ਨਿਹੰਗਾਂ ਦੀ ਮਦਦ ਨਾਲ ਜ਼ਮੀਨ ’ਤੇ ਕਬਜ਼ਾ ਕਰਨ ਆਏ ਪੁਲਿਸ ਨੇ 10 ਵਿਅਕਤੀ ਕਾਬੂ ਕੀਤੇ

ਯੈੱਸ ਪੰਜਾਬ
ਜਲੰਧਰ, 27 ਸਤੰਬਰ, 2019:

ਜਲੰਧਰ ਪੁਲਿਸ ਨੇ ਨਿਹੰਗਾਂ ਦੀ ਮਦਦ ਨਾਲ ਜ਼ਮੀਨ ’ਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਚਾਰ ਕਪੂਰਥਲਾ ਵਾਸੀਆਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅੱਜ ਲਗਪਗ 10 ਵਿਅਕਤੀਆਂ ਨੂੰ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੰਧ ਢਾਹੁੰਦਿਆਂ ਗਿਰਫ਼ਤਾਰ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਲੰਮਾ ਪਿੰਡ ਵਿਚ 76 ਮਰਲੇ ਜਗ੍ਹਾ ਸ੍ਰੀ ਮਾਇੰਕ ਗੋਇਲ ਪੁੱਤਰ ਸ੍ਰੀ ਜੈ ਪਾਲ ਗੋਇਲ ਵਾਸੀ ਵਿੰਡਸਰ ਪਾਰਕ, ਵਿਨੋਦ ਗੋਇਲ ਤੇ ਵਰਿੰਦਰ ਕੁਮਾਰ ਪੁੱਤਰ ਸ੍ਰੀ ਜੀਵਨ ਪ੍ਰਕਾਸ਼ ਵਾਸੀ ਗੋਪਾਲ ਪਾਰਕ, ਕਪੂਰਥਲਾ, ਕੈਲਾਸ਼ ਨਾਥ ਪੁੱਤਰ ਲਾਜਪਤ ਰਾਏ ਵਾਸੀ ਵਿੰਡਸਰ ਪਾਰਕ ਕਪੂਰਥਲਾ ਦੇ ਨਾਂਅ ਹੈ ਜਿਸ ’ਤੇ ਕੁਝ ਵਿਅਕਤੀ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਪਿਛਲੇ ਕੁਝ ਸਮੇਂ ਤੋਂ ਸਰਗਰਮ ਸਨ।

ਸ਼ਿਕਾਇਤ ਕਰਤਾਵਾਂ ਅਨੁਸਾਰ ਕੋਈ 20 ਮਰਲੇ ਜ਼ਮੀਨ ਦੀ ਰਜਿਸਟਰੀ ਲੈ ਕੇ ਇਹ ਵਿਅਕਤੀ ਉਨ੍ਹਾਂ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਨੂੰ ਪਹਿਲਾਂ ਬਲੈਕਮੇਲ ਕਰਦੇ ਹੋਏ ਲੱਖਾਂ ਰੁਪੲਂੇ ਦੀ ਮੰਗ ਕਰਦੇ ਰਹੇ ਪਰ ਉਨ੍ਹਾਂ ਵੱਲੋਂ ਇਹ ਮੰਗ ਪੂਰੀ ਨਾ ਕੀਤੇ ਜਾਣ ’ਤੇ ਹੁਣ ਧੱਕੇ ਨਾਲ ਕਬਜ਼ਾ ਲੈਣ ’ਤੇ ਆ ਗਏ।

ਉਹਨਾਂ ਦੱਸਿਆ ਕਿ ਮਾਮਲਾ ਜਲੰਧਰ ਦੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਦੇ ਵੀ ਧਿਆਨ ਵਿਚ ਸੀ ਅਤੇ ਉਨ੍ਹਾਂ ਦੇ ਆਦੇਸ਼ ’ਤੇ ਏ.ਡੀ.ਸੀ.ਪੀ. ਸ:ਹਰਪ੍ਰੀਤ ਸਿੰਘ ਬੈਨੀਪਾਲ ਵੱਲੋਂ ਮਾਮਲੇ ਦੀ ਜਾਂਚ ਕਰਕੇ ਕਬਜ਼ਾ ਕਰਨ ਲਈ ਸਰਗਰਮ ਵਿਅਕਤੀਆਂ ਦੇ ਦਾਅਵੇ ਨੂੰ ਗ਼ਲਤ ਕਰਾਰ ਦਿੱਤਾ ਸੀ ਪਰ ਇਹ ਬਾਜ਼ ਨਹੀਂ ਆਏ।

ਦੋਸ਼ ਹੈ ਕਿ ਅੱਜ 20 ਦੇ ਲਗਪਗ ਲੋਕ ਕਬਜ਼ੇ ਦੀ ਨੀਅਤ ਨਾਲ ਗੁਰਦੇਵ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਲੰਮਾ ਪਿੰਡ ਅਤੇ ਮਨਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਰਣਜੀਤ ਸਿੰਘ ਵਾਸੇ ਸਰਾਏ ਅਮਾਨਤ ਖ਼ਾਨ, ਜ਼ਿਲ੍ਹਾ ਤਰਨ ਤਾਰਨ ਤੇ ਹੋਰਨਾਂ ਦੀ ਅਗਵਾਈ ਵਿਚ ਕਬਜ਼ਾ ਕਰਨ ਦੀ ਕੋਸ਼ਿਸ਼ ਨਾਲ ਪਲਾਟ ਦੀਆਂ ਕੰਧਾਂ ਤੋੜਨ ਲੱਗੇ ਜਿਸ ’ਤੇ ਪੁਲਿਸ ਨੇ ਪਹੁੰਚ ਕੇ ਇਨ੍ਹਾਂ ਵਿਚੋਂ 10 ਦੇ ਲਗਪਗ ਲੋਕਾਂ ਨੂੰ ਕਾਬੂ ਕਰ ਲਿਆ ਜਦਕਿ ਬਾਕੀ ਭੱਜਣ ਵਿਚ ਸਫ਼ਲ ਹੋ ਗਏ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES