ਨਰਿੰਦਰ ਮੋਦੀ ਅਮਰੀਕਾ ਵਿੱਚ ਪੁੱਜ ਚੁੱਕੈ, ਓਥੇ ਪਹੁੰਚ ਗਿਆ ਖਾਨ ਇਮਰਾਨ ਮਿੱਤਰ

ਅੱਜ-ਨਾਮਾ

ਨਰਿੰਦਰ ਮੋਦੀ ਅਮਰੀਕਾ ਵਿੱਚ ਪੁੱਜ ਚੁੱਕੈ,
ਓਥੇ ਪਹੁੰਚ ਗਿਆ ਖਾਨ ਇਮਰਾਨ ਮਿੱਤਰ।

ਭਾਰਤ-ਪਾਕਿ ਵਿੱਚ ਜਿੱਦਾਂ ਦਾ ਪਿਆ ਪੇਚਾ,
ਦੁਨੀਆ ਸਾਰੀ ਦਾ ਇੱਧਰ ਧਿਆਨ ਮਿੱਤਰ।

ਕੌੜਾ ਬੋਲਣ ਤੋਂ ਮੋਦੀ ਨਹੀਂ ਰਹਿਣ ਵਾਲਾ,
ਬਹੁਤੀ ਚੰਗੀ ਨਹੀਂ ਮੂਹਰੇ ਜ਼ਬਾਨ ਮਿੱਤਰ।

ਦੂਜੇ ਮੁਲਕਾਂ ਦੇ ਆਗੂ ਹਨ ਕਹਿਣ ਆਉਂਦੇ,
ਬੋਲਣਾ ਸਿੱਖ ਲੈ ਅਕਲ ਨਾਲ ਖਾਨ ਮਿੱਤਰ।

ਜਾਣਾ ਈ ਦੋਵਾਂ ਟਰੰਪ ਨਾਲ ਕਰਨ ਮੀਟਿੰਗ,
ਮੂਹਰੇ ਉਹ ਵੀ ਆ ਸਿਰੇ ਦਾ ਸਾਊ ਮਿੱਤਰ।

ਅੜਾਉਣੀ ਹੁੰਦੀ ਕੋਈ ਹੱਲ ਜਾਂ ਨਹੀਂ ਭਾਵੇਂ,
ਮਜ਼ਾ ਮੀਟਿੰੰਗ ਦੀ ਖਬਰ ਦਾ ਆਊ ਮਿੱਤਰ।

-ਤੀਸ ਮਾਰ ਖਾਂ
ਸਤੰਬਰ 23, 2019

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES