ਦਿੱਲੀ ਕਮੇਟੀ ਪਾਕਿਸਤਾਨ ਤੋਂ ਆਏ ਹਿੰਦੂ ਸਿੱਖ ਸ਼ਰਨਾਰਥੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖ਼ਿਆ ਪ੍ਰਦਾਨ ਕਰੇਗੀ

ਨਵੀਂ ਦਿੱਲੀ, 18 ਫ਼ਰਵਰੀ, 2020 –

ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਸੰਚਾਲਿਤ 11 ਵਿਖਿਆਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਉਹ ਆਪਣੀ ਪੜ੍ਹਾਈ ਸੁਚਾਰੂ ਰੂਪ ਵਿਚ ਸ਼ੁਰੂ ਸਕਣ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਦਾਖਿਲਾ ਪ੍ਰਦਾਨ ਕਰਨ ਲਈ ਕਮੇਟੀ ਨੇ ਦਿੱਲੀ ਸਰਕਾਰ ਦੇ ਸਿੱਖਿਆ ਨਿਦੇਸ਼ਾਲਯ ਨੂੰ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ ਅਤੇ ਇਸ ਮਾਮਲੇ ਨੂੰ ਉਹ ਖੁਦ ਦਿੱਲੀ ਦੇ ਉਪ ਮੁੱਖਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਯਾ ਸਾਹਮਣੇ ਉਠਾ ਕੇ ਜਲਦੀ ਤੋਂ ਜਲਦੀ ਉਚਿਤ ਕਾਰਵਾਈ ਕਰਨ ਦਾ ਅਨੁਰੋਧ ਕਰਨਗੇ ਤਾਂ ਜੋ ਸ਼ਰਣਾਰਥੀ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ।

ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਇਨ੍ਹਾਂ ਬੱਚਿਆਂ ਦਾ ਸਕੂਲਾਂ ਵਿਚ ਦਾਖਿਲਾ ਸੁਨਿਸ਼ਚਿਤ ਕਰ ਲਿਆ ਜਾਏਗਾ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਇਨ੍ਹਾਂ ਬੱਚਿਆਂ ਨੂੰ ਪੂਰੀ ਸਿੱਖਿਆ ਮੁਫ਼ਤ ਪ੍ਰਦਾਨ ਕਰਨ ਤੋਂ ਇਲਾਵਾ ਮੇਧਾਵੀ ਬੱਚਿਆਂ ਨੂੰ ਸਕਾਲਰਸ਼ਿਪ ਅਤੇ ਹੋਰ ਪ੍ਰੋਤਸਾਹਨ ਵੀ ਪ੍ਰਦਾਨ ਕਰੇਗੀ ਤਾਂ ਜੋ ਕਿ ਇਹ ਬੱਚੇ ਰਾਸ਼ਟਰੀ ਪੱਧਰ ‘ਤੇ ਪ੍ਰੋਫ਼ੈਸ਼ਨਲ ਸਿੱਖਿਅਕ ਅਦਾਰਿਆਂ ‘ਚ ਮੈਰਿਟ ਦੇ ਆਧਾਰ ਦੇ ਦਾਖਿਲਾ ਲੈ ਕੇ ਆਪਣੇ ਪਰਿਵਾਰ ਦਾ ਭਵਿੱਖ ਸੁਨਿਸ਼ਚਿਤ ਕਰ ਸਕਣ ਅਤੇ ਸਵੈਮਾਣ ਨਾਲ ਜੀਵਨ ਬਤੀਤ ਕਰ ਸਕਣ।

ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਇਨ੍ਹਾਂ ਬੱਚਿਆਂ ਨੂੰ ਯੂ.ਐਨ.ਓ ਵੱਲੋਂ ਬਣਾਏ ਗਏ ਸ਼ਰਣਾਰਥੀਆਂ ਸਬੰਧੀ ਦਿਸ਼ਾ-ਨਿਰਦੇਸ਼ਾਂ ਬਾਰੇ ਅਧਿਐਨ ਕਰ ਰਹੀ ਹੈ ਤਾਂਕਿ ਕੋਈ ਵੈਧਾਨਿਕ ਰਾਹ ਕੱਢ ਕੇ ਇਨ੍ਹਾਂ ਦੀ ਪੜ੍ਹਾਹੀ ਸੁਚਾਰੂ ਰੱਖਣ ਦਾ ਹੱਲ ਕੱਢਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਵਾਸਤੇ ਸਟੂਡੈਂਟ ਵੀਜ਼ਾ ਪ੍ਰਦਾਨ ਕਰਨ ਵਰਗੇ ਵਿਕਲਪਾਂ ‘ਤੇ ਵੀ ਦਿੱਲੀ ਕਮੇਟੀ ਦੀ ਲੀਗਲ ਟੀਮ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਨੂੰ ਦਿੱਲੀ ਸਰਕਾਰ ਦੇ ਸਕੂਲਾਂ ਵਿਚ ਦਾਖਿਲਾ ਪ੍ਰਦਾਨ ਕਰਨ ਲਈ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਤੋਂ ਸ਼ਰਣਾਰਥੀਆਂ ਦੇ ਪ੍ਰਤੀਨਿਧਮੰਡਲ ਨਾਲ ਮਿਲਣਗੇ ਤਾਂ ਕਿ ਦਿੱਲੀ ਸਰਕਾਰ ‘ਤੇ ਦਬਾਓ ਪਾਇਆ ਜਾ ਸਕੇ।

ਸ੍ਰੀ ਸਿਰਸਾ ਨੇ ਕਿਹਾ ਕਿ ਸ਼ਰਣਾਰਥੀ ਹਿੰਦੂ ਸਿੱਖ ਪਰਿਵਾਰਾਂ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਭਾਰਤੀ ਸੇਨਾ ਅਤੇ ਅਰਧਸੈਨਿਕ ਬਲਾਂ ਵਿਚ ਆਪਣੀ ਸੇਵਾਵਾਂ ਪ੍ਰਦਾਨ ਕਰਨ ਦੇ ਚਾਹਵਾਨ ਹਨ ਤਾਂ ਜੋ ਕਿ ਉਹ ਪਾਕਿਸਤਾਨ ਬਾਰਡਰ ‘ਤੇ ਜਾ ਕੇ ਦੁਸ਼ਮਣ ਨੂੰ ਕਰਾਰਾ ਜਵਾਬ ਦੇ ਸਕਣ ਅਤੇ ਦੇਸ਼ ਦੀਆਂ ਸੀਮਾਂ ਦੇ ਸਜਗ ਪ੍ਰਹਰੀ ਦੇ ਰੂਪ ਵਿਚ ਆਪਣੀ ਸੇਵਾਵਾਂ ਦੇ ਸਕਣ।