Saturday, December 9, 2023

ਵਾਹਿਗੁਰੂ

spot_img
spot_img
spot_img
spot_img

ਨਹੀਂ ਰਹੇ ਸਤੀਸ਼ ਕੌਸ਼ਿਕ; ਬਾਲੀਵੁੱਡ ਅਦਾਕਾਰ ਤੇ ਨਿਰਦੇਸ਼ਕ ਨੂੰ ‘ਮਿਸਟਰ ਇੰਡੀਆ’ ਵਿੱਚ ‘ਕੈਲੰਡਰ’ ਵਾਲੇ ਕਿਰਦਾਰ ਤੋਂ ਮਿਲੀ ਸੀ ਪਛਾਣ

- Advertisement -

ਯੈੱਸ ਪੰਜਾਬ
ਮੁੰਬਈ, 9 ਮਾਰਚ, 2023:
ਪ੍ਰਸਿੱਧ ਬਾਲੀਵੁੱਡ ਕਲਾਕਾਰ, ਲੇਖ਼ਕ ਅਤ ਨਿਰਦੇਸ਼ਕ ਸਤੀਸ਼ ਕੌਸ਼ਿਕ ਨਹੀਂਰਹੇ।

67 ਸਾਲਾਂ ਦੇ ਸਤੀਸ਼ ਕੌਸ਼ਿਕ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਉਹਨਾਂ ਨੇ ਬੁੱਧਵਾਰ ਰਾਤ ਆਖ਼ਰੀ ਸਾਹ ਲਏ। ਇਸ ਬਾਰੇ ਸੂਚਨਾ ਵੀਰਵਾਰ ਸਵੇਰੇ ਪ੍ਰਸਿੱਧ ਬਾਲੀਵੁੱਡ ਅਦਾਕਾਰ ਅਨੁਪਮ ਖ਼ੇਰ ਨੇ ਟਵਿੱਟਰ ’ਤੇ ਸਾਂਝੀ ਕੀਤੀ।

ਸਤੀਸ਼ ਕੌਸ਼ਿਕ ਨੇ ਅਜੇ ਕਲ੍ਹ ਹੀ ‘ਬਾਲੀਵੁੱਡ’ ਦੇ ਕਈ ਨਾਮਵਰ ਲੋਕਾਂ ਨਾਲ ਮਿਲ ਕੇ ਹੋਲੀ ਮਨਾਈ ਸੀ।

ਹਰਿਆਣਾ ਵਿੱਚ ਜੰਮੇ ਪਲੇ ਸਤੀਸ਼ ਕੌਸ਼ਿਕ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਆਫ਼ ਇੰਡੀਆ ਦੇ ਪੜ੍ਹੇ ਹੋਏ ਸਨ ਅਤੇ ਉਨ੍ਹਾਂ ਨੇ ਆਪਣਾ ਫ਼ਿਲਮੀ ਕੈਰੀਅਰ 1980 ਵਿੱਚ ਸ਼ੁਰੂ ਕੀਤਾ ਸੀ।

ਕੌਸ਼ਿਕ ਨੇ 1983 ਵਿੱਚ ਰਿਲੀਜ਼ ਹੋਈ ਕਲਾਸਿਕ ਫ਼ਿਲਮ ‘ਜਾਨੇ ਭੀ ਦੋ ਯਾਰੋ’ ਦੇ ਡਾਇਲਾਗ ਲਿਖ਼ੇ ਸਨ ਜਿਸ ਨੇ ਉਨ੍ਹਾਂ ਨੂੰ ਚਰਚਾ ਵਿੱਚ ਲੈ ਆਂਦਾ।

ਉਹ ‘ਮਿਸਟਰ ਇੰਡੀਆ’ ਵਿੱਚ ਆਪਣੇ ਕੌਮਿਕ ਕਿਰਦਾਰ ‘ਕੈਲੰਡਰ ਤੋਂ ਇਲਾਵਾ ਫ਼ਿਲਮ ‘ਦੀਵਾਨਾ ਮਸਤਾਨਾ’ ਵਿੱਚ ਆਪਣੇ ਕਿਰਦਾਰ ‘ਪੱਪੂ ਪੇਜਰ’ ਕਰਕੇ ਵੀ ਦਰਸ਼ਕਾਂ ਦੇ ਪਿਆਰ ਦੇ ਪਾਤਰ ਬਣੇ।

‘ਰਾਮ ਲਖ਼ਨ’ ਅਤੇ ‘ਸਾਜਨ ਚਲੇ ਸਸੁਰਾਲ’ ਵਿੱਚ ਵੀ ਉਨ੍ਹਾਂ ਨੇ ਯਾਦਗਾਰੀ ਭੂਮਿਕਾ ਨਿਭਾਈਆਂਸਨ।

ਸਤੀਸ਼ ਕੌਸ਼ਿਕ ਨੇ ਸ੍ਰੀਦੇਵੀ ਦੀਆਂ ਮੁੱਖ ਭੂਮਿਕਾਵਾਂ ਵਾਲੀਆਂ ਫ਼ਿਲਮਾਂ ‘ਰੂਪ ਕੀ ਰਾਣੀ ਚੋਰੋਂ ਕਾ ਰਾਜਾ’ ਅਤੇ ‘ਪ੍ਰੇਮ’ ਦਾ ਨਿਰਦੇਸ਼ਨ ਵੀ ਦਿੱਤਾ ਸੀ ਜਿਹੜੀਆਂ ਦੋਵੇਂ ਹੀ ‘ਬਾਕਸ ਆਫ਼ਿਸ’ ’ਤੇ ਫ਼ਲਾਪ ਹੋ ਗਈਆਂ ਸਨ ਪਰ ਉਨ੍ਹਾਂ ਦੀਆਂ ਬਣਾਈਆਂ ਫ਼ਿਲਮਾਂ ‘ਹਮ ਆਪਕੇ ਦਿਲ ਮੇਂ ਰਹਿਤੇ ਹੈਂ ਅਤੇ ‘ਤੇਰੇ ਸੰਗ’ ਸਣੇ ਕਈ ਫ਼ਿਲਮਾਂ ਹਿੱਟ ਹੋਈਆਂ ਸਨ।

ਕਈ ਬਾਲੀਵੁੱਡ ਅਤੇ ਰਾਜਸੀ, ਸਮਾਜਿਕ ਹਸਤੀਆਂ ਨੇ ਸਤੀਸ਼ ਕੌਸ਼ਿਕ ਦੀ ਮੌਤ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

YES PUNJAB

Transfers, Postings, Promotions

spot_img
spot_img

Stay Connected

223,716FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech