26.1 C
Delhi
Saturday, April 13, 2024
spot_img
spot_img

ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਦੇਸ਼ ਹਿੱਤ ਦੇ ਕੰਮ ਵਿਚ ਲਗਾਉਣ ਦੀ ਲੋੜ: ਬ੍ਰਮ ਸ਼ੰਕਰ ਜਿੰਪਾ

ਯੈੱਸ ਪੰਜਾਬ
ਹੁਸ਼ਿਆਰਪੁਰ, 11 ਅਕਤੂਬਰ, 2022 –
ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਦੇਸ਼ ਹਿੱਤ ਦੇ ਕੰਮ ਵਿਚ ਲਗਾਉਣਾ ਬੇਹੱਦ ਜ਼ਰੂਰੀ ਹੈ ਅਤੇ ਇਸ ਕੰਮ ਵਿਚ ਨਹਿਰੂ ਯੁਵਾ ਕੇਂਦਰ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਉਹ ਅੱਜ ਐਸ. ਡੀ. ਕਾਲਜ ਹੁਸ਼ਿਆਰਪੁਰ ਵਿਖੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਗਏ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਜ਼ਿਲ੍ਹਾ ਪੱਧਰੀ ਯੁਵਾ ਮਹੋਤਸਵ ਦੌਰਾਨ ਬਤੌਰ ਮੁੱਖ ਮਹਿਮਾਨ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ।

ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਸ੍ਰੀਮਤੀ ਪ੍ਰਵੀਨ ਸੈਣੀ, ਕਾਲਜ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਹੇਮਾ ਸ਼ਰਮਾ ਭ੍ਰਿਗੂ ਸ਼ਾਸਤਰੀ ਅਤੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰੀ ਰਾਕੇਸ਼ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਪੇਂਟਿੰਗ, ਮੌਲਿਕ ਕਾਵਿ ਰਚਨਾ, ਫੋਟੋਗ੍ਰਾਫੀ, ਭਾਸ਼ਣ, ਯੁਵਾ ਸੰਵਾਦ ਅਤੇ ਸੱਭਿਆਚਾਰਕ ਨਾਚ ਦੇ ਮੁਕਾਬਲੇ ਕਰਵਾਏ ਗਏ।

ਕੈਬਨਿਟ ਮੰਤਰੀ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ, ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਦੇ ਸਰਬਪੱਖਪੀ ਵਿਕਾਸ ਵਿਚ ਬੇਹੱਦ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਇਸ ਦੌਰਾਨ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਸਿੱਖਿਆ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਵੀ ਕੀਤੀ।

ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ ਸਾਫ਼ ਤੇ ਸਵੱਛ ਸ਼ਹਿਰ ਬਣਾਉਣ ਲਈ ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੁਸ਼ਿਆਰਪੁਰ ਨੂੰ ਮਾਡਲ ਸ਼ਹਿਰ ਦੇ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ।

ਇਸ ਦੌਰਾਨ ਸਨਾਤਨ ਧਰਮ ਕਾਲਜ ਅਤੇ ਸਨਾਤਨ ਧਰਮ ਕਾਲਜੀਏਟ ਪੰਡਿਤ ਅੰਮ੍ਰਿਤ ਆਨੰਦ ਸੀਨੀਅਰ ਸੈਕੰਡਰੀ ਸਕੂਲ ਦੇ ਐਨ. ਐਸ. ਐਸ, ਐਨ. ਸੀ. ਸੀ, ਯੁਵਕ ਸੇਵਾਵਾਂ, ਰੈੱਡ ਰੀਬਨ ਕਲੱਬ, ਏਕ ਭਾਰਤ ਸ੍ਰੇਸ਼ਠ ਭਾਰਤ, ਭਾਸ਼ਾ ਅਤੇ ਸਾਹਿਤਕ ਕਲੱਬ ਨਾਲ ਸਬੰਧਤ ਵਿਦਿਆਰਥੀਆਂ ਨਾਲ ਸ਼ਹਿਰ ਦੇ ਹੋਰ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਸਮਾਗਮ ਦੌਰਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਰਦੇਵ ਸਿੰਘ ਆਸੀ, ਸਮਾਜ ਸੇਵੀ ਸ੍ਰੀ ਹਰਜਿੰਦਰ ਸਿੰਘ ਹਰਗੜ੍ਹੀਆ, ਨਾਟਕਕਾਰ ਅਤੇ ਨਿਰਦੇਸ਼ਕ ਸ੍ਰੀ ਅਸ਼ੋਕ ਪੁਰੀ ਅਤੇ ਸਾਈਕਲਿਸਟ ਸ੍ਰੀ ਮੁਨੀਸ਼ ਨਜ਼ਰ ਨੂੰ ਉਨ੍ਹਾਂ ਦੇ ਸਮਾਜ ਭਲਾਈ ਦੇ ਕੰਮਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਇਸ ਦੇ ਨਾਲ-ਨਾਲ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚ ਮੌਲਿਕ ਕਾਵਿ ਲੇਖਣ ਮੁਕਾਬਲਿਆਂ ਵਿਚ ਕੋਮਲ, ਅਗਰਿਮਾ, ਪਰੀਸ਼ਵਰੀ ਗੁਪਤਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਭਾਸ਼ਣ ਮੁਕਾਬਲਿਆਂ ਵਿਚ ਬਿਊਟੀ ਕੁਮਾਰੀ, ਬਬਲੀਨ ਅਤੇ ਸੁਹਾਨੀ ਸ਼ਰਮਾ ਨੂੰ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਮਿਲਿਆ। ਫੋਟੋਗ੍ਰਾਫੀ ਵਿਚ ਈਸ਼ਾ, ਨਮਨ ਤੇ ਜਸਕਿਰਨ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ, ਪੇਂਟਿੰਗ ਮੁਕਾਬਲਿਆਂ ਵਿਚ ਵਸੁਧਾ, ਦਿਵਿਆਂਸ਼ੂ ਅਤੇ ਅਕਾਂਕਸ਼ਾ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਯੁਵਾ ਸੰਵਾਦ ਮੁਕਾਬਲਿਆਂ ਵਿਚ ਤਾਨੀਆ, ਪ੍ਰਿਆ, ਰਾਧਿਕਾ ਭਾਰਦਵਾਜ ਅਤੇ ਪ੍ਰਭਾ ਪਹਿਲੇ, ਦੂੁਸਰੇ, ਤੀਸਰੇ ਤੇ ਚੌਥੇ ਸਥਾਨ ’ਤੇ ਰਹੀਆਂ। ਸੱਭਿਆਚਾਰਕ ਪ੍ਰੋਗਰਾਮ ਵਿਚ ਐਸ. ਡੀ ਕਾਲਜ ਹੁਸ਼ਿਆਰਪੁਰ ਦੀ ਗਿੱਧਾ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।

ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ੍ਰੀ ਚਤੁਰ ਭੂਸ਼ਣ ਜੋਸ਼ੀ, ਸਕੱਤਰ ਸ੍ਰੀ ਗੋਪਾਲ ਸ਼ਰਮਾ, ਖ਼ਜ਼ਾਨਚੀ ਨੈਸ਼ਨਲ ਅਵਾਰਡੀ ਸ੍ਰੀ ਪ੍ਰਮੋਦ ਸ਼ਰਮਾ, ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ, ਕਾਲਜੀਏਟ ਸਕੂਲ ਦੀ ਪ੍ਰਿੰਸੀਪਲ ਡਾ. ਰਾਧਿਕਾ ਰਤਨ, ਵਿਜੇ ਰਾਣਾ, ਸਾਬਕਾ ਕੌਂਸਲਰ ਕੇ. ਐੋਸ ਹੁੰਦਲ, ਪ੍ਰੋ. ਮਨਜੀਤ, ਪ੍ਰੋ. ਮੇਘਾ, ਪ੍ਰੋ. ਈਸ਼ਾ, ਡਾ. ਗੁਰਚਰਨ ਸਿੰਘ, ਪ੍ਰੋ. ਡਿੰਪਲ, ਪ੍ਰੋ. ਮੋਨਿਕਾ ਕੰਵਰ, ਪ੍ਰੋ. ਵਿਪਨ ਕੁਮਾਰ, ਡਾ. ਮੋਨਿਕਾ, ਪ੍ਰੋ. ਪ੍ਰਭਕਿਰਨ, ਪ੍ਰੋ. ਜੋਤੀ ਬਾਲਾ, ਪ੍ਰੋ. ਹਰਜੋਤ ਕੌਰ, ਡਾ. ਕੰਵਰਦੀਪ ਸਿੰਘ ਧਾਲੀਵਾਲ, ਪ੍ਰੋ. ਪਰਮਵੀਰ ਸਿੰਘ, ਪ੍ਰੋ. ਨੇਹਾ ਗਿੱਲ, ਪ੍ਰੋ. ਗੁਰਪ੍ਰੀਤ ਕੌਰ, ਲੈਕਚਰਾਰ ਨੇਹਾ, ਜੈਸਮੀਨ, ਨਰਿੰਦਰ ਕੁਮਾਰ, ਗੁਰਪ੍ਰੀਤ ਕੌਰ ਤੋਂ ਇਲਾਵਾ ਕਾਲਜ ਦਾ ਹੋਰ ਸਟਾਫ ਤੇ ਵਿਦਿਆਰਥੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION