ਨਵੇਂ ਗੀਤ ‘ਪਾਗਲ’ ਨਾਲ ਬਾਦਸ਼ਾਹ ਨੇ ਵਿਸ਼ਵ ਰਿਕਾਰਡ ਬਣਾ ਕੇ ਰਚਿਆ ਇਤਿਹਾਸ

ਚੰਡੀਗੜ੍ਹ, 11 ਜੁਲਾਈ, 2019 –

ਬਾਦਸ਼ਾਹ ਯਕੀਨਨ ਆਪਣੇ ਨਾਮ ਨਾਲ ਇਨਸਾਫ ਕਰ ਰਹੇ ਹਨ, ਅਤੇ ਇਸ ਵਾਰ ਉਹ ਆਪਣੇ ਹਾਲ ਹੀ ਚ ਰਿਲੀਜ਼ ਹੋਏ ਗੀਤ ‘ਪਾਗਲ‘ ਦੇ ਨਾਲ ਪੂਰੇ ਵਿਸ਼ਵ ਦੇ ਬਾਦਸ਼ਾਹ ਬਣ ਗਏ ਹਨ। ਬਾਦਸ਼ਾਹ ਅਕਸਰ ਆਪਣੇ ਗੀਤਾਂ ਨਾਲ ਨਵੇਂ ਨਵੇਂ ਰਿਕਾਰਡ ਬਣਾਉਂਦੇ ਰਹਿੰਦੇ ਹਨ, ਪਰ ਇਸ ਵਾਰ ਇਸ ਗੀਤ ਨਾਲ ਨਵੇਂ ਰਿਕਾਰਡ ਬਣਨ ਦੇ ਨਾਲ ਕਈ ਪੁਰਾਣੇ ਰਿਕਾਰਡ ਤੋੜੇ ਵੀ ਹਨ।

ਇਸ ਗੀਤ ਦੇ ਪੋਸਟਰ ਰਿਲੀਜ਼ ਤੋਂ ਹੀ ਕਈ ਅੰਦਾਜ਼ੇ ਲਗਾਏ ਜਾ ਰਹੇ ਸਨ। ਅਤੇ ਜਦੋਂ ਇਹ ਗੀਤ ਰਿਲੀਜ਼ ਹੋਇਆ ਤਾਂ ਇਸਨੇ ਸਭ ਨੂੰ ਪਾਗਲ ਬਣਾ ਦਿੱਤਾ।

ਇਹ ਗਈ ਮਿਡਲ ਈਸਟ, ਲੈਟਿਨ ਅਮਰੀਕਾ, ਲੰਡਨ ਅਤੇ ਸੰਸਾਰ ਭਰ ਦੇ ਬਾਕੀ ਹਿੱਸਿਆਂ ਚ ਰਿਲੀਜ਼ ਹੋਇਆ ਹੈ ਇਹ ਪਹਿਲੀ ਵਾਰ ਹੈ ਕਿ ਕੋਈ ਇੰਡੀਅਨ ਗੀਤ ਇਕੱਠੇ 6 ਦੇਸ਼ਾਂ ਚ ਟਰੇਂਡਿੰਗ ਤੇ ਆਇਆ ਹੈ।

ਗੀਤ ਦੇ ਬਾਕਮਾਲ ਬੋਲ ਅਤੇ ਜਬਰਦਸਤ ਬੀਟਸ ਨੇ ਸਭ ਨੂੰ ਹੀ ਇਸ ਗੀਤ ਦੀਆਂ ਧੁਨਾਂ ਤੇ ਨੱਚਣ ਲਈ ਮਜਬੂਰ ਕਰ ਦਿੱਤਾ ਹੈ। ਗੀਤ ਦੀ ਜੋਸ਼ੀਲੀ ਵੀਡੀਓ ਦੇ ਨਾਲ ਬਾਦਸ਼ਾਹ ਨੇ ਦੁਨੀਆ ਭਰ ਚ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਇਹ ਪਹਿਲੀ ਵਾਰ ਹੈ ਕਿ ਕੋਈ ਹਿੰਦੁਸਤਾਨੀ ਗੀਤ ਦੀ ਵੀਡੀਓ ਨੇ 24 ਘੰਟਿਆਂ ਚ ਇਹਨੇ ਸਾਰੇ ਵਿਊਸ ਮਿਲੇ ਹਨ। ਪਹਿਲੇ ਜੋ 24 ਘੰਟਿਆਂ ਚ ਸਭ ਤੋਂ ਜਿਆਦਾ ਦੇਖਣੇ ਜਾਣ ਵਾਲੀ ਵੀਡੀਓ ਸੀ, ‘ਬੋਆਏ ਵਿਦ ਲਵ‘, ‘ਟੇਲਰ ਸਵਿਫਟ ਦਾ ‘ਮੀ‘,ਬਲੇਕਪਿੰਕ ਦਾ ‘ਕਿਲ ਦਿਸ ਲਵ‘ ਅਤੇ ਏਰੀਆਣਾ ਗ੍ਰੈਂਡ ਦਾ ‘ਥੈਂਕ ਯੂ ਨੇਕ੍ਸ੍ਟ‘। ਹੁਣ ਪਾਗਲ ਗੀਤ 74.8 ਮਿਲੀਅਨ ਵਿਊਸ ਦੇ ਨਾਲ ਨੰਬਰ ਇੱਕ ਤੇ ਆ ਗਿਆ ਹੈ।

ਇਸ ਵੀਡੀਓ ਦੀ ਇੱਕ ਦਿਲਚਸਪ ਗੱਲ ਇਹ ਹੈ ਕਿ ਇਸ ਚ ਪਲੇ ਬੋਆਏ ਮਾਡਲ ਰੋਜ਼ ਰੋਮੇਰੋ ਨੇ ਇੰਡੀਅਨ ਮਨੋਰੰਜਨ ਜਗਤ ਚ ਆਪਣੀ ਸ਼ੁਰੂਆਤ ਕੀਤੀ ਹੈ। ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਪੁਰਤੋ ਰਿਕਾਨ ਡਾਇਰੈਕਟਰ, ਮੋਰਲੇਨ ਪੇਣਾ। ਇਸ ਵੀਡੀਓ ਚ ਵਿਸ਼ਵ ਭਰ ਦੇ ਸਭ ਤੋਂ ਬੇਹਤਰੀਨ ਡਾਂਸਰਸ ਹਨ। ਇਸ ਗੀਤ ਨੂੰ ਲਿਖਿਆ, ਕੰਪੋਜ਼ ਅਤੇ ਪ੍ਰੋਡਿਊਸ ਖੁਦ ਬਾਦਸ਼ਾਹ ਨੇ ਕੀਤਾ ਹੈ। ਇਸ ਗੀਤ ਦੀ ਵੀਡੀਓ ਨੂੰ ਭਾਰਤ ਦੇ ਸਭ ਤੋਂ ਵੱਡੇ ਡਾਇਰੈਕਟਰ ਅਤੇ ਪ੍ਰੋਡੂਸਰ ਕਰਨ ਜੌਹਰ ਨੇ ਰਿਲੀਜ਼ ਕੀਤਾ ਹੈ।ਇਹ ਗੀਤ ਸੋਨੀ ਮਿਊਜ਼ਿਕ ਦੇ ਲੇਬਲ ਤੋਂ ਰਿਲੀਜ਼ ਹੋਇਆ ਹੈ।

ਕਿਸੇ ਵੀ ਹਿੰਦੁਸਤਾਨੀ ਗੀਤ ਦਾ ਇਸ ਦਰਜ਼ੇ ਤੇ ਪਹੁੰਚਣਾ ਹਰ ਇੱਕ ਭਾਰਤੀ ਲਈ ਗਰਵ ਦੀ ਗੱਲ ਹੈ।

Share News / Article

YP Headlines

Loading...