾਸੀ ਸਿੰਗਾਨਾ ਥਾਣਾ ਮਨਾਵਰ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਅਤੇ ਪ੍ਰਕਾਸ਼ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗੰਦਬਾਨੀ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਨੂੰ ਪਟਿਆਲਾ ਸ਼ਹਿਰ ਵਿੱਚ ਕੋਈ ਲੁੱਟ ਖੋਹ ਦੀ ਡਕੈਤੀ ਦੀ ਯੋਜਨਾ ਬਣਾਉਦਿਆਂ ਨੂੰ ਕਾਬੂ ਕਰਕੇ ਇਨ੍ਹਾਂ ਖਿਲਾਫ਼ ਮੁਕੱਦਮਾ ਨੰਬਰ 170 ਮਿਤੀ 17/11/2019 ਅ/ਧ 399, 402 ਹਿੰ:ਦਿੰ: 25 ਆਰਮਜ਼ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਦਰਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਤਲਾਸ਼ੀ ਦੌਰਾਨ ਇਨ੍ਹਾਂ ਪਾਸੋਂ ਮਾਰੂ ਹਥਿਆਰ ਜਿਨ੍ਹਾਂ ਵਿਚ ਕਮਾਨੀਦਾਰ ਚਾਕੂ, ਕਿਰਚ, ਕਿਰਪਾਨ, ਰਾਡ ਅਤੇ ਸਬਲ ਬਰਾਮਦ ਹੋਏ ਹਨ ਅਤੇ ਇਸ ਤੋਂ ਇਲਾਵਾ ਚੋਰੀ ਜਾਂ ਲੁੱਟ ਕਰਨ ਲਈ ਵਰਤੇ ਜਾਂਦੇ ਹੋਰ ਔਜ਼ਾਰ ਜਿਸ ਵਿਚ ਪੇਚਕਸ, ਚਾਬੀਆਂ ਅਤੇ ਰਾਡ ਆਦਿ ਵੀ ਬਰਾਮਦ ਹੋਏ ਹਨ।

ਐਸ.ਐਸ.ਪੀ. ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਮੈਂਬਰ ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਰਹਿਣ ਵਾਲੇ ਹਨ ਜੋ ਪਿਛਲੇ ਕਈ ਸਾਲਾਂ ਤੋਂ ਘਰਾਂ ਵਿਚ ਚੋਰੀਆਂ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਤਾਲਿਆਂ ਨੂੰ ਚਾਬੀਆਂ ਲਾਉਣ ਦਾ ਕੰਮ ਕਰਦਾ ਹੈ ਅਤੇ ਇਸ ਗਿਰੋਹ ਦੇ ਮੈਂਬਰ ਮੱਧ ਪ੍ਰਦੇਸ਼/ਗੁਜਰਾਤ ਤੋਂ ਆਕੇ ਪਾਨੀਪਤ, ਸ਼ਾਹਬਾਦ, ਅੰਬਾਲਾ ਆਦਿ ਦੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੇ ਨੇੜੇ ਹੋਟਲਾਂ ਜਾ ਸਰਾਂਵਾਂ ਵਿਚ ਰਹਿੰਦੇ ਹਨ ਫੇਰ ਇਹ 2 ਜਾਂ 3 ਜਣਿਆ ਦਾ ਗਰੁੱਪ ਬਣਾਕੇ ਆਪਣੇ ਰਹਿਣ ਵਾਲੇ ਸਥਾਨ ਤੋਂ ਦੂਰ ਜਾਕੇ ਬੱਸਾਂ ਤੇ ਟਰੇਨਾਂ ਵਿਚ ਜਾਕੇ ਦੂਸਰੇ ਸ਼ਹਿਰਾਂ ਵਿਚ ਜਾਂਦੇ ਹਨ ਫਿਰ ਉਸ ਸ਼ਹਿਰ ਦੀਆਂ ਕਲੋਨੀਆਂ ਵਿਚ ਪੈਦਲ ਘੁੰਮਦੇ ਹਨ ਅਤੇ ਤਾਲਿਆਂ ਨੂੰ ਚਾਬੀਆਂ ਲਾਉਣ ਦਾ ਹੋਕਾ ਦਿੰਦੇ ਹਨ ਅਤੇ ਜਦੋ ਕੋਈ ਵਿਅਕਤੀ ਆਪਣੇ ਘਰ ਵਿਚ ਪਈ ਅਲਮਾਰੀ ਵਗੈਰਾ ਦੇ ਤਾਲੇ ਨੂੰ ਚਾਬੀ ਲਗਾਉਣ ਲਈ ਇਨ੍ਹਾਂ ਨੂੰ ਬੁਲਾਕੇ ਚਾਬੀ ਲਗਾਉਂਦਾ ਹੈ ਤਾਂ ਇਹ ਤਾਲੇ ਦੀ ਚਾਬੀ ਲਗਾਉਣ ਸਮੇਂ ਬੜੀ ਹੀ ਚਲਾਕੀ ਨਾਲ, ਚਾਬੀ ਲਾਉਣ ਸਮੇਂ ਲਾਕਰ ਵਿਚ ਪਿਆ ਸੋਨਾ ਜ਼ੇਵਰਾਤ ਤੇ ਨਗਦੀ ਨੂੰ ਚੋਰੀ ਕਰ ਲੈਂਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਗਿਰੋਹ ਘਰ ਵਿਚ ਹਾਜ਼ਰ ਮਰਦ/ਔਰਤ ਦਾ ਧਿਆਨ ਹਟਾਉਣ ਲਈ ਇਕ ਦੋ ਵਾਰ ਉਨ੍ਹਾਂ ਪਾਸੋਂ ਪਾਣੀ ਦੀ ਮੰਗ ਕਰਦਾ ਹੈ ਅਤੇ ਕਈ ਵਾਰ ਇਹ ਅਲਮਾਰੀ ਵਿਚੋਂ ਮਾਲ ਚੋਰੀ ਕਰਕੇ ਚਾਬੀ ਨੂੰ ਤਾਲੇ ਵਿਚ ਤੋੜ ਦਿੰਦੇ ਹਨ ਅਤੇ ਮਾਲਕ ਨੂੰ ਕਹਿੰਦੇ ਹਨ ਕਿ ਚਾਬੀ ਵਿਚ ਟੁੱਟ ਗਈ ਅਤੇ ਚਾਬੀ ਨੂੰ ਕੱਢਣ ਵਾਲਾ ਔਜ਼ਾਰ ਉਨ੍ਹਾਂ ਪਾਸ ਅੱਜ ਨਹੀ ਹੈ ਕੱਲ ਨੂੰ ਆਕੇ ਠੀਕ ਕਰ ਜਾਵਾਂਗੇ ਦੇ ਬਹਾਨਾ ਲਗਾਕੇ ਚੋਰੀ ਕੀਤਾ ਮਾਲ ਲੈਕੇ ਫਰਾਰ ਹੋ ਜਾਂਦੇ ਹਨ।

ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਗਿਰੋਹ ‘ਤੇ ਪਹਿਲਾ ਹੀ ਕਈ ਰਾਜਾਂ ਵਿੱਚ ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚ ਇਹ ਭਗੌੜੇ ਹਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਆਦਿ ਵਿੱਚ 20 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਦੋਸ਼ੀ ਸਹਿਨਸ਼ਾਹ ਉਰਫ਼ ਬੱਬੂ ਜੋ ਕਿ ਮ:ਨੰ 80/18 ਥਾਣਾ ਡੀ. ਡਵੀਜ਼ਨ ਅੰਮ੍ਰਿਤਸਰ ਤੇ ਮੁ:ਨੰ: 70/18 ਥਾਣਾ ਮਜੀਠਾ ਰੋਡ ਅੰਮ੍ਰਿਤਸਰ ਵਿੱਚ ਪੀ.ਓ. ਹੈ, ਰਾਮ ਸਿੰਘ ਬਰਨਾਲਾ ਜੋ ਕਿ ਮ:ਨੰ: 208/18 ਥਾਣਾ ਗੇਨਹੁ ਸ਼ਾਖਾ ਜ਼ਿਲ੍ਹਾ ਔਰੰਗਾਬਾਦ (ਮਹਾਰਾਸ਼ਟਰ) ਵਿੱਚ ਪੀ.ਓ. ਹੈ ਅਤੇ ਇਸ ਤਰਾਂ ਹੀ ਦੋਸ਼ੀ ਪ੍ਰਕਾਸ਼ ਸਿੰਘ ਜੋ ਕਿ ਮ:ਨੰ: 281/2017 ਅ/ਧ ਸਿਪਰਾ ਪੱਥ ਜ਼ਿਲ੍ਹਾ ਜੈਪੁਰ (ਰਾਜਸਥਾਨ) ਵਿੱਚ ਪੀ.ਓ. ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਵੱਲੋ ਮਿਤੀ 10 ਨਵੰਬਰ ਨੂੰ ਕੁਸੱਲਿਆ ਦੇਵੀ ਵਾਸੀ ਸਫਾਬਾਦੀ ਗੇਟ ਪਟਿਆਲਾ ਦੇ ਘਰ ਅਲਮਾਰੀ ਦਾ ਤਾਲੇ ਨੂੰ ਚਾਬੀ ਲਾਉਣ ਸਮੇਂ 6 ਤੋਲੇ ਸੋਨਾ ਜ਼ੇਵਰਾਤ ਤੇ 50 ਹਜ਼ਾਰ ਰੁਪਏ ਦੀ ਨਗਦੀ ਦੀ ਚੋਰੀ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 305 ਮਿਤੀ 12/11/19 ਅ/ਧ 454,380 ਥਾਣਾ ਕੋਤਵਾਲੀ ਪਟਿਆਲਾ ਦਰਜ ਹੈ ਵੀ ਟਰੇਸ ਹੋਇਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਉਕਤ ਵਿਅਕਤੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਤੇ ਮਾਨਯੋਗ ਅਦਾਲਤ ਪਾਸੋ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜੋ ਇਸ ਗਿਰੋਹ ਦੇ ਗ੍ਰਿਫਤਾਰ ਹੋਣ ਨਾਲ ਪੰਜਾਬ ਤੇ ਹੋਰ ਰਾਜਾਂ ਦੀਆਂ ਵਾਰਦਾਤਾਂ ਹੱਲ ਹੋਈਆ ਹਨ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •