ਪਟਿਆਲਾ ’ਚ ਪੁਲਿਸ ’ਤੇ ਹਮਲਾ ਕਰਨ ਕਰਕੇ ਗ੍ਰਿਫ਼ਤਾਰ ਕੀਤੇ 7 ਕਿੰਨਰਾਂ ’ਚੋਂ 4 ਨਕਲੀ ਨਿਕਲੇ: ਐਸ.ਐਸ.ਪੀ. ਸਿੱਧੂ

ਪਟਿਆਲਾ, 11 ਅਕਤੂਬਰ, 2019:
ਪਟਿਆਲਾ ਪੁਲਿਸ ਵੱਲੋਂ ਮਿਤੀ 10 ਅਕਤੂਬਰ ਦੀ ਸ਼ਾਮ ਨੂੰ ਗ੍ਰਿਫ਼ਤਾਰ ਕੀਤੇ ਗਏ 7 ਕਿੰਨਰਾਂ ਵਿੱਚੋਂ 4 ਕਿਨਰ ਨਕਲੀ ਬਣੇ ਹੋਏ ਸਾਹਮਣੇ ਆਏ ਹਨ, ਜਦਕਿ ਇਹ ਅਸਲ ‘ਚ ਮਰਦ ਹਨ। ਇਹ ਪ੍ਰਗਟਾਵਾ ਉਨ੍ਹਾਂ ਦੇ ਮੈਡੀਕਲ ਕਰਵਾਉਣ ਮਗਰੋਂ ਹੋਇਆ ਹੈ।

ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਵਿਖੇ ਮਿਤੀ 10 ਅਕਤੂਬਰ 2019, ਐਫ਼.ਆਈ.ਆਰ. ਨੰਬਰ 272, ਆਈ.ਪੀ.ਸੀ. ਦੀਆਂ ਧਾਰਾਵਾਂ 353, 186, 332, 160, 294, 427, 341,323, 506, 148, 149 ਅਤੇ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਤਹਿਤ ਦਰਜ ਹੋਏ ਕੇਸ ‘ਚ ਦੋ ਢਾਬਾ ਮਾਲਕਾਂ ਸਮੇਤ ਕਿਨਰਾਂ ਨੂੰ ਨਾਮਜਦ ਕੀਤਾ ਗਿਆ ਸੀ।

ਇਨ੍ਹਾਂ ਵੱਲੋਂ ਫੁਹਾਰਾ ਚੌਂਕ ਨੇੜੇ ਨਗਰ ਨਿਗਮ ਪਟਿਆਲਾ ਦੀ ਟੀਮ ‘ਤੇ ਹਮਲਾ ਕਰਨ ਦੇ ਨਾਲ-ਨਾਲ ਰਾਹਗੀਰਾਂ ਲਈ ਪ੍ਰੇਸ਼ਾਨੀ ਪੈਦਾ ਕੀਤੀ ਗਈ ਸੀ।

ਐਸ.ਐਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਿੰਟੂ, ਨੈਂਸੀ, ਸਰੋਜ, ਪਿੰਕੀ, ਕਾਜਲ, ਮਮਤਾ ਅਤੇ ਨੂਰੀ ਨੂੰ ਅਦਾਲਤੀ ਹਿਰਾਸਤ ਤਹਿਤ ਜੇਲ ਭੇਜ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਮੈਡੀਕਲ ਕਰਵਾਉਣ ਦੌਰਾਨ ਇਹ ਸਚਾਈ ਸਾਹਮਣੇ ਆਈ ਕਿ ਮਹੰਤ ਮਮਤਾ, ਨੂਰੀ, ਸਰੋਜ ਅਤੇ ਕਾਜਲ ਸਰੀਰਕ ਤੌਰ ‘ਤੇ ਮਰਦ ਹਨ ਪਰੰਤੂ ਇਹ ਆਪਣੇ ਆਪ ਨੂੰ ਕਿੰਨਰ ਦਰਸਾ ਰਹੇ ਸਨ। ਸ. ਸਿੱਧੂ ਨੇ ਦੱਸਿਆ ਕਿ ਮਹੰਤ ਨੈਂਸੀ ਅਤੇ ਪਿੰਕੀ ਕਿੰਨਰ ਹਨ ਅਤੇ ਇਨ੍ਹਾਂ ਨੂੰ ਨਾਭਾ ਜੇਲ ‘ਚ ਬੰਦ ਕੀਤਾ ਗਿਆ ਹੈ ਜਦਕਿ ਬਾਕੀਆਂ ਨੂੰ ਪਟਿਆਲਾ ਦੀ ਕੇਂਦਰੀ ਜੇਲ ਭੇਜਿਆ ਗਿਆ ਹੈ।

ਐਸ.ਐਸ.ਪੀ. ਸ. ਸਿੱਧੂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES