ਨਿਰੰਕਾਰੀ ਭਵਨ ਪੁੱਜੇ ਕਾਂਗਰਸ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਸਰਬਤ ਦੇ ਭਲੇ ਲਈ ਕੀਤੀ ਅਰਦਾਸ

ਫਿਰੋਜ਼ਪੁਰ, 1 ਸਤੰਬਰ 2019:

ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਵੱਲੋਂ ਨਿਰੰਕਾਰੀ ਭਵਨ ਫਿਰੋਜ਼ਪੁਰ ਸ਼ਹਿਰ ਸ਼ਮੂਲੀਅਤ ਕੀਤੀ ਤੇ ਸਤਿਸੰਗ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸਤਿਸੰਗ ਦੇ ਬਚਨਾਂ ਨੂੰ ਸੁਣਨਾ ਹੀ ਨਹੀਂ ਚਾਹੀਦਾ ਸਗੋਂ ਅਸਲ ਜ਼ਿੰਦਗੀ ਵਿਚ ਵੀ ਅਪਣਾਉਣਾ ਚਾਹੀਦਾ ਹੈ।

ਉਨ੍ਹਾਂ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਮੈਨੂੰ ਬੜੀ ਖ਼ੁਸ਼ੀ ਹੈ ਇਹ ਫਾਊਂਡੇਸ਼ਨ ਹਰ ਸਾਲ ਸਰਕਾਰੀ ਹਸਪਤਾਲ ਅਤੇ ਰੇਲਵੇ ਸਟੇਸ਼ਨ ਸਮੇਤ ਵੱਖ-ਵੱਖ ਥਾਵਾਂ ਦੀ ਸਫ਼ਾਈ ਵਿਚ ਆਪਣਾ ਯੋਗਦਾਨ ਦੇ ਰਹੀ ਹੈ। ਇਸ ਮੌਕੇ ਸਤਿਸੰਗ ਦੇ ਬਚਨਾਂ ਬੜੇ ਧਿਆਨ ਸੁਣਿਆ ਅਤੇ ਹਜ਼ਾਰ ਸੰਗਤ ਨੂੰ ਇਨ੍ਹਾਂ ਬਚਨਾਂ ਚੱਲਣ ਲਈ ਪ੍ਰੇਰਤ ਕੀਤਾ।

ਇਸ ਮੌਕੇ ਬਲਵੀਰ ਬਾਠ, ਸੁਖਵਿੰਦਰ ਅਟਾਰੀ, ਰਿਸ਼ੀ ਸ਼ਰਮਾ, ਰਿੰਕੂ ਗਰੋਵਰ, ਪ੍ਰਿੰਸ, ਅਜੈ ਜੋਸ਼ੀ ਅਤੇ ਦਲਜੀਤ ਦੁਲਚੀ ਕੇ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

Share News / Article

Yes Punjab - TOP STORIES