ਪਟਵਾਰੀਆਂ ਦੀ ਹੜਤਾਲ ਦਾ ਬੀਕੇਯੂ (ਡਕੌਂਦਾ) ਨੇ ਲਿਆ ਸਖ਼ਤ ਨੋਟਿਸ

ਯੈੱਸ ਪੰਜਾਬ
ਚੰਡੀਗੜ੍ਹ, ਮਈ 5, 2022 –
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸੂਬਾ ਅਤੇ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਪਟਵਾਰੀਆਂ ਅਤੇ ਕਾਨੂੰਨਗੋ ਦੀ ਹੜਤਾਲ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਇਹ ਹੜਤਾਲ ਗੈਰ ਵਾਜਿਬ ਹੈ।

ਜੇਕਰ ਕਿਸੇ ਮੁਲਾਜ਼ਮ ਨੇ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੈ ਤਾਂ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਹੁਣ ਮੌਜੂਦਾ ਸਮੇਂ ਜਦੋਂ ਕਿਸਾਨਾਂ ਨੇ ਅਨੇਕਾਂ ਕੰਮ ਮਾਲ ਵਿਭਾਗ ਤੋਂ ਕਰਵਾਉਣੇ ਹੁੰਦੇ ਹਨ ਕਿਉਕਿ ਜ਼ਮੀਨਾਂ ਖਾਲੀ ਹਨ, ਵੇਚਣੀਆਂ ਹਨ, ਗਹਿਣੇ ਕਰਨੀਆਂ ਹਨ, ਮਜਬੂਰੀਵਸ ਬੈਂਕਾਂ ਤੋਂ ਜਮ੍ਹਾਂਬੰਦੀਆਂ ਦੀਆਂ ਨਕਲਾਂ ਦੇ ਕੇ ਕਰਜ਼ੇ ਵੀ ਲੈਣੇ ਹਨ।

ਇਸ ਲਈ ਇਹ ਹੜਤਾਲ ਸਰਕਾਰ ਦੀ ਬਜਾਏ ਆਮ ਕਿਸਾਨੀ ਦੇ ਵਿਰੁੱਧ ਅਮਲੀ ਰੂਪ ਵਿਚ ਜਾ ਰਹੀ ਹੈ। ਆਗੂਆਂ ਨੇ ਪੁਰਜ਼ੋਰ ਅਪੀਲ ਕੀਤੀ ਕਿ ਇਨ੍ਹਾਂ ਦੀ ਯੂਨੀਅਨ ਇਸ ਹੜਤਾਲ ਨੂੰ ਤੁਰੰਤ ਵਾਪਸ ਲਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ