Wednesday, January 19, 2022

ਵਾਹਿਗੁਰੂ

spot_img




ਦਿੱਲੀ ਮਾਰਚ ਦੌਰਾਨ ਬਾਦਲ ਦਲ ਦੇ ਹੱਥਾਂ ਵਿੱਚ ਕਿਸਾਨੀ ਝੰਡਿਆਂ ਦੇ ਬਜਾਏ ਪਾਰਟੀ ਦੇ ਝੰਡੇ ਹੋਣਾ ਬੇਹੱਦ ਸ਼ਰਮਨਾਕ: ਪਰਮਿੰਦਰ ਢੀਂਡਸਾ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 18 ਸਤੰਬਰ, 2021:
ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ `ਤੇ ਕਿਸਾਨਾਂ ਨੂੰ ਧੋਖਾ ਦੇਣ ਅਤੇ ਹੁਣ ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਵਿਖਾਵਾ ਕਰ ਰਹੇ ਬਾਦਲ ਦਲ `ਤੇ ਤਿੱਖੇ ਹਮਲੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਦਲ ਦਾ ਅਜੇ ਵੀ ਭਾਜਪਾ ਨਾਲ ਅੰਦਰੂਨੀ ਗੱਠਜੋੜ ਕਾਇਮ ਹੈ ਅਤੇ ਸੁਖਬੀਰ ਬਾਦਲ ਭਾਜਪਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸਾਨ ਅੰਦੋਲਨ ਨੂੰ ਕਮਜੋਰ ਕਰਨ ਲਈ ਪੰਜਾਬ ਵਿੱਚ ਆਪਣੀ ਰਾਜਨੀਤਕ ਚਾਲਾਂ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਬੀਤੇ ਦਿਨੀ ਦਿੱਲੀ ਵਿੱਚ ਬਾਦਲ ਦਲ ਵੱਲੋਂ ਕੱਢਿਆ ਗਿਆ ਮਾਰਚ ਆਪਣੀਆਂ ਨਾਕਮੀਆਂ ਲੁਕਾਉਣ ਲਈ ਕੱਢਿਆ ਗਿਆ ਹੈ। ਸ: ਢੀਂਡਸਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਕੰਡੇ ਬਾਦਲ ਦਲ ਨੇ ਹੀ ਬੀਜੇ ਹਨ ਅਤੇ ਹੁਣ ਅਜਿਹੇ ਪ੍ਰਦਰਸ਼ਨ ਅਤੇ ਰੈਲੀਆਂ ਕੱਢਕੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਕਿਸਾਨ ਹਿਤੈਸ਼ੀ ਹੋਣ ਦਾ ਵਿਖਾਵਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਵਿਖਾਵੇ ਲਈ ਦਿੱਲੀ ਵਿੱਚ ਕੱਢੇ ਗਏ ਮਾਰਚ ਵਿੱਚ ਸੁਖਬੀਰ ਬਾਦਲ , ਉਨ੍ਹਾਂ ਦੇ ਆਗੂਆਂ ਅਤੇ ਵਰਕਰਾਂ ਦੇ ਹੱਥਾਂ ਵਿੱਚ ਕਿਸਾਨੀ ਝੰਡਿਆਂ ਦੇ ਬਜਾਏ ਪਾਰਟੀ ਦੇ ਝੰਡੇ ਸਨ ਜਿਸ ਤੋਂ ਸਪਸ਼ੱਟ ਹੁੰਦਾ ਹੈ ਕਿ ਸੁਖਬੀਰ ਬਾਦਲ ਕੇਵਲ ਆਪਣੇ ਸਿਆਸੀ ਸਵਾਰਥ ਅਤੇ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਹੀ ਦਿੱਲੀ ਗਏ ਸਨ।

ਸ: ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਬਾਦਲ ਦਲ ਵੱਲੋਂ ਸ਼ੁਰੂ ਕੀਤੀ “ਗੱਲ ਪੰਜਾਬ ਦੀ” ਮੂਹਿੰਮ ਅਧੀਨ ਸੁਖਬੀਰ ਬਾਦਲ ਦਾ ਪੰਜਾਬ ਵਾਸੀਆਂ ਨੇ ਡਟਵਾਂ ਵਿਰੋਧ ਕੀਤਾ ਤਾਂ ਇਨ੍ਹਾਂ ਨੇ ਪੈਂਤੜਾ ਬਦਲ ਕੇ ਬੜੀ ਚਲਾਕੀ ਨਾਲ ਅਤੇ ਖਾਸ ਏਜੰਡੇ ਤਹਿਤ ਦਿੱਲੀ ਵਿਖੇ ਸੰਸਦ ਦਾ ਘਿਰਾਓ ਕਰਨ ਦਾ ਡਰਾਮਾ ਰਚਿਆ। ਸ: ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਵਿੱਚ ਆਪਣੀਆਂ ਰੈਲੀਆਂ ਦੇ ਹੋ ਰਹੇ ਵਿਰੋਧ ਲਈ ਸਿਆਸੀ ਪਾਰਟੀਆਂ `ਤੇ ਦੋਸ਼ ਮੜ ਰਹੇ ਹਨ ਪਰ ਹਾਲ ਹੀ ਵਿੱਚ ਹਰਿਆਣਾ ਵਿੱਚ ਉਨ੍ਹਾਂ ਦੀ ਪਾਰਟੀ ਦੇ ਹੋਏ ਵਿਰੋਧ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਬਾਦਲ ਦਲ ਦੀਆਂ ਗਲਤ ਨੀਤੀਆਂ ਦਾ ਸਮੁੱਚੀ ਦੁਨੀਆ ਵਿੱਚ ਵਿਰੋਧ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਕਾਲੇ ਕਾਨੂੰਨ ਬਾਦਲ ਦਲ ਦੀ ਮਰਜੀ ਨਾਲ ਹੀ ਅਮਲ ਵਿੱਚ ਲਿਆਂਦੇ ਗਏ ਹਨ ਅਤੇ ਬਾਦਲ ਪਰਿਵਾਰ ਕਈਂ ਵਾਰ ਖੇਤੀ ਕਾਨੂੰਨਾਂ ਦੀ ਵਕਾਲਤ ਕਰ ਚੁੱਕਾ ਹੈ ਪਰ ਜਦੋਂ ਉਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਯੂ-ਟਰਨ ਲੈਂਦਿਆਂ ਬਾਦਲਾਂ ਨੇ ਆਪਣੇ ਸੁਰ ਬਦਲ ਲਏ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,506FollowersFollow

ENTERTAINMENT

National

GLOBAL

OPINION

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including...

Putin’s political chess – By Asad Mirza

Russia has demanded for a new security arrangement in Europe, and threatened war if the US and its NATO allies fail to comply. Western...

Principles that define success – by DC Pathak

Many among the most successful businessmen of our times have written about their experience of what they passed through in reaching to the top...

SPORTS

Health & Fitness

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including allergies. The most common allergen in India are milk, egg and peanuts. According to the IAP survey, 11.4 per cent children under the age of 14 years suffer from some form of allergies and they usually...

Gadgets & Tech