- Advertisement -
ਅੱਜ-ਨਾਮਾ
ਦਿੱਲੀ ਵਿਚਲੇ ਅਕਾਲੀ ਹਨ ਭਿੜਨ ਲੱਗੇ,
ਛਹਿਬਰ ਦੋਸ਼ਾਂ ਦੀ ਪਈ ਆ ਚੱਲ ਭਾਈ।
ਹਰ ਕੋਈ ਆਖਦਾ, ਖਾ ਗਿਆ ਮਾਲ ਦੂਜਾ,
ਸਾਰਾ ਈ ਹੂੰਝ ਗਿਆ ਆਪਣੇ ਵੱਲ ਭਾਈ।
ਲੜ ਕੇ ਆਪਸ ਦੇ ਵਿੱਚ ਹੀ ਭੇਦ ਖੁੱਲ੍ਹਾ,
ਕਹਿਣ ਵਾਲੀ ਨਾ ਕੋਈ ਆ ਗੱਲ ਭਾਈ।
ਗੋਲਕ ਗੁਰਾਂ ਦੀ, ਚੋਰਾਂ ਦੇ ਗੈਂਗ ਲੁੱਟਣ,
ਸੰਗਤ ਰਹੀ ਆ ਪਾਪ ਇਹ ਝੱਲ ਭਾਈ।
ਕਰ ਕੇ ਫੈਸਲਾ ਸੰਗਤ ਬਈ ਕਰੇ ਹਿੰਮਤ,
ਸਾਰੀ ਧਾੜ ਉਹ ਕੱਢ ਦਏ ਬਾਹਰ ਭਾਈ।
ਜਿਹੜੇ ਲੀਡਰ `ਤੇ ਕੋਈ ਆ ਦੋਸ਼ ਲੱਗਾ,
ਉਹਦੇ ਟਿਕਣ ਨੂੰ ਛੱਡੇ ਨਾ ਠਾਹਰ ਭਾਈ।
-ਤੀਸ ਮਾਰ ਖਾਂ
ਜੂਨ 02, 2019
- Advertisement -