ਨਕੋਦਰ ਗੋਲੀ ਕਾਂਡ ’ਚ ਜ਼ਖ਼ਮੀ ਨੌਜਵਾਨ ਦੇ ਇਲਾਜ ਦਾ ਸਾਰਾ ਖ਼ਰਚ ਸਰਕਾਰ ਦੇਵੇਗੀ – ਡੀ.ਸੀ. ਤੇ ਸੀ.ਪੀ. ਹਸਪਤਾਲ ਪੁੱਜੇ

ਜਲੰਧਰ, 9 ਸਤੰਬਰ, 2019:

ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨਕੋਦਰ ਗੋਲੀ ਕਾਂਡ ਵਿਚ ਜਖਮੀ ਹੋਏ ਨੌਜਵਾਨ ਦੇ ਇਲਾਜ ਦਾ ਸਾਰਾ ਖਰਚ ਦੇਵੇਗੀ ।

ਦੋਵੇਂ ਅਧਿਕਾਰੀ ਜੋ ਅੱਜ ਸਥਾਨਕ ਗਲੋਬਲ ਹਸਪਤਾਲ ਵਿਚ ਜ਼ੇਰੇ ਇਲਾਜ਼ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਦਾ ਹਾਲ ਪੁੱਛਣ ਗਏ ਨੇ ਕਿਹਾ ਕਿ ਜਖਮੀ ਨੌਜਵਾਨ ਹੋਸ਼ ਵਿੱਚ ਹੈ ਅਤੇ ਗੱਲਬਾਤ ਕਰ ਰਿਹਾ ਹੈ|

ਉਹਨਾਂ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਨੂੰ ਜਖਮੀ ਨੌਜਵਾਨ ਨੂੰ ਵਧੀਆ ਇਲਾਜ਼ ਪ੍ਰਦਾਨ ਕਰਨ ਲਈ ਹਿਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ । ਦੋਵੇਂ ਅਧਿਕਾਰੀ ਹਸਪਤਾਲ ਦੇ ਆਈ ਸੀ ਯੂ ਦੇ ਵਿਚ ਗਏ ਅਤੇ ਉਹਨਾਂ ਨੇ ਜਖਮੀ ਨੌਜਵਾਨ ਨਾਲ ਗੱਲਬਾਤ ਕਰਕੇ ਉਸ ਦਾ ਹਾਲ ਚਾਲ ਪੁੱਛਿਆ ।

ਇਸ ਮੌਕੇ ਤੇ ਹਸਪਤਾਲ ਦੇ ਮਾਹਿਰ ਡਾਕਟਰਾਂ ਡਾ ਨਵਜੋਤ ਦਹੀਆ ਅਤੇ ਡਾ ਇੰਦਰਜੀਤ ਸੂਦ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਖਮੀ ਨੌਜਵਾਨਾਂ ਦਾ ਸਫਲ ਓਪਰੇਸ਼ਨ ਕਰ ਦਿੱਤਾ ਗਿਆ ਹੈ ।

ਉਹਨਾਂ ਕਿਹਾ ਕਿ ਉਸ ਦੇ ਇਲਾਜ਼ ਵਿਚ ਕਿਸੇ ਤਰਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਨੌਜਵਾਨ ਹੁਣ ਖ਼ਤਰੇ ਤੋਂ ਬਾਹਰ ਹੈ ਅਤੇ ਉਸ ਦੀ ਹਾਲਾਤ ਵਿਚ ਨਿਰੰਤਰ ਸੁਧਾਰ ਹੋ ਰਿਹਾ ਹੈ।

Share News / Article

Yes Punjab - TOP STORIES