‘ਦਿਲ ਵਾਰਦਾ’ ਤੋਂ ਬਾਅਦ ਏ ਜੇ ਸਿੰਘ ਲੈ ਕੇ ਆਏ ਹਨ ਬੀਟ ਨੰਬਰ ‘ਬੀ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 1 ਨਵੰਬਰ, 2019 –

ਮਨੋਰੰਜਨ ਦੀ ਦੁਨੀਆ ਚ ਟਿੱਕ ਪਾਉਣਾ ਬਿਲਕੁਲ ਵੀ ਸੌਖਾ ਨਹੀਂ ਹੈ। ਲਗਾਤਾਰ ਉਤਸਾਹ ਬਣਾਏ ਰੱਖਣ ਵਾਸਤੇ ਆਪਣੇ ਆਪ ਨੂੰ ਹੌਸਲਾ ਦੇਣਾ ਬਹੁਤ ਜ਼ਰੂਰੀ ਹੈ। ਲੰਬੇ ਸਮੇਂ ਵਾਸਤੇ ਇੰਡਸਟਰੀ ਵਿਚ ਟਿਕੇ ਰਹਿਣ ਵਾਸਤੇ ਹਰ ਇਕ ਕਲਾਕਾਰ ਨੂੰ ਸਹਾਰੇ ਦੀ ਲੋੜ ਪੈਂਦੀ ਹੈ ਅਜਿਹਾ ਹੀ ਇੱਕ ਮਿਊਜ਼ਿਕ ਚੈਨਲ ਹੈ ਟੀ ਸੀਰੀਜ਼ ਜੋ ਹਮੇਸ਼ਾ ਤੋਂ ਨਵੇਂ ਕਲਾਕਾਰਾਂ ਲਈ ਮੌਕੇ ਪ੍ਰਦਾਨ ਕਰਦਾ ਰਿਹਾ ਹੈ। ਟੀ ਸੀਰੀਜ਼ ਭਾਰਤ ਦੀ ਸਭ ਤੋਂ ਪੁਰਾਣੀ ਮਿਊਜ਼ਿਕ ਕੰਪਨੀ ਹੈ। ਹੁਣ ਇਸ ਲੇਬਲ ਨੇ ਇੱਕ ਹੋਰ ਨਵਾਂ ਗੀਤ ‘ਬੀਬਾ‘ ਰਿਲੀਜ਼ ਕੀਤਾ ਹੈ।

‘ਬੀਬਾ‘ ਨੂੰ ਆਪਣੀ ਆਵਾਜ਼ ਦਿੱਤੀ ਹੈ ਏ ਜੇ ਸਿੰਘ ਨੇ ਤੇ ਲਿਖਿਆ ਹੈ ਦਿਲਜਾਨ ਨੇ। ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ ਸ਼ੋਕਿੱਡ ਅਤੇ ਲਕਸ਼ੇ ਨੇ। ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਟੀਮ ਡੀ ਜੀ ਨੇ। ਇਸ ਗੀਤ ਵਿੱਚ ਫੀਮੇਲ ਲੀਡ ਚ ਨਜ਼ਰ ਆਏ ਹਨ ਮਨੀਸ਼ਾ ਕੌਸ਼ਲ। ਪੂਰਾ ਪ੍ਰੋਜੈਕਟ ਟੀ ਸੀਰੀਜ਼ ਨੇ ਪ੍ਰੋਡਿਊਸ ਕੀਤਾ ਹੈ। ਇਹ ਗੀਤ ਟੀ ਸੀਰੀਜ਼ ਆਪਣਾ ਪੰਜਾਬ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ।

ਇਸ ਗੀਤ ਦੇ ਰਿਲੀਜ਼ ਮੌਕੇ ਤੇ ਗਾਇਕ ਏ ਜੇ ਸਿੰਘ ਨੇ ਆਪਣੀ ਖੁਸ਼ੀ ਬਿਆਨ ਕਰਦੇ ਹੋਏ ਕਿਹਾ, “ਮੈਂ ਇਸ ਸਮੇਂ ਆਪਣਾ ਸਪਨਾ ਜੀ ਰਿਹਾ ਹਾਂ ਕਿਉਂਕਿ ਬਚਪਨ ਤੋਂ ਹੀ ਮੈਂ ਗਾਇਕ ਬਣਨਾ ਚਾਹੁੰਦਾ ਸੀ। ਮੈਂ ਆਪਣੇ ਆਪ ਨੂੰ ਗਾਇਕੀ ਤੱਕ ਹੀ ਸੀਮਿਤ ਨਹੀਂ ਰੱਖਦਾ ਤੇ ਆਪਣੀ ਟੀਮ ਨੂੰ ਨਵੀਆਂ ਚੀਜ਼ਾਂ ਕਰਨ ਲਈ ਵੀ ਉਤਸਾਹਿਤ ਕਰਦਾ ਹਾਂ। ਮੈਂਨੂੰ ਉਮੀਦ ਹੈ ਕਿ ਇਹ ਗੀਤ ਸਭ ਨੂੰ ਉਹਨਾਂ ਹੀ ਪਸੰਦ ਆਵੇ ਜਿਹਨਾਂ ਸਾਨੂੰ ਆਇਆ ਹੈ।“

ਇਸ ਗੀਤ ਦੇ ਡਾਇਰੈਕਟਰ ਟੀਮ ਡੀ ਜੀ ਨੇ ਇਸ ਮੌਕੇ ਤੇ ਕਿਹਾ, “ਅਸੀਂ ਇੰਡਸਟਰੀ ਚ ਹਲੇ ਨਵੇਂ ਹਾਂ ਇਸ ਦੇ ਬਾਵਜੂਦ ਅਸੀਂ ਹਮੇਸ਼ਾ ਗਿਣਤੀ ਤੋਂ ਜਿਆਦਾ ਕੁਆਲਟੀ ਤੇ ਧਿਆਨ ਦਿੰਦੇ ਹਾਂ। ਸਾਰੀ ਟੀਮ ਨੇ ਇਸ ਗੀਤ ਲਈ ਬਹੁਤ ਮਿਹਨਤ ਕੀਤੀ ਹੈ। ਮੈਂਨੂੰ ਉਮੀਦ ਹੈ ਦਰਸ਼ਕ ਸਾਡੇ ਕੰਮ ਨੂੰ ਪਸੰਦ ਕਰਨਗੇ।“

ਇਸ ਗੀਤ ਦੇ ਪ੍ਰੋਡੂਸਰ ਟੀ-ਸੀਰੀਜ਼ ਨੇ ਕਿਹਾ ,“ਏ ਜੇ ਸਿੰਘ ਬਹੁਤ ਹੀ ਹੋਣਹਾਰ ਕਲਾਕਾਰ ਹਨ ਜਿਹਨਾਂ ਨੂੰ ਜੇ ਉਚਿਤ ਪ੍ਰੋਤਸਾਹਨ ਕੀਤਾ ਜਾਵੇ ਤਾਂ ਉਹ ਯਕੀਨਨ ਦਰਸ਼ਕਾਂ ਦਾ ਦਿਲ ਜਿੱਤਣ ਚ ਕਾਮਯਾਬ ਹੋਣਗੇ। ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਉਹਨਾਂ ਨਾਲ ਕੰਮ ਕਰ ਸਕੇ। ਅਸੀਂ ਉਮੀਦ ਕਰਦੇ ਦਰਸ਼ਕ ਇਸਦੇ ਪਹਿਲੇ ਗੀਤਾਂ ਦੀ ਤਰਾਂ ਇਸ ਗੀਤ ਨੂੰ ਵੀ ਬਹੁਤ ਪਿਆਰ ਦੇਣਗੇ।“

ਏ ਜੇ ਸਿੰਘ ਨੇ ਇਸ ਤੋਂ ਪਹਿਲਾਂ ‘ਦਿਲ ਵਾਰਦਾ‘, ‘ਨੀਲੀ ਨੀਲੀ ਆਂਖੇਂ‘ ਅਤੇ ‘ਟੋਪ ਨੋਚ‘ ਵਰਗੇ ਗੀਤ ਗਾਏ ਹਨ।

‘ਬੀਬਾ‘ ਗੀਤ ਪਹਿਲਾਂ ਹੀ ਟੀ ਸੀਰੀਜ਼ ਆਪਣਾ ਪੰਜਾਬ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋ ਚੁੱਕਾ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •