30.1 C
Delhi
Tuesday, April 23, 2024
spot_img
spot_img

ਦੋ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਦਾ ਆਗਾਜ਼ 31 ਅਕਤੂਬਰ ਨੂੰ, ਰੌਸ਼ਨੀਆਂ ਨਾਲ ਸਜਿਆ ਦੇਸ਼ ਭਗਤ ਯਾਦਗਾਰ ਹਾਲ

ਯੈੱਸ ਪੰਜਾਬ
ਜਲੰਧਰ, 29 ਅਕਤੂਬਰ, 2021 –
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 31 ਅਕਤੂਬਰ ਤੋਂ ਸ਼ੁਰੂ ਹੋ ਰਿਹਾ 30ਵਾਂ ਮੇਲਾ ਗ਼ਦਰੀ ਬਾਬਿਆਂ ਦਾ ਨਵੇਂ ਮੁਕਾਮ ਛੋਹੇਗਾ, ਇਸ ਦਾ ਨਜ਼ਾਰਾ ਅੱਜ ਦੇਸ਼ ਭਗਤ ਯਾਦਗਾਰ ਹਾਲ ਅੰਦਰ ਵੇਖਿਆਂ ਹੀ ਬਣਦਾ ਹੈ।

ਵਿਸ਼ਾਲ ਪੰਡਾਲ ਸਜਾਇਆ ਗਿਆ ਹੈ। ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ‘ਬੱਬਰ ਅਕਾਲੀ ਨਗਰ’ ਦਾ ਨਾਂਅ ਦਿੱਤਾ ਗਿਆ ਹੈ। ਕੰਪਲੈਕਸ ਅੰਦਰ ਪੰਜ ਸਟੇਜਾਂ ਹਾਲ ਤਿਆਰ ਕੀਤੇ ਗਏ ਹਨ। ਦੇਸ਼ ਭਗਤ ਯਾਦਗਾਰ ਹਾਲ ਦੀ ਇਮਾਰਤ ਨੂੰ ਝੰਡਿਆਂ, ਰੰਗ ਬਰੰਗੀਆਂ ਰੌਸ਼ਨੀਆਂ ਨਾਲ ਸ਼ਿਗਾਰਿਆਂ ਗਿਆ ਹੈ।

ਦੇਸ਼ ਭਗਤ ਯਾਦਗਾਰ ਹਾਲ ’ਚ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਕਲਾਕਾਰ ਲੜਕੇ, ਲੜਕੀਆਂ ਝੰਡੇ ਦੇ ਗੀਤ ‘ਵਕਤ ਦੀ ਆਵਾਜ਼’ ਦੀ ਲੱਗੀ ਵਰਕਸ਼ਾਪ ਵਿੱਚ ਦਿਨ ਰਾਤ ਤਿਆਰੀਆਂ ਕਰ ਰਹੇ ਹਨ। ਝੰਡੇ ਦੇ ਗੀਤ ਦੀ ਮੂਲ ਸਕਰਿਪਟ, ਗੀਤ, ਅਮੋਲਕ ਸਿੰਘ ਨੇ ਲਿਖੇ ਹਨ ਅਤੇ ਇਸ ਵਿੱਚ ਡਾ. ਸੁਰਜੀਤ ਪਾਤਰ ਅਤੇ ਡਾ. ਵਰਿਆਮ ਸਿੰਘ ਸੰਧੂ ਦੀਆਂ ਕਾਵਿ ਵੰਨਗੀਆਂ ਵੀ ਸ਼ਾਮਿਲ ਹਨ। ਪੰਜਾਬ ਦੀਆਂ ਦਰਜਣ ਤੋਂ ਵੱਧ ਨਾਟ ਮੰਡਲੀਆਂ ਦੇ 100 ਦੇ ਕਰੀਬ ਕਲਾਕਾਰ ਇਸ ਓਪੇਰਾ ਰੂਪੀ ਝੰਡੇ ਦੇ ਗੀਤ ਵਿੱਚ ਭਾਗ ਲੈ ਰਹੇ ਹਨ।

31 ਅਕਤੂਬਰ ਸਵੇਰੇ 10:30 ਵਜੇ ਸ਼ਮ੍ਹਾ ਰੌਸ਼ਨ ਕਰਕੇ ਕਿਸਾਨ ਅੰਦੋਲਨ ਅਤੇ ਬੱਬਰ ਅਕਾਲੀ ਲਹਿਰ ਉਪਰ ਵਿਚਾਰ-ਚਰਚਾ ਹੋਏਗੀ। ਬਾਅਦ ਦੁਪਹਿਰ 4 ਵਜੇ ਕਵੀ ਦਰਬਾਰ ਅਤੇ ਸ਼ਾਮ 6 ਵਜੇ ਦਸਤਾਵੇਜ਼ੀ ਫ਼ਿਲਮ ਹੋਏਗੀ। ਪਹਿਲੀ ਨਵੰਬਰ ਸਵੇਰੇ 10:30 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਭਗਤ ਸਿੰਘ ਝੁੰਗੀਆਂ ਅਦਾ ਕਰਨਗੇ। ਉਪਰੰਤ ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ਸੰਗੀਤਕ ਓਪੇਰਾ ਰੂਪੀ ਝੰਡੇ ਦਾ ਗੀਤ ਹੋਏਗਾ।

ਪਹਿਲੀ ਨਵੰਬਰ ਦਿਨ ਵੇਲੇ ਮੁੱਖ ਬੁਲਾਰੇ ਪੀ.ਸਾਈਨਾਥ ਹੋਣਗੇ। ਸ਼ਾਮ 6 ਵਜੇ ਜਾਗੋ ਅਤੇ ਸਾਰੀ ਰਾਤ ਨਾਟਕ ਤੇ ਗੀਤ-ਸੰਗੀਤ ਹੋਏਗਾ। ਮੇਲਾ 2 ਨਵੰਬਰ ਸਰਘੀ ਵੇਲੇ ਸਮਾਪਤ ਹੋਏਗਾ। ਮੇਲੇ ’ਚ ਪੁਸਤਕ ਪ੍ਰਦਰਸ਼ਨੀ 30 ਅਕਤੂਬਰ ਤੋਂ ਹੀ ਲੱਗਣੀ ਸ਼ੁਰੂ ਹੋ ਜਾਏਗੀ।

ਮੇਲੇ ਦਾ ਸਿੱਧਾ ਪ੍ਰਸਾਰਣ ਆਰ.ਪੀ.ਡੀ.24, ਪੰਜਾਬੀ ਬੁਲੇਟਿਨ, ਦਸਤਾਵੇਜ਼, ਬਰਕਤਾਂ ਵੈੱਬ ਟੀ.ਵੀ. ਅਤੇ ਵੀ24 ਟੀ.ਵੀ. ਚੈਨਲਾਂ ’ਤੇ ਹੋਏਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION