- Advertisement -
ਅੱਜ-ਨਾਮਾ
ਦਿੱਲੀ ਦੱਖਣ ਤੋਂ ਰੋਜ਼ ਸੀ ਖਬਰ ਸੁਣਦੀ,
ਸੁਣਿਆ ਪਾਣੀ ਦਾ ਪਿਆ ਅਕਾਲ ਮੀਆਂ।
ਜ਼ਰੂਰੀ ਲੋੜਾਂ ਦੇ ਜੋਗਾ ਨਹੀਂ ਮਿਲੇ ਪਾਣੀ,
ਹੋਇਆ ਲੋਕਾਂ ਦਾ ਮੰਦਾ ਸੀ ਹਾਲ ਮੀਆਂ।
ਲੱਗਿਆ ਮੀਂਹ ਅਚਾਨਕ ਜੇ ਪੈਣ ਮੀਆਂ,
ਹੋਇਆ ਪਾਣੀ ਨਾ ਕਿਤੇ ਸੰਭਾਲ ਮੀਆਂ।
ਅਫਸਰ ਕਹਿਣ ਕਰੋਪੀ ਹੈ ਕੁਦਰਤੀ ਜੀ,
ਸਕਦੇ ਅਸੀਂ ਤੇ ਇਹ ਨਹੀਂ ਟਾਲ ਮੀਆਂ।
ਮਿਲਦਾ ਪਾਣੀ ਨਹੀਂ ਲੋਕਾਂ ਦੇ ਪੀਣ ਜੋਗਾ,
ਸੜਕਾਂ ਉੱਤੇ ਨੇ ਪਾਣੀ ਦੇ ਵਹਿਣ ਮੀਆਂ।
ਭਾਰਤ ਦੇਸ਼ ਦੇ ਧੰਨ ਬਈ ਲੋਕ ਇਹ ਵੀ,
ਜਿਹੜੇ ਏਦਾਂ ਦੀ ਸੱਟ ਵੀ ਸਹਿਣ ਮੀਆਂ।
-ਤੀਸ ਮਾਰ ਖਾਂ
ਜੁਲਾਈ 14, 2019
- Advertisement -