ਨਿੱਝਰਾਂ ਕਤਲ ਕਾਂਡ ਅਤੇ ਸ਼ੱਕੀ ਜ਼ਬਰ ਜਨਾਹ ਮਾਮਲੇ ਵਿੱਚ ਐਸ.ਸੀ ਕਮਿਸ਼ਨ ਵਲੋਂ ਰਿਪੋਰਟ ਪੇਸ਼ ਕਰਨ ਦੇ ਹੁਕਮ

ਚੰਡੀਗੜ, 6 ਅਪ੍ਰੈਲ, 2020 –
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਦਲਿਤ ਮਹਿਲਾ ਦੇ ਕਤਲ ਅਤੇ ਸ਼ੱਕੀ ਜਬਰ ਜਨਾਹ ਮਾਮਲੇ ਵਿੱਚ ਐਸ.ਐਸ.ਪੀ. ਜਲੰਧਰ (ਦਿਹਾਤੀ) ਨੂੰ ਹੁਕਮ ਕੀਤੇ ਹਨ ਕਿ ਇਕ ਹਫਤੇ ਵਿਚ ਮੈਡੀਕਲ ਬੋਰਡ ਵੱਲੋਂ ਕੀਤੇ ਗਏ ਪੋਸਟ ਮਾਰਟਮ ਦੀ ਰਿਪੋਰਟ ਪੇਸ਼ ਕਰਨ।

ਇਸ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ( ਸੇਵਾ ਮੁਕਤ ਆਈ.ਏ.ਐਸ.) ਨੇ ਦੱਸਿਆ ਬੀਤੇ ਕੱਲ ਜਲੰਧਰ ਨਜਦੀਕ ਸਥਿਤ ਪਿੰਡ ਨਿੱਝਰਾਂ ਵਿਚ ਵਾਪਰਿਆ ਇਹ ਕਾਂਡ ਕਮਿਸ਼ਨ ਦੇ ਧਿਆਨ ਆਇਆ ਸੀ।

ਉਨ੍ਹਾਂ ਦੱਸਿਆ ਕਿ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਦੀਵਾਲੀ ਅਤੇ ਸ੍ਰੀ ਪ੍ਰਭਦਿਆਲ ਨੂੰ ਪੀੜਤ ਪਰਿਵਾਰ ਨਾਲ ਮਿਲ ਕੇ ਕਮਿਸ਼ਨ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਉਣ ਲਈ ਭੇਜਿਆ ਗਿਆ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES