31.1 C
Delhi
Saturday, April 20, 2024
spot_img
spot_img

ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਹਮੇਸ਼ਾ ਰਹਾਂਗੇ ਤਿਆਰ: ਮੋਹਿਤ ਮੋਹਿੰਦਰਾ

ਯੈੱਸ ਪੰਜਾਬ
ਪਟਿਆਲਾ, 10 ਫ਼ਰਵਰੀ 2022 –
ਕਾਂਗਰਸ ਪਾਰਟੀ ਵਲੋਂ ਪਹਿਲਾਂ ਵੀ ਹਲਕਾ ਦਿਹਾਤੀ ਦੇ ਪਿੰਡਾਂ ਦੇ ਵਿਕਾਸ ਲਈ ਕੋਈ ਵੀ ਕਮੀ ਨਹੀਂ ਛੱਡੀ ਗਈ ਹੈ। ਇਨ੍ਹਾਂ 5 ਸਾਲਾਂ ਵਿਚ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮੋਹਿੰਦਰਾ ਜੀ ਦੀ ਰਹਿਨੁਮਾਈ ਹੇਠ 1 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜ਼ ਕਰਵਾਏ ਗਏ ਹਨ ਉਸੇ ਤਰ੍ਹਾਂ ਉਹ ਕਾਂਗਰਸ ਪਾਰਟੀ ਦੀ ਜਿੱਤ ਤੋਂ ਬਾਅਦ ਵੀ ਹਲਕੇ ਦੇ ਪਿੰੰਡਾਂ ਦੇ ਵਿਕਾਸ ਲਈ ਹਮੇਸ਼ਾ ਹੀ ਤਿਆਰ ਰਹਿਣਗੇ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਦਿਹਾਤੀ `ਚ ਪੈਂਦੇ ਪਿੰਡ ਫ਼ੱਗਣਮਾਜਰਾ, ਰੌਂਗਲਾ ਤੇ ਖਲੀਫ਼ੇਵਾਲਾ ਵਿਖੇ ਚੋਣ ਬੈਠਕ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਪਿੰਡਾਂ ਦੇ ਲੋਕਾਂ ਵਲੋਂ ਮੋਹਿਤ ਮੋਹਿੰਦਰਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾਂ ਮਿਲਿਆ ਤੇ ਪੂਰਜ਼ੋਰ ਸਮਰਥਨ ਵੀ ਕੀਤਾ।

ਇਸ ਮੋਕੇ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਹਮੇਸ਼ਾ ਹੀ ਅਗਾਂਹ ਵਧੂ ਸੋਚ ਨਾਲ ਲੋਕ ਹਿੱਤ ਲਈ ਸੋਚਿਆ ਹੈ। ਹੁਣ ਤੱਕ ਆਪਣੇ ਕਾਰਜ਼ਕਾਲ ਦੌਰਾਨ ਪਿੰਡਾਂ `ਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਾਤਾਵਰਣ ਦੀ ਸ਼ੁੱਧਤਾ ਲਈ ਪਾਰਕ, ਸ਼ਮਸ਼ਾਨ ਘਾਟ ਲਈ ਸ਼ੈੱਡ, ਫਿ਼ਰਨੀਆਂ `ਚ ਇੰਟਰਲਾਕਿੰਗ ਟਾਇਲਾਂ, ਨੌਜਵਾਨਾਂ ਲਈ ਓਪਨ ਜਿੰਮ, ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲੀ, ਲੋੜਵੰਦਾਂ ਦੀ ਸਹੂਲਤਾਂ ਲਈ ਮਿੰਨੀ ਪੈਲੇਸ, ਪੰਚਾਇਤ ਘਰਾਂ ਦੀ ਉਸਾਰੀ, ਗੰਦੇ ਪਾਣੀ ਦੀ ਸਮੱਸਿਆ ਦਾ ਹੱਲ, ਸੀਵਰੇਜ਼ ਪਾਇਪ ਲਾਇਨ, ਪਿੰਡਾਂ ਦੇ ਇਤਿਹਾਸਕ ਦਰਵਾਜਿ਼ਆਂ ਦੇ ਨਵੀਨੀਕਰਨ, ਸੜਕਾਂ ਦੇ ਨਿਰਮਾਣ ਆਦਿ ਕਾਰਜ਼ ਕਰਵਾਏ ਗਏ ਹਨ। ਮੋਹਿਤ ਮੋਹਿੰਦਰਾ ਨੇ ਕਿਹਾ ਕਿ ਵਿਕਾਸ ਦੇ ਅਧਾਰ ਤੇ ਹੀ ਹਲਕਾ ਦਿਹਾਤੀ ਦੇ ਪਿੰਡਾਂ ਦੇ ਵਾਸੀ ਆਉਣ ਵਾਲੀ 20 ਫ਼ਰਵਰੀ 2022 ਨੂੰ ਉਨ੍ਹਾਂ ਦੇ ਹੱਕ ਵਿਚ ਵੱਡੀ ਲੀਡ ਨਾਲ ਜਿੱਤ ਦਰਜ਼ ਕਰਾਉਣਗੇ।

ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਪੰਚ ਹਰਿੰਦਰ ਮਲਿਕ, ਪੰਚ ਪਰਗਟ ਸਿੰਘ, ਪੰਚ ਮੇਵਾ ਸਿੰਘ, ਹਰਿੰਦਰ ਸਿੰਘ, ਪੰਚ ਬਖਸ਼ੀਸ਼ ਸਿੰਘ, ਪੰਚ ਗੁਰਮੀਤ ਕੌਰ, ਪੰਚ ਸਤਬੀਰ ਸਿੰਘ, ਸ਼ੁੱਗਰ ਬੋਰਡ ਚੇਅਰਮੈਨ ਸਤਬੀਰ ਖੱਟੜਾ, ਬਲਵੰਤ ਸਿੰਘ, ਰਣਧੀਰ ਸਿੰਘ, ਸੁੱਖਵਿੰਦਰ ਸਿੰਘ, ਭਗਵਾਨ ਸਿੰਘ, ਬੂਟਾ ਸਿੰਘ ਅਵਤਾਰ ਸਿੰਘ, ਸੁਖਪਾਲ ਸਿੰਘ, ਬਲਵਿੰਦਰ ਕੌਰ, ਤਰਸੇਮ ਕੋਟਲੀ, ਹੁਸਿ਼ਆਰ ਸਿੰਘ, ਰਘੁਬੀਰ ਖੱਟੜਾ, ਲੱਖਾ ਕਾਲਵਾਂ, ਕਰਮਜੀਤ ਸਿੰਘ, ਚਮਕੌਰ ਭੰਗੂ, ਸੱਤਾਰ ਮੁਹੰਮਦ, ਮੱਘਰ ਸਿੰਘ, ਗੁਰਦਾਸ ਸਿੰਘ, ਬਲਵਿੰਦਰ ਸਿੰਘ ਕੰਗ, ਤਰਸੇਮ ਕੋਟਲੀ, ਸੁਰਜੀਤ ਲੰਗ, ਕੇਵਲ ਜੱਸੋਵਾਲ, ਹਰਮੇਸ਼ ਲੱਚਕਾਣੀ, ਮਲਕੀਤ ਸਿੰਘ, ਹਰਦੇਵ ਸਿੰਘ ਲੱਚਕਾਣੀ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION