ਅੱਜ-ਨਾਮਾ
ਦੇਂਦਾ ਏ ਆਗੂ ਜਾਂ ਇੱਕ ਬਿਆਨ ਤਕੜਾ,
ਦੂਜੀ ਪਾਰਟੀ ਨੂੰ ਲਾਉਂਦਾ ਏ ਚੋਟ ਮੀਆਂ।
ਬਹਿਜਾ-ਬਹਿਜਾ ਜਦ ਸੁਣੀਦੀ ਚਹੁੰ-ਪਾਸੀਂ,
ਆਇਆ ਕੰਮ ਲੱਗਦਾ ਵਾਹਵਾ ਲੋਟ ਮੀਆਂ।
ਦੂਸਰੀ ਪਾਰਟੀ ਦਾ ਉੱਠਦਾ ਕੋਈ ਲੀਡਰ,
ਪਹਿਲੇ ਲੀਡਰ ਦਾ ਗਿਣੇ ਹਰ ਖੋਟ ਮੀਆਂ।
ਗਿਣ ਕੇ ਐਬਾਂ ਦੀ ਲਿਸਟ ਵੀ ਪੇਸ਼ ਕਰਦਾ,
ਕਿਸੇ ਵੀ ਕਿਸਮ ਦੀ ਦਿੱਤੀ ਨਾ ਛੋਟ ਮੀਆਂ।
ਪਹਿਲੇ ਲੀਡਰ ਦੀ ਆਈ ਸੀ ਖਬਰ ਜਿੱਦਾਂ,
ਪੜ੍ਹ-ਪੜ੍ਹ ਰਹੇ ਸਭ ਲੋਕ ਸਨ ਮੱਚ ਮੀਆਂ।
ਭਾਜੀਆਂ ਮੋੜਨ ਦੇ ਵਾਂਗ ਪਿਆ ਬੋਲ ਦੂਜਾ,
ਇਹ ਵੀ ਪਬਲਿਕ ਨੂੰ ਜਾਪਦਾ ਸੱਚ ਮੀਆਂ।
-ਤੀਸ ਮਾਰ ਖਾਂ
ਸਤੰਬਰ 20, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ