ਨਵੀਂ ਦਿੱਲੀ-ਲੋਹੀਆਂ ਖ਼ਾਸ ਐਕਸਪ੍ਰੈਸ ਦਾ ਨਾਂਅ ‘ਸਰਬੱਤ ਦਾ ਭਲਾ ਐਕਸਪ੍ਰੈਸ’ ਰੱਖਿਆ ਜਾਵੇ: ਹਰਸਿਮਰਤ ਬਾਦਲ

ਚੰਡੀਗੜ੍ਹ, 02 ਅਕਤੂਬਰ, 2019:

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲਵੇ ਮੰਤਰੀ ਸ੍ਰੀ ਪਿਯੂਸ਼ ਗੋਇਲ ਨੂੰ ਅਪੀਲ ਕੀਤੀ ਹੈ ਕਿ 550ਵੇਂ ਪਰਕਾਸ਼ ਪੁਰਬ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜ਼ਲੀ ਦੇਣ ਲਈ ਨਿਊ ਦਿੱਲੀ-ਲੋਹੀਆਂ ਖਾਸ ਇੰਟਰਸਿਟੀ ਐਸਐਫ ਐਕਸਪ੍ਰੈਸ ਦਾ ਬਦਲ ਕੇ ਸਰਬੱਤ ਦਾ ਭਲਾ ਐਕਸਪ੍ਰੈਸ ਰੱਖਿਆ ਜਾਵੇ।

ਕੇਂਦਰੀ ਮੰਤਰੀ ਨੇ ਕਿਹਾ ਕਿ ਸਰਬੱਤ ਦਾ ਭਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਨਿਚੋੜ ਹੈ ਅਤੇ ਇਸ ਟਰੇਨ ਵਾਸਤੇ ਲਈ ਇਹ ਨਾਂ ਬਹੁਤ ਹੀ ਢੁੱਕਵਾਂ ਰਹੇਗਾ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਲੋਕਾਂ ਦੀ ਵੀ ਇਹੀ ਇੱਛਾ ਹੈ, ਜਿਹਨਾਂ ਨੂੰ ਇਸ ਐਕਸਪ੍ਰੈਸ ਟਰੇਨ ਰਾਹੀਂ ਦਿੱਲੀ ਨਾਲ ਜੋੜਿਆ ਗਿਆ ਹੈ।

ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਸੁਝਾਅ ਦਿੱਤਾ ਸੀ ਕਿ ਇਸ ਟਰੇਨ ਦਾ ਨਾਂ ਸਿੱਖੀ ਜਨਮਸਥਾਨ ਐਕਸਪ੍ਰੈਸ ਰੱਖਿਆ ਜਾਵੇ, ਪਰ ਹੁਣ ਉਹ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਨਵਾਂ ਪ੍ਰਸਤਾਵ ਭੇਜ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਜੀ ਵੱਲੋਂ ਇਹ ਐਲਾਨ ਜਲਦੀ ਕਰ ਦਿੱਤਾ ਜਾਂਦਾ ਹੈ ਤਾਂ ਸਿੱਖ ਸੰਗਤ ਲਈ ਇਹ ਬਹੁਤ ਹੀ ਮਾਣ ਅਤੇ ਸਨਮਾਨ ਵਾਲੀ ਗੱਲ ਹੋਵੇਗੀ।

Share News / Article

Yes Punjab - TOP STORIES