ਦਿਲਜੀਤ ਸਿੰਘ ਬੇਦੀ ਦੀ ਸੰਪਾਦਿਤ ਪੁਸਤਕ ‘ਨਮਸਕਾਰ ਗੁਰਦੇਵ ਕੋ’ ਪ੍ਰਮੁੱਖ ਸ਼ਖਸੀਅਤਾਂ ਨੇ ਕੀਤੀ ਲੋਕ ਅਰਪਣ

ਅੰਮ੍ਰਿਤਸਰ, 9 ਨਵੰਬਰ, 2019 –

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਸਰਬ ਧਰਮ ਸੰਵਾਦ ਸਮਾਗਮ ਦੌਰਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿਖ ਇਤਿਹਾਸ ਰੀਸਰਚ ਬੋਰਡ ਦੀ ਪ੍ਰਕਾਸ਼ਤ ਪੁਸਤਕ “ਨਮਸਕਾਰ ਗੁਰਦੇਵ ਕੋ” ਸੰਪਾਦਕ ਦਿਲਜੀਤ ਸਿੰਘ ਬੇਦੀ ਧਾਰਮਿਕ ਪ੍ਰਮੁਖ ਸਖਸ਼ੀਅਤਾਂ ਨੇ ਰਲੀਜ ਕੀਤੀ।

ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਸ ਸਮਾਗਮ ਦੌਰਾਨ ਇਹ ਪੁਸਤਕ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ, ਭਾਈ ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ, ਨੇ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ।

ਸ੍ਰ. ਦਿਲਜੀਤ ਸਿੰਘ ਬੇਦੀ ਜੋ ਇਸ ਪੁਸਤਕ ਦੇ ਮੁੱਖ ਸੰਪਾਦਕ ਹਨ ਨੇ ਦੱਸਿਆ ਕਿ ਇਸ ਵੱਡ ਅਕਾਰੀ ਕਿਤਾਬ ਵਿੱਚ ਨਾਮਵਰ 50 ਵਿਦਵਾਨਾਂ ਦੇ ਗੁਰੂ ਨਾਨਕ ਸਾਹਿਬ ਦੇ ਬਹੁਪੱਖੀ ਜੀਵਨ ਦਰਸ਼ਨ ਨਾਲ ਸਬੰਧਤ ਖੋਜ ਭਰਪੂਰ ਲੇਖਾਂ ਦਾ ਸੰਗ੍ਰਹਿ ਹੈ।ਉਨ੍ਹਾਂ ਕਿਹਾ ਕਿ 6 ਸੌ ਪੰਨਿਆ ਦੇ ਲਗਪਗ ਵਾਲੀ ਇਹ ਪੁਸਤਕ ਨੂੰ ਮੇਰੇ ਨਾਲ ਸ੍ਰ. ਰਾਜਵਿੰਦਰ ਸਿੰਘ ਜੋਗਾ ਤੇ ਸ੍ਰ. ਅਰਮਨਦੀਪ ਸਿੰਘ ਸਕਾਲਰਾਂ ਨੇ ਸਹਾਇਕ ਸੰਪਾਦਕ ਵਜੋਂ ਸੰਪਾਦਨ ਕੀਤਾ ਹੈ।

ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਦਰਸ਼ਨ, ਬਾਣੀ ਅਤੇ ਯਾਤਰਾਵਾਂ ਨਾਲ ਖੋਜ ਭਰਪੂਰ ਸਮੱਗਰੀ ਪਾਠਕਾਂ ਨੂੰ ਪੜ੍ਹਨ ਨੂੰ ਮਿਲੇਗੀ।

ਪੁਸਤਕ ਰਲੀਜ ਹੋਣ ਸਮੇਂ ਸ੍ਰ. ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਭੂਰਾਕੋਨਾ, ਭਾਈ ਗੁਰਚਰਨ ਸਿੰਘ ਗਰੇਵਾਲ ਜਗਰਾਉ, ਕਥਾਵਾਚਕ ਕਰਨੈਲ ਸਿੰਘ ਗਰੀਬ,ਸ੍ਰ. ਬਲਬੀਰ ਸਿੰਘ ਚੰਗਿਆੜਾ ਕਨੇਡਾ ਨਿਵਾਸੀ, ਸ੍ਰ. ਗੁਰਿੰਦਰ ਸਿੰਘ ਮਥਰੇਵਾਲ, ਸ੍ਰ. ਹਰਜਿੰਦਰ ਸਿੰਘ ਕੈਰੋਵਾਲ, ਸ੍ਰ. ਕੁਲਵਿੰਦਰ ਸਿੰਘ ਰਮਦਾਸ ਤਿੰਨੋ ਮੀਤ ਸਕੱਤਰ ਅਤੇ ਵਰਿੰਦਰ ਸਿੰਘ ਠਰੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Share News / Article

Yes Punjab - TOP STORIES