Thursday, May 26, 2022

ਵਾਹਿਗੁਰੂ

spot_img





ਨਵਜੋਤ ਸਿੱਧੂ ਪੰਜਾਬ ਦੇ ਮੁੱਦਿਆਂ ਬਾਰੇ ਉਸਾਰੂ ਬਹਿਸ ਤੋਂ ਭੱਜੇ, ਚੰਗਾ ਹੁੰਦਾ ਸਿੱਧੂ ਸਾਰੇ ਅਹਿਮ ਅਤੇ ਭਖਵੇਂ ਮੁੱਦਿਆਂ ‘ਤੇ ਉਨਾਂ ਨਾਲ ਬਹਿਸ ਦੀ ਹਾਮੀ ਭਰਦੇ : ਭਗਵੰਤ ਮਾਨ

ਯੈੱਸ ਪੰਜਾਬ
ਚੰਡੀਗੜ, 20 ਦਸੰਬਰ, 2021:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਤੇ ਮੁੱਦਿਆਂ ਬਾਰੇ ਉਸਾਰੂ ਬਹਿਸ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ, ਸਿਹਤ ਮੰਤਰੀ ਓ.ਪੀ. ਸੋਨੀ ਵਾਂਗ ਸੂਬੇ ਦੇ ਭਖਵੇਂ ਮਸਲਿਆਂ ਉੱਪਰ ਸਕਾਰਾਤਮਿਕ ਬਹਿਸ ਕਰਨ ਤੋਂ ਹੁਣ ਨਵਜੋਤ ਸਿੰਘ ਸਿੱਧੂ ਵੀ ਭੱਜ ਰਹੇ ਹਨ।

ਸੋਮਵਾਰ ਨੂੰ ਭਗਵੰਤ ਮਾਨ ਵੱਲੋਂ ਕੀਤੇ ਗਏ ਇੱਕ ਟਵੀਟ ਦੇ ਹਵਾਲੇ ਨਾਲ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੇ ਖ਼ਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ‘ਚ ਸ਼ਰੇਆਮ ਹੋ ਰਹੀ ਨਜਾਇਜ਼ ਮਾਈਨਿੰਗ ਬਾਰੇ ਵੀ ਘੇਰਿਆ।

ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਸੰਬੋਧਿਤ ਹੁੰਦਿਆਂ ਕਿਹਾ, ”ਸਿੱਧੂ ਮੇਰੇ ਨਾਲ ਬਹਿਸ ਕਰਨ ਤੋਂ ਕਿਉਂ ਭੱਜ ਰਹੇ ਹਨ? ਸਿੱਧੂ ਭਾਅ ਜੀ, ਤੁਸੀਂ ਮੇਰੇ ਤੋਂ ਕਿਉਂ ਡਰ ਰਹੇ ਹੋ? ਸਿੱਧੂ ਸਾਬ, ਮੁੱਖ ਮੰਤਰੀ ਚੰਨੀ ਦੇ ਹਲਕੇ ‘ਚ ਹੋ ਰਹੀ ਨਜਾਇਜ਼ ਮਾਈਨਿੰਗ ਬਾਰੇ ਕੁੱਝ ਕਿਹੜੀਆਂ ਮਜਬੂਰੀਆਂ ਹਨ ਕਿ ਚਮਕੌਰ ਸਾਹਿਬ ਹਲਕੇ ‘ਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਬਾਰੇ ਇੱਕ ਸ਼ਬਦ ਤੱਕ ਨਹੀਂ ਬੋਲਿਆ ਗਿਆ? ਬੋਲਣ ਲਈ ਅਜਿਹੀ ਮੌਕਾ ਪ੍ਰਸਤ ਪਹੁੰਚ ਕਿਉਂ?”

ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਗਰੰਟੀਆਂ ਤੋਂ ਪਰੇਸ਼ਾਨ ਹੋ ਕੇ ਕੇਜਰੀਵਾਲ ਨੂੰ ਵੱਖ- ਵੱਖ ਮੁੱਦਿਆਂ ‘ਤੇ ਬਹਿਸ ਦੀ ਚੁਣੌਤੀ ਦਿੱਤੀ ਸੀ, ਜਿਸ ਨੂੰ ਸਵੀਕਾਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਮੇਰੇ (ਭਗਵੰਤ ਮਾਨ) ਨਾਲ ਬਹਿਸ ਕਰਨ ਦਾ ਸੱਦਾ ਦਿੱਤਾ ਸੀ, ਕਿਉਂਕਿ ਨਵਜੋਤ ਸਿੱਧੂ ਵੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਹੀ ਹਨ।

ਮਾਨ ਅਨੁਸਾਰ, ”ਚੰਗਾ ਹੁੰਦਾ ਨਵਜੋਤ ਸਿੰਘ ਸਿੱਧੂ ਸਾਰੇ ਅਹਿਮ ਅਤੇ ਭਖਵੇਂ ਮੁੱਦਿਆਂ ਉੱਤੇ ਮੇਰੇ ਨਾਲ ਬਹਿਸ ਦੀ ਹਾਮੀ ਭਰਦੇ, ਕਿਉਂਕਿ ਲੋਕਤੰਤਰ ‘ਚ ਲੋਕਾਂ ਅਤੇ ਸੂਬੇ ਨਾਲ ਜੁੜੇ ਹਰੇਕ ਮੁੱਦੇ ਉੱਪਰ ਸਿਆਸੀ ਆਗੂਆਂ ਦਰਮਿਆਨ ਜਨਤਕ ਤੌਰ ‘ਤੇ ਖੁੱਲੀ ਬਹਿਸ ਹੋਣੀ ਬਹੁਤ ਜ਼ਰੂਰੀ ਹੈ, ਤਾਂਕਿ ਲੋਕ ਸਾਰੀ ਗੱਲ ਅਤੇ ਸਾਰੇ ਪੱਖ ਚੰਗੀ ਤਰਾਂ ਸਮਝ ਕੇ ਆਪਣੀ ਰਾਇ ਬਣਾ ਸਕਣ।

ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਵਰਗੀ ਭ੍ਰਿਸ਼ਟ ਅਤੇ ਮਾਫ਼ੀਆ ਸਰਕਾਰ ਦਾ ਹਿੱਸਾ ਬਣ ਕੇ ਨਵਜੋਤ ਸਿੰਘ ਸਿੱਧੂ ਨਾ ਕੇਵਲ ਚਮਕੌਰ ਸਾਹਿਬ ‘ਚ ਹੁੰਦੀ ਨਜਾਇਜ਼ ਮਾਈਨਿੰਗ ਸਗੋਂ ਹੋਰ ਅਨੇਕਾਂ ਮੁੱਦਿਆਂ ‘ਤੇ ਵੀ ਨਹੀਂ ਬੋਲ ਸਕਦੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
114,310FollowersFollow

ENTERTAINMENT

National

GLOBAL

OPINION

Making a career based on a hobby is a wise step – by Narvijay Yadav

In my first few years in journalism, my mind was so engrossed in the work that it seemed like fun to me. I was...

Trade focussed Quad – by Asad Mirza

The first in-person meeting of the leaders of the US, Australia, Japan and India, termed Quad, will be held in Tokyo on Tuesday. This...

How much and how often should courts adjudicate matters of religous fervour? – by Adeel Ahmed

New Delhi, May 22, 2022- In the old city of Jerusalem, there lies a 187-foot long ‘Western Wall, built by Herod on the western...

SPORTS

Health & Fitness

Preterm birth: Warning signs that indicate complications during pregnancy

New Delhi, May 23, 2022 - Preterm birth, defined as a baby born before 37 weeks of pregnancy, is a leading cause of infant death and can result in long-term disabilities for those who survive. Each year, approximately 1 million children die as a result of preterm birth complications. According to the World Health Organization, many survivors will live...

Gadgets & Tech