25.1 C
Delhi
Sunday, April 14, 2024
spot_img
spot_img

ਦਿਨੇਸ਼ ਚੱਢਾ ਨੇ ਹਰੀ ਝੰਡੀ ਦੇ ਕੇ ਸ਼ਹਿਰ ਲਈ ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ

ਯੈੱਸ ਪੰਜਾਬ
ਰੂਪਨਗਰ, 6 ਮਈ, 2022 –
ਜ਼ਿਲ੍ਹੇ ਦੀ ਆਮ ਪਬਲਿਕ ਦੇ ਸਮੱਸਿਆਂ ਦੀ ਸੁਣਵਾਈ ਕਰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਜਰਨਲ ਬੱਸ ਸਟੈਂਡ ਤੋਂ ਹਰੀ ਝੰਡੀ ਦੇ ਕੇ ਰੂਪਨਗਰ ਸ਼ਹਿਰ ਲਈ ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ।

ਇਸ ਮੌਕੇ ਐਡਵੋਕੇਟ ਚੱਢਾ ਨੇ ਕਿਹਾ ਕਿ ਰੋਪੜ ਫਗਵਾੜਾ – ਨਵਾਂਸ਼ਹਿਰ – ਬੰਗਾ – ਰੋਪੜ ਸੜਕ N.H.344 A ਤੇ ਨਵੇਂ ਬੱਸ ਸਟੈਂਡ ਦੇ ਨੇੜੇ ਅਤੇ ਨਹਿਰੂ ਸਟੇਡੀਅਮ ਦੇ ਨਾਲ ਸਰਹੰਦ ਨਹਿਰ ਉੱਪਰ ਚਾਰ ਮਾਰਗੀ ਸਟੀਲ ਬ੍ਰਿਜ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਪ੍ਰੋਜੈਕਟ ਦੇ ਕਾਰਨ ਇਸ ਪੁੱਲ ਦੀ ਟਰੈਫਿਕ ਨੂੰ ਮਿਤੀ 21-04-2022 ਨੂੰ ਅਗਲੇ ਹੁਕਮਾਂ ਤੱਕ ਡਾਈਵਰਟ ਕੀਤਾ ਗਿਆ ਹੈ।

ਬੱਸਾਂ ਦੀ ਹੋਈ ਇਸ ਡਾਈਵਰਸ਼ਨ ਕਾਰਨ ਆਮ ਪਬਲਿਕ ਨੂੰ ਜਨਰਲ ਬੱਸ ਸਟੈਂਡ ਰੂਪਨਗਰ ਤੱਕ ਆਉਣ ਅਤੇ ਜਨਰਲ ਬੱਸ ਸਟੈਂਡ ਰੂਪਨਗਰ ਤੋਂ ਨੰਗਲ ਰੇਲਵੇ ਫਾਟਕ, ਪੁਰਾਣਾ ਬੱਸ ਸਟੈਂਡ, ਸ੍ਰੀ ਭੱਠਾ ਸਾਹਿਬ ਅਤੇ ਪੁਲਿਸ ਲਾਇਨ ਪਹੁੰਚਣ ਵਿੱਚ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਲਈ ਇਹ ਜਨਰਲ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ ਰੂਪਨਗਰ ਵੱਲੋਂ ਸ਼ਟਲ ਸਰਵਿਸ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਬੱਸ ਦੇ ਰੂਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸ਼ਟਲ ਬੱਸ ਸਰਵਿਸ ਸਵੇਰੇ 7 ਵਜੇ ਤੋ 11 ਵਜੇ ਤੱਕ ਅਤੇ ਬਾਅਦ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਜਨਰਲ ਬੱਸ ਸਟੈਂਡ ਤੋਂ ਚੱਲ ਕੇ ਬੇਲਾ ਚੌਕ/ਸਰਕਾਰੀ ਹਸਪਤਾਲ ਅਤੇ ਵਾਪਿਸ ਬੇਲਾ ਚੌਕ ਤੋਂ ਸਰਕਾਰੀ ਕਾਲਜ, ਗਿਆਨੀ ਜੈਲ ਸਿੰਘ ਨਗਰ ਰਾਂਹੀਂ ਹੁੰਦੀ ਹੋਈ ਨੰਗਲ ਰੇਲਵੇ ਫਾਟਕ, ਪੁਰਾਣਾ ਬੱਸ ਸਟੈਂਡ, ਸ੍ਰੀ ਭੱਠਾ ਸਾਹਿਬ ਅਤੇ ਪੁਲਿਸ ਲਾਇਨ ਰੂਪਨਗਰ ਤੱਕ ਜਾਵੇਗੀ ਅਤੇ ਇਸੇ ਰੂਟ ਰਾਂਹੀ ਵਾਪਿਸ ਨਵਾਂ ਬੱਸ ਸਟੈਂਡ ਰੂਪਨਗਰ ਆਏਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION