ਨੌਜਵਾਨਾਂ ਦੇ ਹੱਕਾਂ ਲਈ ਸੰਘਰਸ਼ ਕਰਾਂਗੇ: ਬੱਬੀ ਬਾਦਲ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਮੋਹਾਲੀ, 28 ਜੁਲਾਈ, 2020 –

ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਵਿਖੇ ਮਿਹਨਤੀ ਅਤੇ ਸੇਵਾ ਭਾਵਨਾਂ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਿਸ ਵਿੱਚ ਰਮਨਦੀਪ ਸਿੰਘ ਨੂੰ ਮੋਹਾਲੀ ਦਾ ਆਟੋ ਵੈਲਫੇਅਰ ਯੂਨੀਅਨ ਅਤੇ ਯੂਥ ਵਿੰਗ ਫੇਸ 11 ਦਾ ਪ੍ਰਧਾਨ ਥਾਪਿਆ ਅਤੇ ਹਰਜਿੰਦਰ ਕੁਮਾਰ ਬਿੱਲਾ ਨੂੰ ਫੇਸ 6 ਮੋਹਾਲੀ , ਤਰਲੋਕ ਸਿੰਘ ਰੁੜਕਾ ਪ੍ਰਧਾਨ ਜਗਤਪੁਰਾ, ਰਾਜਨ ਕੁਮਾਰ ਪ੍ਰਧਾਨ ਫੇਸ – 9 ਇੰਡਸਟਰੀ ਏਰੀਆ, ਮੇਹਰਵਾਨ ਸਿੰਘ ਭੁੱਲਰ ਪ੍ਰਧਾਨ ਸੈਕਟਰ – 57, ਮਨੋਜ ਗੌਰ ਪ੍ਰਧਾਨ ਦਰਪਨ ਸਿਟੀ ਖਰੜ ਅਤੇ ਕੁਝ ਹੋਰ ਅਹੁਦੇਦਾਰੀਆਂ ਦਿੱਤੀਆਂ ਗਈਆਂ ।

ਇਸ ਮੌਕੇ ਨੌਜਵਾਨਾਂ ਦੀਆਂ ਸੱਮਸਿਆਵਾਂ ਸੁਣਦਿਆਂ ਬੱਬੀ ਬਾਦਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਝੂਠੇ ਸੁਪਨੇ ਵਖਾ ਕੇ ਸਿਰਫ਼ ਵੋਟਾਂ ਲੈਣ ਤੱਕ ਹੀ ਸੀਮਿਤ ਰਖਿਆ ਹੈ ਅਤੇ ਉਨ੍ਹਾਂ ਦੇ ਹੱਕਾਂ ਦੀ ਅੱਜ ਤੱਕ ਕਿਸੇ ਵੀ ਪਾਰਟੀ ਨੇ ਗੱਲ ਨਹੀਂ ਕੀਤੀ ।

ਬੱਬੀ ਬਾਦਲ ਨੇ ਕਿਹਾ ਕਿ ਜਿਹੜੇ ਨੌਜਵਾਨ ਮਿਹਨਤ ਨਾਲ ਆਪਣੀ ਰੋਜੀ ਰੋਟੀ ਕਮਾਂ ਰਹੇ ਹਨ ਉਹਨਾਂ ਦੇ ਪੈਰਾਂ ਵਿੱਚ ਸਰਕਾਰੀ ਸਿਸਟਮ ਵੱਲੋਂ ਰੋੜੇ ਅਟਕਾਏ ਜਾ ਰਹੇ ਹਨ ਇਸ ਲਈ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਸੰਗਠਤ ਹੋਣਾ ਜਰੂਰੀ ਹੈ। ਬੱਬੀ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਸੋਨੇ ਦੀ ਚਿੜੀ ਭਾਰਤ ਨੂੰ ਅਫਗਾਨੀ ਲੁਟੇਰਿਆਂ ਫੇਰ ਅੰਗਰੇਜਾਂ ਨੇ ਰੱਜ ਕੇ ਖਾਦਾ ਅੱਜ ਦੇ ਪੰਜਾਬ ਨੂੰ ਕਾਂਗਰਸ ਅਤੇ ਬਾਦਲ ਮਜੀਠੀਆ ਦਲ ਨੇ ਲੁੱਟ ਕੇ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਰਸਤੇ ਉੱਤੇ ਤੌਰ ਦਿੱਤਾ ਹੈ ਜਿਸ ਦਾ ਭਾਰੀ ਹਰਜਾਨਾਂ ਨੌਜਵਾਨਾਂ ਦੇ ਮਾਪਿਆਂ ਨੂੰ ਭੁਗਤਨਾ ਪੈ ਰਿਹਾ ਹੈ।

ਬੱਬੀ ਬਾਦਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਵਿੱਚ ਪੂਰੀ ਤਰ੍ਹਾਂ ਨਾਲ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਟਕਸਾਲੀ ਨੌਜਵਾਨਾਂ ਦੇ ਹੱਕਾਂ ਲਈ ਲੜਾਈ ਲੜਦਾ ਰਹੇਗਾ।

ਇਸ ਮੌਕੇ ਪਰਮਿੰਦਰ ਸਿੰਘ, ਮਨਵੇਸਰ ਕੁਮਾਰ, ਸੁਖਵਿੰਦਰ ਸਿੰਘ, ਬ੍ਰਮਦੇਵ ਸੁਕਲਾ, ਰਾਮਪਾਲ, ਮੋਹਿਤ ਕੁਮਾਰ, ਰਣਜੀਤ ਸਿੰਘ ਬਰਾੜ, ਜਸਰਾਜ ਸਿੰਘ ਸੋਨੂੰ, ਜਗਤਾਰ ਸਿੰਘ ਘੜੂੰਆਂ, ਗੁਰਪ੍ਰੀਤ ਸਿੰਘ, ਨਿਸ਼ਾਨ, ਮਨਪ੍ਰੀਤ ਸਿੰਘ, ਜਤਿੰਦਰ ਸਿੰਘ, ਲਖਵਿੰਦਰ ਸਿੰਘ , ਹਰਦੀਪ ਸਿੰਘ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •