ਨਹੀਂਉਂ ਟਲਿਆ ਚੜੁੰਨੀ ਤੇ ਗੱਡ ਮੋਹੜੀ, ਰਾਜਨੀਤੀ ਉਹ ਕਰਨ ਪਿਆ ਲੱਗ ਬੇਲੀ

ਅੱਜ-ਨਾਮਾ

ਨਹੀਂਉਂ ਟਲਿਆ ਚੜੁੰਨੀ ਤੇ ਗੱਡ ਮੋਹੜੀ,
ਰਾਜਨੀਤੀ ਉਹ ਕਰਨ ਪਿਆ ਲੱਗ ਬੇਲੀ।

ਮਘਿਆ ਜਦੋਂ ਕਿਰਸਾਨਾਂ ਦਾ ਮੋਰਚਾ ਸੀ,
ਵੇਖਦਾ ਓਦਣ ਦਾ ਪਿਆ ਸੀ ਜੱਗ ਬੇਲੀ।

ਪਹਿਲਾਂ ਵਿੱਚ ਪੰਜਾਬ ਸੀ ਕਸਰ ਕਿਹੜੀ,
ਬਲਦੀ ਪਹਿਲਾਂ ਹੀ ਪਈ ਸੀ ਅੱਗ ਬੇਲੀ।

ਮੂੰਹੋਂ-ਸਿਰੋਂ ਨਾ ਏਥੇ ਕੋਈ ਬਾਤ ਕਰਦਾ,
ਸਾਰੇ ਈ ਦੂਜੇ ਨੂੰ ਕਹਿੰਦੇ ਨੇ ਠੱਗ ਬੇਲੀ।

ਲਾਇਆ ਜਿੱਡਾ ਕਿਸਾਨਾਂ ਨੇ ਮੋਰਚਾ ਸੀ,
ਖੱਟੀ ਉਹਦੀ ਇਹ ਜਾਪਦਾ ਖਾਊ ਬੇਲੀ।

ਬਣਿਆ ਚੋਖਾ ਕਿਰਸਾਨ ਦਾ ਮਾਣ ਹੈਸੀ,
ਉਹਦੀ ਸਾਖ ਨੂੰ ਵੱਟਾ ਉਹ ਲਾਊ ਬੇਲੀ।

-ਤੀਸ ਮਾਰ ਖਾਂ
ਦਸੰਬਰ 19, 2021

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ