ਨਿਰਵੈਰ ਅਤੇ ਗੁਰਲੇਜ਼ ਅਖ਼ਤਰ ਦਾ ਡਿਊਟ ਗੀਤ ‘ਹਿੱਕ ਠੋਕ ਕੇ‘ ਹੋਇਆ ਰਿਲੀਜ਼

ਚੰਡੀਗੜ੍ਹ, ਜੂਨ 14, 2019 –

ਡਿਊਟ ਗਾਣੇ ਕਦੇ ਵੀ ਟ੍ਰੈਂਡ ਤੋਂ ਬਾਹਰ ਨਹੀਂ ਹੋਏ ਹਨ ਅਤੇ ਇਸ ਟ੍ਰੈਂਡ ਨੂੰ ਜਾਰੀ ਰੱਖਣ ਲਈ ਇਕ ਵਿਸ਼ੇਸ਼ ਵਿਅਕਤੀ ਜ਼ਿਕਰ ਦਾ ਹੱਕਦਾਰ ਹੈ ਤੇ ਇਹ ਗੁਰਲੇਜ਼ ਅਖ਼ਤਰ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਲਗਾਤਾਰ ਇੱਕ ਤੋਂ ਇੱਕ ਹਿੱਟ ਡਿਊਟ ਗਾਣੇ ਦੇਣ ਦੇ ਬਾਅਦ ਹੁਣ ਉਹ ‘ਤੇਰੇ ਬਿਨਾਂ ‘ ਦੇ ਨਾਲ ਮਸ਼ਹੂਰ ਹੋਏ ਗਾਇਕ ਨਿਰਵੈਰ ਦੇ ਨਵੇਂ ਗੀਤ ‘ਹਿੱਕ ਠੋਕ ਕੇ‘ ਨਾਲ ਆ ਰਹੇ ਹਨ।

ਗੀਤ ਦੇ ਬੋਲ ਗੁਰੀ ਜੱਟਾਣਾ ਦੁਆਰਾ ਲਿਖੇ ਗਏ ਹਨ। ਗੀਤ ਨੂੰ ਮਿਊਜ਼ਿਕ ਸਟਾਰਬੋਆਏ ਮਿਊਜ਼ਿਕਐਕਸ ਨੇ ਦਿੱਤਾ ਹੈ। ਗੀਤ ਟੀਓਬੀ ਗੈਂਗ ਦੇ ਲੇਬਲ ਅੰਡਰ ਰਿਲੀਜ਼ ਹੋ ਰਿਹਾ ਹੈ। ਗੀਤ ਦੀ ਵੀਡੀਓ ਨੂੰ ਡਾਇਰੈਕਟ ਸ਼ੁਭਮ ਕੁਮਾਰ ਅਤੇ ਹੈਰੀ ਪਨੇਸਰ ਨੇ ਕੀਤਾ ਹੈ ਅਤੇ ਉਹਨਾਂ ਨੇ ਹੀ ਵੀਡੀਓ ਨੂੰ ਐਡਿਟ ਕੀਤਾ ਹੈ।

ਗੀਤ ਟੀਓਬੀ ਗੈਂਗ (ਟੈਲੈਂਟ ਔਨ ਬੋਰਡ) ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੇ ਟੀਜ਼ਰ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ।

ਇਸ ਗੀਤ ਦੇ ਰਿਲੀਜ਼ ਤੇ ਬੋਲਦਿਆਂ ਨਿਰਵੈਰ ਨੇ ਕਿਹਾ, “ਗਾਇਕੀ ਮੇਰੇ ਖੂਨ ਵਿੱਚ ਹੈ ਅਤੇ ਮੈਂ ਹਮੇਸ਼ਾਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਅਲੱਗ-ਅਲੱਗ ਤਰ੍ਹਾਂ ਦੇ ਗਾਣੇ ਗਾਵਾਂ। ਅਤੇ ਇਹ ਪਹਿਲੀ ਵਾਰ ਹੈ ਕਿ ਮੈਂ ਕੋਈ ਡਿਊਟ ਨੰਬਰ ਗਾਇਆ ਹੈ। ਮੈਂ ਸਮੁੱਚੀ ਟੀਮ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਅਤੇ ਖਾਸ ਕਰਕੇ ਗੁਰਲੇਜ਼ ਅਖ਼ਤਰ ਜੀ ਦਾ ਇਸ ਗੀਤ ਵਿਚ ਵਿਸ਼ਵਾਸ ਕਰਨ ਲਈ। ਤੇ ਮੈਂ ਆਸ ਕਰਦਾ ਹਾਂ ਕਿ ਲੋਕ ਸਾਡੇ ਕੰਮ ਨੂੰ ਪਸੰਦ ਕਰਨਗੇ ਅਤੇ ਇਸ ਟਰੈਕ ਨੂੰ ਪਿਆਰ ਦੇਣਗੇ।

ਗੁਰਲੇਜ਼ ਅਖ਼ਤਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ,“ ਮੈਂ ਅਕਸਰ ਸੁਣਦੀ ਹਾਂ ਕਿ ਮੈਂ ਡਿਊਟ ਗਾਣਿਆਂ ਨੂੰ ਪੰਜਾਬੀ ਇੰਡਸਟਰੀ ਵਿੱਚ ਵਾਪਸ ਲੈਕੇ ਆਈ ਹਾਂ। ਹਾਲਾਂਕਿ ਮੈਨੂੰ ਇਹ ਸੁਣਕੇ ਵਧੀਆ ਲੱਗਦਾ ਹੈ ਪਰ ਇਸਦੇ ਨਾਲ ਹੀ ਗਾਣਿਆਂ ਨੂੰ ਲੈ ਕੇ ਚੋਣ ਕਰਨ ਦੀ ਜਿੰਮੇਵਾਰੀ ਵੀ ਵੱਧ ਜਾਂਦੀ ਹੈ।

ਜਦੋਂ ਮੈਂ ਪਹਿਲੀ ਵਾਰ ਇਸ ਗਾਣੇ ਨੂੰ ਸੁਣਿਆ ਤਾਂ ਮੈਨੂੰ ਇਹ ਗਾਣਾ ਤੁਰੰਤ ਪਸੰਦ ਆ ਗਿਆ ਸੀ ਕਿਉਂਕਿ ਨਿੱਜੀ ਤੌਰ ‘ਤੇ ਮੈਨੂੰ ਬੀਟ ਨੰਬਰ ਬਹੁਤ ਪਸੰਦ ਹਨ। ਮੈਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਟਰੈਕ ਨੂੰ ਵੀ ਪਸੰਦ ਕਰਨਗੇ ਜਿਵੇਂ ਉਹਨਾਂ ਮੇਰੇ ਪਿਛਲੇ ਬਾਕੀ ਕੰਮ ਨੂੰ ਪਸੰਦ ਕੀਤਾ ਹੈ। “

ਗੀਤ ‘ਹਿੱਕ ਠੋਕ ਕੇ‘ ਟੀਓਬੀ ਗੈਂਗ (ਟੈਲੈਂਟ ਔਨ ਬੋਰਡ) ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਹੋ ਗਿਆ ਹੈ।

Share News / Article

Yes Punjab - TOP STORIES