ਨਿੱਕੂ ਪਾਰਕ ਦੀ ਲੀਜ਼ ਖ਼ਤਮ – ਮਾਡਲ ਟਾਊਨ ਦੀ 8 ਏਕੜ ਜ਼ਮੀਨ ਦਾ ਪ੍ਰਸ਼ਾਸ਼ਨ ਨੇ ਲਿਆ ਕਬਜ਼ਾ

ਜਲੰਧਰ, 18 ਸਤੰਬਰ, 2019 –

ਜਿਲ੍ਹਾ ਪ੍ਰਸ਼ਾਸ਼ਨ ਵਲੋਂ ਬੀਤੀ 16 ਸਤੰਬਰ ਦੀ ਅੱਧੀ ਰਾਤ ਨੂੰ ਨਿੱਕੂ ਪਾਰਕ ਦੀ ਲੀਜ਼ ਖਤਮ ਹੋਣ ’ਤੇ ਮਾਡਲ ਟਾਊਨ ਸਥਿਤ 8 ਏਕੜ ਬਹੁਮੁੱਲੀ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ ਹੈ।

ਜਿਲ੍ਹਾ ਪ੍ਰਸ਼ਾਸ਼ਨ ਦੀ ਇਕ ਟੀਮ ਜਿਸਦੀ ਅਗਵਾਈ ਐਸ.ਡੀ.ਐਮ. ਸੰਜੀਵ ਸ਼ਰਮਾ ਕਰ ਰਹੇ ਸਨ, ਵਲੋਂ ਅੱਜ ਇਸ ਸਰਕਾਰੀ ਜ਼ਮੀਨ ਦਾ ਕਬਜ਼ਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 17 ਸਤੰਬਰ 1999 ਨੂੰ ਤਤਕਾਲੀ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਪੰਜਾਬ ਸਰਕਾਰ ਦੀ ਤਰਫੋਂ ਅਤੇ ਨਿੱਕੂ ਪਾਰਕ ਚਿਲਡਰਨ ਭਲਾਈ ਸੁਸਾਇਟੀ ਦੇ ਪ੍ਰਧਾਨ ਵਲੋਂ ਇਸ ਲੀਜ਼ ’ਤੇ ਦਸਤਖਤ ਕੀਤੇ ਗਏ ਸਨ। ਇਸ ਡੀਡ ਦੀ ਸਮਾਂ ਸੀਮਾ 20 ਸਾਲ ਸੀ, ਜੋ ਕਿ 16 ਸਤੰਬਰ ਦੀ ਅੱਧੀ ਰਾਤ ਨੂੰ ਖਤਮ ਹੋ ਗਈ ਸੀ।

ਪੰਜਾਬ ਸਰਕਾਰ ਵਲੋਂ ਲੀਜ਼ ਨੂੰ ਨਵਿਆਉਣ ਸਬੰਧੀ ਕੋਈ ਹੁਕਮ ਨਾ ਜਾਰੀ ਕਰਨ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਰਕਾਰੀ ਜ਼ਮੀਨ ਦਾ ਕਬਜ਼ਾ ਲਿਆ ਗਿਆ ਹੈ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਇਸ ਜ਼ਮੀਨ ਦੀ ਲੋਕ ਹਿੱਤਾਂ ਲਈ ਸੁਚੱਜੀ ਵਰਤੋਂ ਕਰਨ ਬਾਰੇ ਰੂਪ-ਰੇਖਾ ਤਿਆਰ ਕਰਨ।

ਇਸ ਮੌਕੇ ਮਾਲ ਅਫਸਰ ਮਨਦੀਪ ਸਿੰਘ ਮਾਨ, ਮਨੋਹਰ ਲਾਲ ਤੇ ਹੋਰ ਹਾਜ਼ਰ ਸਨ।

Share News / Article

Yes Punjab - TOP STORIES