ਨਿਵੇਸ਼ ਸੰਮੇਲਨ ਮਹਿਜ਼ ਧੋਖ਼ਾ, ਗੈਂਗਸਟਰਾਂ ਨੇ ਪੰਜਾਬ ਤੋਂ ਸਨਅਤਕਾਰ ਤੇ ਵਪਾਰੀ ਭਜਾਏ: ਮਜੀਠੀਆ

ਅੰਮ੍ਰਿਤਸਰ, 5 ਦਸੰਬਰ, 2019 –

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਰਾਜ ਬਿਜਲੀ ਅਥਾਰਟੀ ਕੋਲ ਬਿਜਲੀ ਖਪਤਕਾਰਾਂ ਨੂੰ ਬਕਾਇਆ ਰਾਸ਼ੀ ਅਦਾ ਕਰਨ ਅਤੇ ਆਪਣੇ ਸਟਾਫ ਨੂੰ ਤਨਖ਼ਾਹਾਂ ਅਦਾ ਕਰਨ ਵਿਚ ਅਯੋਗ ਹੋਣ ਕਾਰਨ ਪੰਜਾਬ ਵਿੱਚ ਕਿਸੇ ਵੀ ਲਾਭਦਾਇਕ ਪੂੰਜੀ ਨਿਵੇਸ਼ ਦੀ ਕੋਈ ਉਮੀਦ ਨਹੀਂ ਰਹੀ ਹੈ। ਜਦੋ ਕਿ ਪੰਜਾਬ ਵਿੱਚ ਕੰਟਰੈਕਟ ਹੱਤਿਆਵਾਂ ਲਗਾਤਾਰ ਵਧ ਰਹੀਆਂ ਹਨ, ਗੈਗਸਟਰਾਂ ਵਲੋਂ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।

ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਨਿਵੇਸ਼ ਸੰਮੇਲਨ ਲੋਕਾਂ ਨਾਲ ਧੋਖਾ ਹੈ। ਜਿਸ ਦੇ ਚੰਗੇਰੇ ਸਿਟਿਆਂ ਦੀ ਉਮੀਦ ਨਹੀਂ ਰਖੀ ਜਾ ਸਕਦੀ। ਉਹਨਾਂ ਕਿਹਾ ਕਿ ਅਜਿਹੇ ਸਮੇਲਨ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਦੀ ਬਰਬਾਦੀ ਹੈ ਕਿਉਂਕਿ ਰਾਜ ਵਿੱਚ ਪੂੰਜੀ ਨਿਵੇਸ਼ ਕਰਨ ਲਈ ਸੁਖਾਵਾਂ ਮਾਹੌਲ ਨਹੀਂ ਉਸਾਰਿਆ ਗਿਆ।

ਉਨ੍ਹਾਂ ਕਿਹਾ ਕਿ ਪੀਐਸਪੀਸੀਐਲ, ਜੋ ਕਿ ਨਵੀਂ ਉਦਯੋਗਿਕ ਇਕਾਈਆਂ ਨੂੰ ਬਿਜਲੀ ਦੇਣ ਲਈ ਸੀ, ਆਪਣੇ ਆਪ ਨੂੰ ਬਰਕਰਾਰ ਰੱਖਣ ਵਿਚ ਅਸਮਰਥ ਰਹੀ ਅਤੇ ਪਤਨ ਵਲ ਚਲ ਰਹੀ ਹੈ ਕਿਉਂਕਿ ਰਾਜ ਸਰਕਾਰ ਨੇ ਖਪਤਕਾਰਾਂ ਨੂੰ ਸਬਸਿਡੀ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ 8 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਪ੍ਰਾਪਤ ਕਰ ਰਹੇ ਹਨ।

ਸ: ਮਜੀਠੀਆ ਨੇ ਕਿਹਾ ਕਿ ਜਿਹੜੇ ਲੋਕ ਰਾਜ ਵਿੱਚ ਨਿਵੇਸ਼ ਕਰਨ ਦੇ ਚਾਹਵਾਨ ਹਨ , ਉਹ ਵੀ ਪੰਜਾਬ ਵਿੱਚ ਜੰਗਲ ਦਾ ਰਾਜ ਹੋਣ ਕਾਰਨ ਪੰਜਾਬ ਵਿੱਚੋਂ ਬਾਹਰ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਗੈਂਗਸਟਰਾਂ ਅਤੇ ਮੰਤਰੀਆਂ ਵਿਚਕਾਰ ਸਬੰਧ ਮਜ਼ਬੂਤ ਹੋ ਗਿਆ ਹੈ ਅਤੇ ਜੇਲ੍ਹ ਮੰਤਰੀ ਕੈਬਨਿਟ ਦੀ ਮੀਟਿੰਗ ਵਿੱਚ ਗੈਂਗਸਟਰ ਦੇ ਹੱਕ ਵਿੱਚ ਬੋਲ ਰਹੇ ਹੋਣ ਨਾਲ ਇਸ ਤੋਂ ਵਡਾ ਮੰਤਰੀ-ਗੈਂਗਸਟਰ ਗਠਜੋੜ ਦਾ ਪ੍ਰਮਾਣ ਨਹੀਂ ਹੋ ਸਕਦਾ।

ਉਸਨੇ ਕਿਹਾ ਹਾਲਾਂਕਿ ਹਾਲ ਹੀ ਵਿੱਚ ਇੱਕ ਗੈਂਗ ਵਾਰ ਦੇ ਦੌਰਾਨ ਗੋਲੀ ਮਾਰ ਕੇ ਮਾਰਿਆ ਗਿਆ ਮਨਪ੍ਰੀਤ ਮੰਨਾ, ਜਿਸ ਦੇ ਖਿਲਾਫ ਚੌਦਾਂ ਕੇਸ ਦਰਜ ਹੋਏ ਹਨ, ਦੇ ਨਾਮ ਨੂੰ ਗੈਂਗਸਟਰ ਵਲੋਂ ਦਿਖਾਉਣ ਲਈ ਜੇਲ੍ਹ ਮੰਤਰੀ ਨੇ ਮੁਕਤਸਰ ਦੇ ਐਸਐਸਪੀ ਦੀ ਖਿਚਾÂ. ਕੀਤੀ, ਜੋ ਕਿ ਸਭ ਵਧ ਸ਼ਰਮਨਾਕ ਵਰਤਾਰਾ ਹੈ ।

ਉਨ੍ਹਾਂ ਕਿਹਾ ਕਿ ਇਹ ਸਿਰਫ ਗੈਂਗਸਟਰ ਹੀ ਨਹੀਂ ਬਲਕਿ ਕਾਂਗਰਸ ਦੇ ਗੁੰਡੇ ਅਤੇ ਇੱਥੋਂ ਤੱਕ ਕਿ ਸਮਾਜ ਵਿਰੋਧੀ ਅਨਸਰ ਵੀ ਹਨ ਜੋ ਰਾਜ ਵਿੱਚ ਬਹੁਤ ਜਿਆਦਾ ਸਰਗਰਮ ਹੋ ਗਏ ਹਨ। ਸਮਾਜ ਵਿਰੋਧੀ ਅਨਸਰ ਕਾਨੂੰਨ ਅਤੇ ਆਮ ਨਾਗਰਿਕ ਲਈ ਸਿਰਦਰਦੀ ਬਣ ਚੁਕੇ ਹਨ। ਉਹਨਾਂ ਕਿਹਾ ਕਿ ਕੱਲ੍ਹ ਖਰੜ ਵਿੱਚ ਇੱਕ ਅਧਿਆਪਕਾ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ।

ਸਾਬਕਾ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਉਸ ਬਿਆਨ , ਜਿਸ ਵਿਚ ਉਸ ਨੇ ਇਹ ਕਿਹਾ ਕਿ 1984 ਦੀ ਸਿਖ ਨਸਲਕੁਸ਼ੀ ਨੂੰ ਰੋਕਿਆ ਜਾ ਸਕਦਾ ਸੀ, ਜੇ ਉਸ ਵੇਲੇ ਗ੍ਰਹਿ ਮੰਤਰੀ ਪੀ ਵੀ ਨਰਸਿਮ੍ਹਾ ਰਾਓ ਨੇ ਫੌਜ ਬੁਲਾਈ ਹੁੰਦੀ । ਡਾ: ਮਨਮੋਹਨ ਸਿੰਘ ਦੇ ਸਪਸ਼ਟ ਬਿਆਨ ਤੋਂ ਇਹ ਸਾਫ ਹੋ ਗਿਆ ਹੈ ਕਿ ਗ੍ਰਹਿ ਮੰਤਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਗਾਂਧੀ ਪਰਿਵਾਰ ਵੱਲੋਂ ਫੌਜ ਬੁਲਾਉਣ ਤੋਂ ਰੋਕਿਆ ਗਿਆ ਸੀ।

ਉਹਨਾਂ ਕਿਹਾ ਕਿ ਹੁਣ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਦਾ ਕਤਲੇਆਮ ਲਈ ਦੋਸ਼ੀ ਹੋਣ ਪ੍ਰਤੀ ਹੋਰ ਪ੍ਰਮਾਣ ਦੀ ਲੋੜ ਨਹੀਂ ਰਹੀ। ਉਹਨਾਂ ਕਿਹਾ ਕਿ ਇਹ ਇਕ ਯੋਜਨਾਬਧ ਤੇ ਰਾਜ ਸਪਾਂਸਰਡ ਕਤਲੇਆਮ ਸੀ।

ਸ੍ਰੀ ਮਜੀਠੀਆ ਨੇ ਡੇਰਾ ਬਾਬਾ ਨਾਨਕ ਦੇ ਦਲਬੀਰ ਸਿੰਘ ਢਿਲਵਾਂ ਦੇ ਕਤਲ ਕੇਸ ਬਾਰੇ ਬੋਲਦਿਆਂ ਕਿਹਾ ਕਿ ਦਲਬੀਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਗੈਂਗਸਟਰ-ਮੰਤਰੀ ਗਠਜੋੜ ਵੱਲੋਂ ਕਤਲ ਦੇ ਅਠਾਰਾਂ ਦਿਨ ਬੀਤ ਜਾਣ ਤੋਂ ਬਾਅਦ ਵੀ ਇਸ ਕੇਸ ਵਿੱਚ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 7 ਦਸੰਬਰ ਨੂੰ ਬਟਾਲਾ ਦੇ ਜਿਲਾ ਪੁਲੀਸ ਮੁਖੀ ਦੇ ਦਫਤਰ ਸਾਹਮਣੇ ਦਲਬੀਰ ਨੂੰ ਇਨਸਾਫ਼ ਦੀ ਮੰਗ ਲਈ ਧਰਨਾ ਦੇਵੇਗਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਦੀ ਅਗਵਾਈ ਕਰਨਗੇ।