ਦੁਖਿਆਰੀ ਇੱਕ ਬਠਿੰਡੇ ਵਿੱਚ ਖੜੀ ਹੋਈ, ਹਮਦਰਦੀ ਲੋਕਾਂ ਨੇ ਬੜੀ ਵਿਖਾਈ ਮੀਆਂ

ਅੱਜ-ਨਾਮਾ

ਦੁਖਿਆਰੀ ਇੱਕ ਬਠਿੰਡੇ ਵਿੱਚ ਖੜੀ ਹੋਈ,
ਹਮਦਰਦੀ ਲੋਕਾਂ ਨੇ ਬੜੀ ਵਿਖਾਈ ਮੀਆਂ।

ਮਰਦੇ ਜਾਂਦੇ ਕਿਸਾਨਾਂ ਲਈ ਛਿੜੀ ਚਰਚਾ,
ਘਰ-ਘਰ ਗੱਲ ਸੀ ਗਈ ਪੁਚਾਈ ਮੀਆਂ।

ਲੇਖਕ ਕਈਆਂ ਕਿਸਾਨਾਂ ਦੇ ਦਰਦੀਆਂ ਵੀ,
ਉਹਦੇ ਲਈ ਸੀ ਬਹਿਸ ਚਲਵਾਈ ਮੀਆਂ।

ਪੈ ਗਿਆ ਲੋਹੜਾ ਕਿਸਾਨਾਂ ਦੇ ਆਗੂਆਂ ਨੇ,
ਉਨ੍ਹਾਂ ਦੇ ਨਾਲ ਨਾ ਨਜ਼ਰ ਮਿਲਾਈ ਮੀਆਂ।

ਮਰ ਗਿਆਂ ਨਾਲ ਨਾ ਜਿਨ੍ਹਾਂ ਨੇ ਵਫਾ ਕੀਤੀ,
ਕੱਲ੍ਹ ਨੂੰ ਜਦੋਂ ਮੈਦਾਨ ਵਿੱਚ ਆਉਣਗੇ ਈ।

ਪੁੱਛਿਆ ਕਿਸੇ ਜਵਾਬ ਨਹੀਂ ਅਹੁੜਨਾ ਈ,
ਦਲੀਲਾਂ ਘੜਨਗੇ, ਨਜ਼ਰ ਚੁਰਾਉਣਗੇ ਈ।

-ਤੀਸ ਮਾਰ ਖਾਂ
ਮਈ 29, 2019

Share News / Article

Yes Punjab - TOP STORIES

LEAVE A REPLY

Please enter your comment!
Please enter your name here