ਨਰੇਸ਼ ਸ਼ਰਾਵਤ ਦੀ ਅੰਤ੍ਰਿਮ ਜ਼ਮਾਨਤ – ਕਾਂਗਰਸ ਵਫਦਾਰਾਂ ਨੂੰ ਹੁਣ ਜੇਲ੍ਹਾਂ ਚੋਂ ਬਾਹਰ ਨਹੀਂ ਕੱਢਵਾ ਸਕੇਗੀ

ਨਵੀਂ ਦਿੱਲੀ, 10 ਮਈ, 2019 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਮਾਨਯੋਗ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਨਰੇਸ਼ ਸ਼ਰਾਵਤ ਦੀ ਅੰਤ੍ਰਿੰਮ ॥ਮਾਨਤ ਦੀ ਅਰਜੀ ਰੱਦ ਕਰ ਦਿੱਤੀ ਹੈ। ਇਸ ਦੋਸ਼ੀ ਨੇ ਮੈਡੀਕਲ ਆਧਾਰ ‘ਤੇ ॥ਮਾਨਤ ਮੰਗੀ ਸੀ। ਸਿੱਖ ਆਗੂਆਂ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਉਹਨਾਂ ਦਾ ਵਿਸ਼ਵਾਸ ਨਿਆਂਪਾਲਿਕਾ ਵਿੱਚ ਹੋਰ ਵਧਿਆ ਹੈ।

ਉਹਨਾਂ ਦੱਸਿਆ ਕਿ ਨਰੇਸ਼ ਸ਼ਰਾਵਤ ਜਿਸਨੂੰ ਮੋਦੀ ਸਰਕਾਰ ਦੁਆਰਾ ਬਣਾਈ ਐਸ.ਆਈ.ਟੀ. ਨੇ ਉਮਰ ਕੈਦ ਦੀ ਸ॥ਾ ਦਿਵਾਈ ਸੀ ਤੇ ਹੁਣ ਉਹ ਜੇਲ੍ਹ ਦੀਆਂ ਸਲਾਖਾਂ ਪਿਛੇ ਹੈ। ਦਿੱਲੀ ਕਮੇਟੀ ਆਗੂਆਂ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਸਰਕਾਰਾਂ ਮੌਕੇ ਆਪਣੇ ਇਹਨਾਂ ਵਫਾਦਾਰ ਅਪਰਾਧੀਆਂ ਨੂੰ ਬਚਾਉਂਦੀ ਆ ਰਹੀ ਸੀ ਜਿਸ ਕਰਕੇ ਪੂਰੇ 33-34 ਸਾਲ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਖਲ ਨਾਲ ਮੌਜੂਦਾ ਸਰਕਾਰ ਨੇ ਸ॥ਾ ਦਿਵਾਈ ਹੈ ਪਰ ਕਾਂਗਰਸ ਪਾਰਟੀ ਅਜੇ ਵੀ ਇਹਨਾਂ ਕਤਲੇਆਮ ਦੇ ਦੋਸ਼ੀਆਂ ਨੂੰ ਕਿਸੇ ਨਾ ਕਿਸੇ ਬਹਾਨੇ ਜੇਲ੍ਹ ਚੋਂ ਬਾਹਰ ਕਢਵਾਉਣਾ ਚਾਹੁੰਦੀ ਹੈ।

ਸ. ਸਿਰਸਾ ਅਤੇ ਸ. ਕਾਲਕਾ ਨੇ ਦੱਸਿਆ ਕਿ ਪਿਛਲੇ ਦਿਨੀਂ ਨਰੇਸ਼ ਸ਼ਰਾਵਤ ਦੇ ਵਕੀਲ ਨੇ ਅਦਾਲਤ ‘ਚ ਅਰ॥ ਦਾਖਲ ਕੀਤੀ ਸੀ ਕਿ ਦੋਸ਼ੀ ਦਾ ਲੀਵਰ ਖਰਾਬ ਹੇ ਤੇ ਉਹ ਚੱਲਣ ਤੇ ਬੋਲਣ ‘ਚ ਅਸਮਰੱਥ ਅਤੇ ਖਾਣਾ ਵੀ ਠੀਕ ਢੰਗ ਨਾਲ ਨਹੀਂ ਖਾ ਰਿਹਾ ਪਰ ਜੇਲ੍ਹ ‘ਚ ਇਸ ਅਪਰਾਧੀ ਦਾ ਇਲਾਜ ਕਰ ਰਹੇ ਡਾਕਟਰ ਨੇ ਇਸਦੇ ਝੂਠ ਦੀ ਪੋਲ ਖੋਲ੍ਹ ਦਿੱਤੀ ਸੀ ਤੇ ਕਿਹਾ ਸੀ ਕਿ ਉਸਨੂੰ ਚੱਲਣ, ਬੋਲਣ ਅਤੇ ਖਾਣ ਪੀਣ ‘ਚ ਕੋਈ ਸਮੱਸਿਆ ਨਹੀਂ । ਇਸਤੇ ਸ਼ਰਾਵਤ ਦੇ ਵਕੀਲ ਨੇ ਸਰਕਾਰੀ ਹਸਪਤਾਲ ਤੋਂ ਸੈਕਿੰਡ ਓਪੀਨੀਅਨ ਲੈਣ ਦੀ ਮੰਗ ਕੀਤੀ ਸੀ। ਅੱਜ ਦੀ ਸੁਣਵਾਈ ‘ਚ ਮਾਨਯੋਗ ਅਦਾਲਤ ਨੇ ਉਸਦੀ ਸੈਕਿੰਡ ਓਪੀਨੀਅਨ ਦੀ ਦਲੀਲ ਨੂੰ ਨਾ ਮੰਨਦਿਆਂ ਅੰਤ੍ਰਿੰਮ ॥ਮਾਨਤ ਦੀ ਅਰ॥ ਰੱਦ ਕਰ ਦਿੱਤੀ ਹੈ। ਦਿੱਲੀ ਕਮੇਟੀ ਆਗੂਆਂ ਨੇ ਅਦਾਲਤ ਦੇ ਫੈਸਲੇ ‘ਤੇ ਸੰਤੁਸ਼ਟੀ ॥ਾਹਿਰ ਕਰਦਿਆਂ ਕਿਹਾ ਹੈ ਕਿ ਇਹ ਕਾਂਗਰਸ ਪਾਰਟੀ ਦੇ ਮੂੰਹ ਤੇ ਚਪੇੜ ਹੈ ਕਿਉਂਕਿ ਉਹ ਆਪਣੇ ਵਫਾਦਾਰ ਨੂੰ ਜੇਲ੍ਹ ‘ਚੋ ਕੱਢਣ ‘ਚ ਅਸਫਲ ਹੋਈ ਹੈ।

Share News / Article

YP Headlines