ਨਾਭਾ ਜੇਲ੍ਹ ਪੁੱਜੇ ਕੁੰਵਰ ਵਿਜੇ ਪ੍ਰਤਾਪ – ਬੇਅਦਬੀ ਮਾਮਲੇ ਦੀ ਜਾਂਚ ਤੇ ਬਿੱਟੂ ਕਤਲ ਸੰਬੰਧੀ ਦਿੱਤਾ ਅਹਿਮ ਬਿਆਨ

ਹਰਪ੍ਰੀਤ ਸਿੰਘ ਨਾਭਾ
ਨਾਭਾ, 28 ਜੂਨ, 2019:

ਡੇਰਾ ਸਿਰਸਾ ਦੀ 45 ਮੈਂਬਰੀ ਸਟੇਟ ਕਮੇਟੀ ਦੇ ਮੈਂਬਰ ਅਤੇ ਬੇਅਦਬੀ ਮਾਮਲਿਆਂ ਦੇ ਮੁੱਖ ਸਾਜ਼ਿਸ਼ਕਰਤਾ ਤੇ ਦੋਸ਼ੀ ਮਹਿੰਦਰ ਪਾਲ ਬਿੱਟੂ ਦੇ ਬੀਤੇ ਦਿਨੀਂ ਨਾਭਾ ਜੇਲ੍ਹ ਵਿਚ ਕਤਲ ਤੋਂ ਬਾਅਦ ਅੱਜ ਨਾਭਾ ਜੇਲ੍ਹ ਪੁੱਜੇ ਬੇਅਦਬੀ ਅਤੇ ਫ਼ਾਇਰਿੰਗ ਮਾਮਲਿਆਂ ਦੀ ਜਾਂਚ ਲਈ ਬਣੀ ਐਸ.ਆਈ.ਟੀ. ਦੇ ਅਹਿਮ ਮੈਂਬਰ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਬਿੱਟੂ ਦੇ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਦੀ ਇਕ ਅਹਿਮ ਕੜੀ ਟੁੱਟ ਗਈ ਹੈ ਜਿਸ ਨਾਲ ਜਾਂਚ ਪ੍ਰਭਾਵਿਤ ਹੋਵੇਗੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਫਕ ਬਿੱਟੂ ਇਸ ਮਾਮਲੇ ਦੀ ਇਕ ਅਹਿਮ ਕੜੀ ਸੀ ਅਤੇ ਉਸਦੇ ਮਾਰੇ ਜਾਣ ਨਾਲ ਜਾਂਚ ਪ੍ਰਭਾਵਿਤ ਹੋਵੇਗੀ ਪਰ ਇਸਦੇ ਬਾਵਜੂਦ ਐਸ.ਆਈ.ਟੀ. ਬੇਅਦਬੀ ਮਾਮਲੇ ਸੰਬੰਧੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਜ਼ਰੂਰ ਕਰੇਗੀ।

ਅੱਜ ਨਾਭਾ ਜੇਲ੍ਹ ਪੁੱਜੇ ਆਈ.ਜੀ. ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਹਿਲਾਂ ਆਈ.ਜੀ.ਪਟਿਆਲਾ ਸ: ਏ.ਐਸ. ਰਾਏ ਨਾਲ ਕਾਫ਼ੀ ਲੰਮੀ ਬੈਠਕ ਕੀਤੀ।

ਇੱਥੇ ਵਰਨਣਯੋਗ ਹੈ ਕਿ ਇਸੇ ਦੌਰਾਨ ਬਿੱਟੂ ਕਤਲ ਕਾਂਡ ਦੇ ਮੁੱਖ ਦੋਸ਼ੀ ਗੁਰਸੇਵਕ ਸਿੰਘ ਨੂੰ ਨਾਭਾ ਜੇਲ੍ਹ ਵਿਚ ਲਿਆਂਦਾ ਗਿਆ।

Yes Punjab - Top Stories