ਦਿਲਬਾਗ ਸਹੋਤਾ ਅਤੇ ਗੁਰਲੇਜ਼ ਅਖਤਰ ਦਾ ਗੀਤ ‘ਟੱਲੀਆਂ’ ਨੱਚਣ ਨੂੰ ਕਰ ਰਿਹਾ ਮਜ਼ਬੂਰ

ਚੰਡੀਗੜ੍ਹ, 15 ਨਵੰਬਰ 2019:

ਪੰਜਾਬੀ ਸੰਗੀਤ ਇੰਡਸਟਰੀ ਵਿੱਚ ਬਹੁਤ ਸਾਰੇ ਗਾਇਕ ਹਨ ਜੋ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਨਵੇਂ ਗਾਣੇ ਦੀ ਉਡੀਕ ਕਰਵਾਉਂਦੇ ਹਨ। ਪਰ, ਗੁਰਲੇਜ਼ ਅਖਤਰ ਅਤੇ ਦਿਲਬਾਗ ਸਹੋਤਾ ਆਪਣੇ ਆਪ ਨੂੰ ਆਪਣੇ ਹਿੱਟ ਗੀਤਾਂ ਨਾਲ ਇਸ ਸੂਚੀ ਤੋਂ ਬਾਹਰ ਰੱਖਦੇ ਹਨ। ਹੁਣ ਉਹ ਦੋਂਵੇ ਇਕੱਠੇ ਮਿਲਕੇ ਇਕ ਨਵਾਂ ਗਾਣਾ ਲੈਕੇ ਆਏ ਹਨ। ਜਿਸਦਾ ਨਾਮ ‘ਟੱਲੀਆਂ’ ਹੈ।

ਦਿਲਬਾਗ ਸਹੋਤਾ ਨੇ ਗਾਣੇ ਦੇ ਬੋਲ ਖੁਦ ਲਿਖੇ ਹਨ। ਸੋਲ ਰੌਕਰਸ ਨੇ ਗਾਣੇ ਦੇ ਮਿਊਜ਼ਿਕ ਨੂੰ ਡਾਇਰੈਕਟ ਕੀਤਾ ਹੈ ਅਤੇ ਗਾਣੇ ਦੀ ਵੀਡੀਓ ਜੇਸੀ ਧਨੋਆ ਨੇ ਡਾਇਰੈਕਟ ਕੀਤੀ ਹੈ। ਇਹ ਗੀਤ ਅਰਸਾਰਾ ਮਿਊਜ਼ਿਕ ਦੇ ਲੇਬਲ ਹੇਂਠ ਰਿਲੀਜ਼ ਹੋਇਆ ਹੈ ਅਤੇ ਪੂਰਾ ਪ੍ਰੋਜੈਕਟ ਸੁਖਜਿੰਦਰ ਭੱਚੂ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਗਾਣੇ ਦੀ ਸ਼ੂਟਿੰਗ ਟੋਰਾਂਟੋ ਅਤੇ ਚੰਡੀਗੜ੍ਹ ਵਿਚ ਕੀਤੀ ਗਈ ਹੈ।

ਗੀਤ ਦੀ ਰਿਲੀਜ਼ ਦੇ ਮੌਕੇ ਤੇ ਦਿਲਬਾਗ ਸਹੋਤਾ ਨੇ ਕਿਹਾ, “ਮੈਂ ਇਸ ਗੀਤ ਦੇ ਰਿਲੀਜ਼ ਤੋਂ ਬਹੁਤ ਉਤਸ਼ਾਹਿਤ ਹਾਂ ਅਤੇ ਖੁਸ਼ ਹਾਂ ਕਿਉਂਕਿ ਮੈਂ ਪਹਿਲੀ ਵਾਰ ਗੁਰਲੇਜ਼ ਅਖਤਰ ਜੀ ਨਾਲ ਕੰਮ ਕੀਤਾ ਹੈ। ‘ਟੱਲੀਆਂ’ ਗੀਤ ਮਿਊਜ਼ਿਕ ਇੰਡਸਟਰੀ ਵਿੱਚ ਲਹਿਰਾਂ ਪੈਦਾ ਕਰੇਗਾ ਅਤੇ ਦਰਸ਼ਕ ਇਸ ਗੀਤ ਨੂੰ ਪਿਆਰ ਦੇਣਗੇ ਜਿਸਦਾ ਇਹ ਹੱਕਦਾਰ ਹੈ। ”

ਗਾਣੇ ਦੇ ਨਿਰਦੇਸ਼ਕ ‘ਜੇਸੀ ਧਨੋਆ’ ਨੇ ਕਿਹਾ, “ਮੈਨੂੰ ਇਹ ਚੰਗਾ ਲੱਗਦਾ ਹੈ ਜਦੋਂ ਮੈਂ ਉਨ੍ਹਾਂ ਕਨਸੈਪਟ ਤੇ ਕੰਮ ਕਰਦਾ ਹਾਂ ਜੋ ਗੀਤਾਂ ਤੇ ਫਿੱਟ ਬੈਠਦੇ ਹਨ ਜਿਵੇਂ ਕਿ ‘ਟੱਲੀਆਂ’। ਇਸ ਟਰੈਕ ਦੇ ਬੋਲ ਬਹੁਤ ਸ਼ਾਨਦਾਰ ਹਨ। ਦਿਲਬਾਗ ਸਹੋਤਾ ਅਤੇ ਗੁਰਲੇਜ਼ ਅਖਤਰ ਦੀ ਜੋੜੀ ਅਤੇ ਉਨ੍ਹਾਂ ਦੀ ਸ਼ਾਨਦਾਰ ਆਵਾਜ਼ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਮੈਂ ਚਾਹੁਣਾ ਹਾਂ ਕਿ ਲੋਕ ਇਸ ਟਰੈਕ ਨੂੰ ਪਸੰਦ ਕਰਨ। ”

ਪ੍ਰਾਜੈਕਟ ਦੇ ਨਿਰਮਾਤਾ ਸੁਖਜਿੰਦਰ ਭੱਚੂ ਨੇ ਕਿਹਾ, “ਅਰਸਾਰਾ ਮਿਊਜ਼ਿਕ ਵਿਚ ਅਸੀਂ ਕੁਐਂਟੀਟੀ ਤੋਂ ਵੱਧ ਕੁਆਲਟੀ ਵਿਚ ਵਿਸ਼ਵਾਸ਼ ਰੱਖਦੇ ਹਾਂ ਅਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਦੁਆਰਾ ਤਿਆਰ ਕੀਤਾ ਗਿਆ ਸੰਗੀਤ ਉੱਚ ਗੁਣਵੱਤਾ ਦਾ ਹੋਵੇ। ਜੇ ਤੁਸੀਂ ਉੱਚ ਗੁਣਵੱਤਾ ਦਾ ਸੰਗੀਤ ਚਾਹੁੰਦੇ ਹੋ ਤਾਂ ਤੁਹਾਨੂੰ ਉਨ੍ਹਾਂ ਕਲਾਕਾਰਾਂ ਦੀ ਜ਼ਰੂਰਤ ਹੁੰਦੀ ਹੈ ਜੋ ਆਪਣੇ ਦਿਲ ਅਤੇ ਰੂਹ ਨਾਲ ਕੰਮ ਕਰਨ ਅਤੇ ਇਸ ਨਾਲ ਇਨਸਾਫ ਕਰਨ ਲਈ ਦਿਲਬਾਗ ਸਹੋਤਾ ਅਤੇ ਗੁਰਲੇਜ਼ ਅਖਤਰ ਤੋਂ ਵਧੀਆ ਕੌਣ ਹੋ ਸਕਦਾ ਹੈ।”

‘ਟੱਲੀਆਂ’ ਗੀਤ ਅਰਸਾਰਾ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਂਨਲ ਤੇ ਰਿਲੀਜ਼ ਹੋ ਗਿਆ ਹੈ।

ਗਾਣਾ ਵੇਖੋ

Share News / Article

Yes Punjab - TOP STORIES