- Advertisement -
ਅੱਜ-ਨਾਮਾ
ਦੁਨੀਆ ਸਾਰੀ ਇਮਰਾਨ ਖਾਂ ਗਾਹ ਚੁੱਕਾ,
ਉਹਦੀ ਹਾਮੀ ਨਾ ਕਿਸੇ ਵੀ ਭਰੀ ਮੀਆਂ।
ਜਿਹੜੀ ਹੋਈ ਫਜ਼ੀਹਤ ਸੰਸਾਰ ਦੇ ਵਿੱਚ,
ਉਹ ਵੀ ਜਾਂਦੀ ਨਾ ਖਾਨ ਤੋਂ ਜਰੀ ਮੀਆਂ।
ਕਰਿਆ ਟਰੰਪ ਨੇ ਰਤਾ ਲਿਹਾਜ ਨਹੀਓਂ,
ਬੇਜ਼ਤੀ ਸਾਰਿਆਂ ਦੇ ਮੂਹਰੇ ਕਰੀ ਮੀਆਂ।
ਸੁਣਿਆ ਫੌਜੀ ਜਰਨੈਲ ਪਏ ਬੁੜ੍ਹਕਦੇ ਈ,
ਦੋ-ਦੋ ਮੁਰਗਿਆਂ ਦੀ ਪੀ ਕੇ ਤਰੀ ਮੀਆਂ।
ਆਖਣ, ਵੱਢੀ ਪਿਆ ਜਾਂਦਾ ਏ ਨੱਕ ਸਾਡਾ,
ਛੱਡਿਆ ਫੌਜ ਨੂੰ ਜੁਰਮ ਨਾਲ ਜੋੜ ਮੀਆਂ।
ਜਿਸ ਦੀ ਚੌਧਰ ਦਾ ਫੌਜ ਨੂੰ ਲਾਭ ਨਹੀਉਂ,
ਉਸ ਦੀ ਅਸਾਂ ਨੂੰ ਕੋਈ ਨਹੀਂ ਲੋੜ ਮੀਆਂ।
-ਤੀਸ ਮਾਰ ਖਾਂ
27 ਸਤੰਬਰ, 2019 –
- Advertisement -