- Advertisement -
ਯੈੱਸ ਪੰਜਾਬ
ਮੁਕਤਸਰ, 13 ਜੁਲਾਈ, 2019:
ਜ਼ਿਲ੍ਹਾ ਮੁਕਤਸਰ ਦੇ ਪਿੰਡ ਚੱਕ ਜਵਾਹਰਕੇ ਵਿਚ ਅੱਜ ਮਾਮੂਲੀ ਗੱਲ ਤੋਂ ਵਧੀ ਤਕਰਾਰ ਕਾਰਨ ਦੋ ਧਿਰਾਂ ਵਿਚ ਹੋਈ ਝੜਪ ਦੇ ਚੱਲਦਿਆਂ ਗੋਲੀਆਂ ਚੱਲ ਗਈਆਂ ਜਿਸ ਨਾਲ ਇਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਘਟਨਾ ਪਿੰਡ ਚੱਕ ਜਵਾਹਰਕੇ ਦੀ ਹੈ ਜਿੱਥੇ ਗਲੀ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਪਸ ਵਿਚ ਭਿੜ ਗਈਆਂ ਅਤੇ ਗੱਲ ਗੋਲੀਆਂ ਚੱਲਣ ਤਕ ਜਾ ਪੁੱਜੀ।
ਗੰਭੀਰ ਜ਼ਖ਼ਮੀਆਂ ਨੂੰ ਫ਼ਰੀਦਕੋਟ ਦੇ ਹਸਪਤਾਲ ’ਚ ਰੈਫ਼ਰ ਕੀਤਾ ਗਿਆ ਹੈ।
ਘਟਨਾ ਦਾ ਪਤਾ ਲੱਗਣ ਮਗਰੋਂ ਪਿੰਡ ਵਿਚ ਭਾਰੀ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ।
- Advertisement -