ਦੁਬਈ ਦੀ ਫ਼ਲਾਈਟ ਲੈਣ ਅੰਮ੍ਰਿਤਸਰ ਪੁੱਜੇ ਪਟਿਆਲਾ ਵਾਸੀ ਤੋਂ 7 ਲੱਖ ਤੋਂ ਵੱਧ ਦੀ ਵਿਦੇਸ਼ੀ ਕਰੰਸੀ ਬਰਾਮਦ

ਯੈੱਸ ਪੰਜਾਬ

ਅੰਮ੍ਰਿਤਸਰ, 6 ਸਤੰਬਰ, 2019 –

ਦੁਬਈ ਦੀ ਫ਼ਲਾਈਟ ਲੈਣ ਲਈ ਅੰਮ੍ਰਿਤਸਰ ਪੁੱਜੇ ਇਕ ਪਟਿਆਲਾ ਵਾਸੀ ਵਿਅਕਤੀ ਤੋਂ ਕਸਟਮਜ਼ ਵਿਭਾਗ ਨੇ ਲੁਕਵੇਂ ਤੌਰ ’ਤੇ ਲਿਜਾਏ ਜਾਣ ਲਈ ਲਿਆਂਦੀ 7 ਲੱਖ ਰੁਪਏ ਤੋਂ ਜ਼ਿਆਦਾ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ।

ਕਸਟਮਜ਼ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ ਇੰਡੀਗੋ ਦੀ ਫ਼ਲਾਈਟ ਲੈ ਕੇ ਦੁਬਈ ਜਾਣ ਲਈ ਪੁੱਜੇ ਪਟਿਆਲਾ ਨਿਵਾਸੀ ਉਕਤ ਵਿਅਕਤੀ ਨੇ ਆਪਣੇ ‘ਚੈਕ ਇੰਨ’ ਬੈਗ ਗਿਚ ਗੁਪਤ ਥਾਂਵਾਂ ’ਤੇ ਵਿਦੇਸ਼ੀ ਕਰੰਸੀ ਛੁਪਾਈ ਹੋਈ ਸੀ।

‘ਡਿਪਾਰਚਰ’ ’ਤੇ ਰੋਕ ਕੇ ਉਸਦੀ ਚੰਗੀ ਤਰ੍ਹਾਂ ਤਲਾਸ਼ੀ ਲਏ ਜਾਣ ਅਤੇ ਉਸਦੀ ਡੂੰਘੀ ਪੁੱਛ ਪੜਤਾਲ ਉਪਰੰਤ ਉਸ ਤੋਂ 7 ਲੱਖ 10 ਹਜ਼ਾਰ 223 ਰੁਪਏ ਮੁੱਲ ਦੇ ਪੌਂਡ ਸਟਰÇਲੰਗ ਬਰਾਮਦ ਕੀਤੇ ਗਏ। ਸਭ ਕੁਝ ਸਾਹਮਣੇ ਆ ਜਾਣ ’ਤੇ ਉਕਤ ਵਿਅਕਤੀ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ।

ਬੁਲਾਰੇ ਅਨੁਸਾਰ ਇਸੇ ਦੇ ‘ਫ਼ਾਲੋਅਪ ਐਕਸ਼ਨ’ ਵਿਚ 1 ਲੱਖ 16 ਹਜ਼ਾਰ 775 ਰੁਪਏ ਮੁੱਲ ਦੇ 1500 ਯੂਰੋ ਹੋਰ ਬਰਾਮਦ ਕੀਤੇ ਗਏ।

ਦੁਬਈ ਦੀ ਫ਼ਲਾਈਟ ਲੈਣ ਅੰਮ੍ਰਿਤਸਰ ਪੁੱਜੇ ਪਟਿਆਲਾ ਵਾਸੀ ਤੋਂ 7 ਲੱਖ ਤੋਂ ਵੱਧ ਦੀ ਵਿਦੇਸ਼ੀ ਕਰੰਸੀ ਬਰਾਮਦ

ਯੈੱਸ ਪੰਜਾਬ

ਅੰਮ੍ਰਿਤਸਰ, 6 ਸਤੰਬਰ, 2019:

ਦੁਬਈ ਦੀ ਫ਼ਲਾਈਟ ਲੈਣ ਲਈ ਅੰਮ੍ਰਿਤਸਰ ਪੁੱਜੇ ਇਕ ਪਟਿਆਲਾ ਵਾਸੀ ਵਿਅਕਤੀ ਤੋਂ ਕਸਟਮਜ਼ ਵਿਭਾਗ ਨੇ ਲੁਕਵੇਂ ਤੌਰ ’ਤੇ ਲਿਜਾਏ ਜਾਣ ਲਈ ਲਿਆਂਦੀ 7 ਲੱਖ ਰੁਪਏ ਤੋਂ ਜ਼ਿਆਦਾ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ।

ਕਸਟਮਜ਼ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ ਇੰਡੀਗੋ ਦੀ ਫ਼ਲਾਈਟ ਲੈ ਕੇ ਦੁਬਈ ਜਾਣ ਲਈ ਪੁੱਜੇ ਪਟਿਆਲਾ ਨਿਵਾਸੀ ਉਕਤ ਵਿਅਕਤੀ ਨੇ ਆਪਣੇ ‘ਚੈਕ ਇੰਨ’ ਬੈਗ ਗਿਚ ਗੁਪਤ ਥਾਂਵਾਂ ’ਤੇ ਵਿਦੇਸ਼ੀ ਕਰੰਸੀ ਛੁਪਾਈ ਹੋਈ ਸੀ।

‘ਡਿਪਾਰਚਰ’ ’ਤੇ ਰੋਕ ਕੇ ਉਸਦੀ ਚੰਗੀ ਤਰ੍ਹਾਂ ਤਲਾਸ਼ੀ ਲਏ ਜਾਣ ਅਤੇ ਉਸਦੀ ਡੂੰਘੀ ਪੁੱਛ ਪੜਤਾਲ ਉਪਰੰਤ ਉਸ ਤੋਂ 7 ਲੱਖ 10 ਹਜ਼ਾਰ 223 ਰੁਪਏ ਮੁੱਲ ਦੇ ਪੌਂਡ ਸਟਰÇਲੰਗ ਬਰਾਮਦ ਕੀਤੇ ਗਏ। ਸਭ ਕੁਝ ਸਾਹਮਣੇ ਆ ਜਾਣ ’ਤੇ ਉਕਤ ਵਿਅਕਤੀ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ।

ਬੁਲਾਰੇ ਅਨੁਸਾਰ ਇਸੇ ਦੇ ‘ਫ਼ਾਲੋਅਪ ਐਕਸ਼ਨ’ ਵਿਚ 1 ਲੱਖ 16 ਹਜ਼ਾਰ 775 ਰੁਪਏ ਮੁੱਲ ਦੇ 1500 ਯੂਰੋ ਹੋਰ ਬਰਾਮਦ ਕੀਤੇ ਗਏ।

Share News / Article

Yes Punjab - TOP STORIES