ਜਲੰਧਰ, ਅਗਸਤ 3, 2019:
ਇਸ ਸਬੰਧੀ ਪ੍ਰੈਸ ਨੁੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 06.07.2019 ਨੂੰ ਮੁਖਤਿਆਰ ਅਲੀ ਪੁੱਤਰ ਤਾਜ ਮੁਹੱਮਦ ਵਾਸੀ ਖਾਨਪੁਰ ਢੰਡਾ, ਥਾਣਾ ਸਦਰ ਨਕੋਦਰ ਆਪਣੇ ਬਿਆਨਾ ਵਿੱਚ ਦੱਸਿਆ ਸੀ ਕਿ ਮਿਤੀ 05.07.2019 ਦੀ ਸ਼ਾਮ ਨੂੰ ਈਸ਼ਾ ਦੀ ਨਮਾਜ਼ ਪੜਕੇ ਉਹ ਸਮੇਤ ਸ਼ੋਕਤ ਅਲੀ ਪੁੱਤਰ ਅਜੀਤ ਮੁਹੰਮਦ, ਸਾਹਿਲ ਮੁਹੰਮਦ ਪੁੱਤਰ ਯਕੂਬ ਅਲੀ, ਸਾਬਰ ਅਲੀ ਪੁੱਤਰ ਮੁੰਗਾ ਮੁਹੰਮਦ ਵਾਸੀਆ ਖਾਨਪੁਰ ਢੱਡਾ ਪੜੀ, ਉਸ ਵੇਲੇ ਕੁਰਾਨ ਸ਼ਰੀਫ, ਮੁਤਖਬ ਹਦੀਸ ਅਤੇ ਫਿਜਾਈਲੇ ਅਮਾਲ ਧਾਰਮਿਕ ਕਿਤਾਬਾ ਸਹੀ ਸਲਾਮਤ ਮਸਜਿਦ ਅੰਦਰ ਛੋਟੀ ਅਲਮਾਰੀ, ਜਿਸ ਨੂੰ ਤਾਲਾ ਨਹੀ ਲੱਗਦਾ, ਵਿਚ ਮੋਜੂਦ ਸੀ।
ਅੱਜ ਸਵੇਰੇ ਵਕਤ ਕਰੀਬ 05 ਵਜੇ ਉਹ ਨਮਾਜ ਪੜਨ ਲਈ ਜਦੋ ਮਸਜਿਦ ਦੇ ਮੇਨ ਗੇਟ ਪਰ ਪੁੱਜਾ ਤਾਂ ਮਸਜਿਦ ਦਾ ਬਾਹਰੀ ਗੇਟ ਦਾ ਕੁੰਡਾ ਖੁੱਲਾ ਸੀ ਅਤੇ ਮਸਜਿਦ ਦੇ ਅੰਦਰ ਦਾਖਲ ਹੋਣ ਵਾਲੇ ਗੇਟ ਦਾ ਤਾਲਾ ਟੁਟਿਆ ਦੇਖ ਕੇ ਘਬਰਾ ਗਿਆ। ਉਸ ਨੇ ਮਸਜਿਦ ਦੇ ਅੰਦਰ ਦਾਖਲ ਹੋਣ ਦੀ ਬਜਾਏ, ਮਦਦ ਲਈ ਆਪਣੇ ਭਰਾ ਸ਼ੋਕਤ ਅਲੀ ਦੇ ਪਾਸ ਗਿਆ।
ਜਿਸ ਸਮੇਤ ਹੋਰ ਭਾਈਚਾਰੇ ਦੇ ਨਾਲ ਉਸ ਦੁਬਾਰਾ ਮਸਜਿਦ ਦੇ ਅੰਦਰ ਦਾਖਲ ਹੋ ਕੇ ਦੇਖਿਆ ਕਿ ਮਸਜਿਦ ਦੇ ਅੰਦਰ ਪਈ ਛੋਟੀ ਅਲਮਾਰੀ ਵਿਚ ਰੱਖਿਆ ਪਵਿੱਤਰ ਕੁਰਾਨ ਸ਼ਰੀਫ ਤੇ ਦੋਨੋ ਧਾਰਮਿਕ ਕਿਤਾਬਾ ਨੂੰ ਕਿਸੇ ਸ਼ਰਾਰਤੀ ਨਾਮਲੂਮ ਵਿਅਕਤੀ/ਵਿਅਕਤੀਆ ਨੇ ਚੁੱਕ ਕੇ ਮਸਜਿਦ ਦੇ ਹਾਲ ਵਿਚ ਤਿੰਨੋ ਧਾਰਮਿਕ ਕਿਤਾਬਾ ਨੂੰ ਅੱਗ ਲਾ ਕੇ ਸਮੇਤ ਨਿਮਾਜ਼ ਪੜਨ ਵਾਲੀਆਂ ਸਫਾ ਅਤੇ ਚਾਦਰਾਂ ਨੂੰ ਸਾੜ ਦਿੱਤਾ।
ਜਿਸਤੇ ਮੁੱਖ ਅਫਸਰ ਐਸ.ਆਈ ਸਿਕੰਦਰ ਸਿੰਘ ਥਾਣਾ ਸਦਰ ਨਕੋਦਰ ਨੇ ਮੁਕੱਦਮਾ ਨੰਬਰ 97 ਮਿਤੀ 06.07.2019 ਜੁਰਮ 295-ਏ ਭ:ਦ: ਤਹਿਤ ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ ਸੀ। ਦੋਰਾਨੇ ਤਫਤੀਸ਼ ਮੁਦਈ ਧਿਰ ਵੱਲੋ ਸ਼ਰੀਫ ਮੁਹੰਮਦ ਉਰਫ ਵਿੱਕੀ ਪੁੱਤਰ ਗੁਲਜਾਰ ਮੁਹੰਮਦ ਵਾਸੀ ਖਾਨਪੁਰ ਢੱਡਾ ਥਾਣਾ ਸਦਰ ਨਕੋਦਰ ਪਰ ਸ਼ੱਕ ਜਾਹਿਰ ਕੀਤਾ ਕਿ ਇਸ ਨੇ ਮਸਜਿਦ ਵਿੱਚ ਕੁਰਾਨ ਸ਼ਰੀਫ ਨੂੰ ਅੱਗ ਲਗਾਈ ਹੈ।
ਜਿਸਤੇ ਸ਼ਰੀਫ ਮੁਹੰਮਦ ਉਕਤ ਨੂੰ ਮਿਤੀ 07.07.2019 ਨੂੰ ਧਾਰਾ 41(1) ਜ:ਫ: ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਸ ਦਾ ਕੋਈ ਕਸੂਰ ਨਹੀ ਪਾਇਆ ਗਿਆ। ਇਸ ਸਬੰਧ ਵਿਚ ਮੁਸਲਿਮ ਸਮਾਜ ਵਲੋਂ ਕਾਫੀ ਰੋਸ ਪਾਇਆ ਜਾ ਰਿਹਾ ਸੀ, ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਜਲਦ ਤੋ ਜਲਦ ਗ੍ਰਿਫਤਰ ਕੀਤਾ ਜਾਵੇ।
ਮਾਮਲਾ ਸੰਗੀਨ ਹੋਣ ਕਾਰਨ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ਼ ਕਰਨ ਲਈ ਨਿਮਨਹਸਤਾਖਰ ਵੱਲੋ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ., ਪੁਲਿਸ ਕਪਤਾਨ (ਸਥਾਨਿਕ), ਸ਼੍ਰੀ ਪਰਮਿੰਦਰ ਸਿੰਘ ਹੀਰ, ਪੀ.ਪੀ.ਐਸ., ਪੁਲਿਸ ਕਪਤਾਨ ਪੰਜਾਬ ਬਿਉਰੋ ਆਫ ਇੰਨਵੈਸਟੀਗੇਸ਼ਨ, ਸ਼੍ਰੀਮਤੀ ਵਤਸਲਾ ਗੁਪਤਾ, ਆਈ.ਪੀ.ਐਸ., ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਨਕੋਦਰ, ਸ਼੍ਰੀ ਅਮਨਦੀਪ ਸਿੰਘ, ਉਪ ਪੁਲਿਸ ਕਪਤਾਨ (ਮੇਜਰ ਕ੍ਰਾਇਮ), ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ.ਸਟਾਫ, ਇੰਸਪੈਕਟਰ ਮੁਹੰਮਦ ਜਮੀਲ ਮੁੱਖ ਅਫਸਰ ਥਾਣਾ ਸਿਟੀ ਨਕੋਦਰ, ਐਸ.ਆਈ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਟੀਮ ਦਾ ਗਠਨ ਕੀਤਾ ਗਿਆ ਅਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਇੱਕ 05 ਮੈਂਬਰੀ ਛੋੋਰਦਨਿੳਟiੋਨ ਚੋਮਮਟਿਟੲੲ ਵੀ ਬਣਾਈ ਗਈ, ਜਿਸ ਵਿਚ ਕਲੀਮ ਅਜਾਦ, ਮਜਹਰ ਅਲੀ, ਜਬਾਰ ਖਾਨ, ਨਾਇਨ ਖਾਨ, ਸਤਾਰ ਮੁਹੰਮਦ ਸ਼ਾਮਿਲ ਸਨ।
ਐਸ.ਆਈ.ਟੀ. ਨੇ ਟੈਕਨੀਕਲ ਤੇ ਸਾਇੰਟੀਫਿਕ ਢੰਗ ਨਾਲ ਤਫਤੀਸ ਅਮਲ ਵਿਚ ਲਿਆਂਦੀ ਅਤੇ ਮੁਕੱਦਮੇ ਦੇ ਅਸਲੀ ਦੋਸ਼ੀ ਸ਼ੋਕਤ ਅਲੀ ਪੁੱਤਰ ਅਜੀਜ ਮੁਹੰਮਦ ਵਾਸੀ ਖਾਨਪੁਰ ਢੱਡਾ ਥਾਣਾ ਸਦਰ ਨਕੋਦਰ ਨੂੰ ਮਿਤੀ 03.08.2019 ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨੇ ਆਪਣਾ ਜੁਰਮ ਕਬੂਲ ਕੀਤਾ।
ਤਫਤੀਸ਼ ਦੋਰਾਨ ਇਹ ਵੀ ਸਾਫ ਹੋ ਗਿਆ ਕਿ ਮਸਜਿਦ ਵਿਚ ਪਵਿਤਰ ਕੁਰਾਨ ਸ਼ਰੀਫ ਮੋਜੂਦ ਨਹੀ ਸੀ। ਜੋ ਕਿ ਦੋਸ਼ੀ ਨੇ ਇੱਕ ਮਹੀਨੇ ਪਹਿਲਾ ਹੀ ਆਪਣੇ ਭਤੀਜੇ ਨੂੰ ਦੇ ਦਿੱਤੀ ਸੀ, ਜੋ ਕਿ ਮਲੇਰਕੋਟਲਾ ਵਿਚ ਪੜਦਾ ਹੈ ਅਤੇ ਇਹ ਜੋ ਅੱਗ ਲਗਾਈ ਸੀ ਉਹ ਫਿਜਿਕਸ ਅਤੇ ਅੰਗਰੇਜ਼ੀ ਦੀਆ ਕਿਤਾਬਾਂ ਸਨ, ਜੋ ਉਹ ਆਪਣੇ ਘਰੋ ਲੈ ਕੇ ਆਇਆ ਸੀ ਅਤੇ ਟੂਟੀਆ ਵੀ ਤੋੜੀਆ ਗਈਆ ਸਨ ਤਾਂ ਜੋ ਮਾਮਲਾ ਗੰਭੀਰ ਲੱਗੇ, ਜਿੰਦਰਾ ਜੋ ਉਥੇ ਟੂਟਾ ਹੋਇਆ ਪੁਲਿਸ ਨੇ ਬ੍ਰਾਮਦ ਕੀਤਾ ਸੀ|
ਉਸ ਬਾਰੇ ਇਹ ਵੀ ਪਾਇਆ ਗਿਆ ਹੈ ਕਿ ਜਿੰਦਾ ਤੋੜ ਕੇ ਹੀ ਉਥੇ ਸੁਟਿਆ ਗਿਆ ਸੀ, ਜਿਸ ਬਾਰੇ ਵੀ ਦੋਸ਼ੀ ਨੇ ਕਬੂਲ ਕੀਤਾ ਕਿ ਉਸਨੇ ਆਪਣੇ ਘਰ ਵਿਚ ਹੀ ਜਿੰਦਾ ਤੋੜ ਕੇ ਉਥੇ ਸੁਟਿਆ ਸੀ ਤਾਂ ਕਿ ਪੁਲਿਸ ਨੂੰ ਵਕੂਆ ਸਹੀ ਲੱਗੇ।
ਉਸਨੇ ਇਹ ਇਸ ਕਰਕੇ ਕੀਤਾ ਕਿ ਮਜਾਰ ਵਿਚ ਲੋਕ ਜਿਆਦਾ ਆਉਂਦੇ ਹਨ, ਇਸ ਕਰਕੇ ਸ਼ਰੀਫ ਮੁਹੰਮਦ ਨਾਲ ਲਾਗ-ਡਾਟ ਸੀ। ਪਵਿੱਤਰ ਕੁਰਾਨ ਸ਼ਰੀਫ ਜੋ ਦੋਸ਼ੀ ਸ਼ੋਕਤ ਅਲੀ ਦੇ ਭਤੀਜੇ ਪਾਸੋਂ ਸਹੀ ਸਲਾਮਤ ਬ੍ਰਾਮਦ ਕਰ ਲਈ ਗਈ ਹੈ ਅਤੇ ਮਰਿਆਦਾ ਸਹਿਤ ਮਸਜਿਦ ਵਿਚ ਰੱਖਿਆ ਗਿਆ।