ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਬੱਚਿਆਂ ਦੇ ਬਾਪ ਨੇ ਪਤਨੀ ਮਾਰ ਮੁਕਾਈ

ਯੈੱਸ ਪੰਜਾਬ
ਬਰਨਾਲਾ, 6 ਜੁਲਾਈ, 2019:

ਆਪਣੇ ਗੁਆਂਢ ਵਿਚ ਰਹਿੰਦੀ ਇਕ ਔਰਤ ਨਾਲ ਨਾਜਾਇਜ਼ ਸੰਬੰਧਾਂ ਸਦਕਾ ਦੀਵਾਨੇ ਹੋਏ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਤਕਰਾਰ ਉਪਰੰਤ ਉਸਦੇ ਸਿਰ ਵਿਚ ਲੱਕੜ ਦਾ ਬਾਲਾ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ।

ਘਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਉੱਗੋਕੇ ਦੀ ਹੈ। ਮ੍ਰਿਤਕਾ ਦੀ ਪਛਾਣ ਮਨਦੀਪ ਕੌਰ ਵਜੋਂ ਹੋਈ ਹੈ ਜਦਕਿ ਪੁਲਿਸ ਵੱਲੋਂ ਉਸਦੇ ਪਤੀ ਸੈਂਬਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਇਸ ਜੋੜੀ ਦੇ 3 ਲੜਕੀਆਂ ਅਤੇ ਇਕ ਲੜਕਾ ਸੀ ਅਤੇ ਵਿਆਹ ਨੂੰ 23 ਸਾਲ ਹੋ ਚੁੱਕੇ ਸਨ।

ਪਤਾ ਲੱਗਾ ਹੈ ਕਿ ਮਿਸਤਰੀ ਦਾ ਕੰਮ ਕਰਦਾ ਸੈਂਬਰ ਸਿੰਘ 2015 ਵਿਚ ਵਿਦੇਸ਼ ਗਿਆ ਸੀ ਜਿੱਥੇ 2 ਸਾਲ ਰਹਿਣ ਮਗਰੋਂ 2017 ਵਿਚ ਉਹ ਵਾਪਿਸ ਆ ਗਿਆ ਸੀ ਜਿਸ ਮਗਰੋਂ ਉਸਦੇ ਗੁਆਂਢ ਵਿਚ ਰਹਿੰਦੀ ਇਕ ਔਰਤ ਰਣਜੀਤ ਕੌਰ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸੰਬੰਧ ਬਣ ਗਏ ਜਿਸ ਦੇ ਚੱਲਦਿਆਂ ਘਰ ਵਿਚ ਕਲੇਸ਼ ਰਹਿਣ ਲੱਗਾ।

ਪਤਾ ਲੱਗਾ ਹੈ ਕਿ ਲੰਘੀ ਰਾਤ ਦੋਹਾਂ ਜੀਆਂ ਵਿਚ ਹੋਏ ਝਗੜੇ ਤੋਂ ਗੁੱਸੇ ਵਿਚ ਆਏ ਸੈਂਬਰ ਸਿੰਘ ਨੇ ਲੱਕੜ ਦਾ ਬਾਲਾ ਸਿਰ ਵਿਚ ਮਾਰ ਪਤਨੀ ਦੀ ਹੱਤਿਆ ਕਰ ਦਿੱਤੀ।

ਸੂਤਰਾਂ ਅਨੁਸਾਰ ਇਹ ਘਟਨਾ¬ਕ੍ਰਮ ਘਰ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਿਆ ਹੈ ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।

Share News / Article

Yes Punjab - TOP STORIES