Wednesday, December 6, 2023

ਵਾਹਿਗੁਰੂ

spot_img
spot_img
spot_img
spot_img

ਦਿੱਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਫ਼ਤ ਤੀਰਥ ਯਾਤਰਾ ਟਰੇਨ ਨੂੰ ਕੇਜਰੀਵਾਲ ਨੇ ਵਿਖਾਈ ਝੰਡੀ, ਅੰਮ੍ਰਿਤਸਰ ’ਚ ਹੋਇਆ ਸਵਾਗਤ

- Advertisement -

ਅੰਮ੍ਰਿਤਸਰ, 13 ਜੁਲਾਈ, 2019 –
ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਸੰਗਤਾਂ ਲਈ ਸ਼ੁਰੂ ਕੀਤੀ ਗਈ, ਮੁਫ਼ਤ ਤੀਰਥ ਯਾਤਰਾ ਸਕੀਮ ਤਹਿਤ ਪਹਿਲੀ ਟ੍ਰੇਨ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿਖੇ ਪਹੁੰਚੀ। ਇਸ ਟ੍ਰੇਨ ਨੂੰ ਬੀਤੇ ਦਿਨ ਸਫ਼ਦਰ ਜੰਗ ਰੇਲਵੇ ਸਟੇਸ਼ਨ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਰਵਾਨਾ ਕੀਤਾ ਸੀ।

ਅੰਮ੍ਰਿਤਸਰ ਪਹੁੰਚਣ ‘ਤੇ ਇਸ ਟ੍ਰੇਨ ਦਾ ਸਵਾਗਤ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ, ਕੋ-ਪ੍ਰਧਾਨ ਰਜਿੰਦਰ ਪਲਾਹ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵਲੰਟੀਅਰਾਂ ਨੇ ਕੀਤਾ। ਇਸ ਮੌਕੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਰਗ ਦਾ ਧਿਆਨ ਰੱਖਦੀ ਹੈ।

ਉਨ੍ਹਾਂ ਕਿਹਾ ਕਿ ਇਸ ਟ੍ਰੇਨ ਵਿੱਚ ਆਏ ਸਾਰੇ ਯਾਤਰੀਆਂ ਦਾ ਰਹਿਣ-ਖਾਣ ਅਤੇ ਆਉਣ ਦਾ ਪ੍ਰਬੰਧ ਦਿੱਲੀ ਸਰਕਾਰ ਵੱਲੋਂ ਆਪਣੇ ਖ਼ਰਚੇ ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਟ੍ਰੇਨ 15 ਜੁਲਾਈ ਨੂੰ ਇਹਨਾਂ ਯਾਤਰੀਆਂ ਨੂੰ ਲੈ ਕੇ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗੀ। ਧਾਲੀਵਾਲ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਵੱਲੋਂ ਇਹ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਹੈ। ਇਸ ਪਹਿਲੀ ਟ੍ਰੇਨ ਵਿੱਚ ਦਿੱਲੀ ਸਰਕਾਰ ਦੇ ਦੋ ਵਿਧਾਇਕ ਵੀ ਯਾਤਰੀਆਂ ਦੇ ਨਾਲ ਆਏ ਹਨ। ਧਾਲੀਵਾਲ ਨੇ ਕਿਹਾ ਕਿ ਅਗਲੇ ਹਫ਼ਤੇ ਦਿੱਲੀ ਤੋਂ ਵੈਸ਼ਨੋ ਦੇਵੀ ਦੀ ਯਾਤਰਾ ਲਈ ਟ੍ਰੇਨ ਜਾਵੇਗੀ।

ਇਸ ਮੌਕੇ ਟ੍ਰੇਨ ਵਿਚ ਆਏ ਯਾਤਰੀ ਵੀ ਦਿੱਲੀ ਸਰਕਾਰ ਦੇ ਇਸ ਉਪਰਾਲੇ ਤੋਂ ਬਹੁਤ ਖ਼ੁਸ਼ ਦਿਖਾਈ ਦਿੱਤੇ। ਇਸ ਮੌਕੇ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ, ਹਰਭਜਨ ਸਿੰਘ ਈਟੀਓ, ਡਾ. ਇੰਦਰਪਾਲ, ਸਰਬਜੋਤ ਸਿੰਘ, ਯੂਥ ਪ੍ਰਧਾਨ ਵੇਦ ਪ੍ਰਕਾਸ਼ ਬੱਬਲੂ, ਪਦਮ ਐਂਥਨੀ, ਅਨਿਲ ਮਹਾਜਨ, ਵਿਪਿਨ ਕੁਮਾਰ, ਸੋਹਣ ਸਿੰਘ ਨਾਗੀ, ਨਰਿੰਦਰ ਮਰਵਾਹਾ, ਅਜੈ ਨੋਈਲ ਮਸੀਹ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਿਰ ਸਨ।

- Advertisement -

YES PUNJAB

Transfers, Postings, Promotions

spot_img
spot_img

Stay Connected

223,729FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech

error: Content is protected !!