ਦਾਖ਼ਾ ਜ਼ਿਮਨੀ ਚੋਣ – 11 ਉਮੀਦਵਾਰ ਮੈਦਾਨ ਵਿਚ, ਚੋਣ ਨਿਸ਼ਾਨ ‘ਅਲਾਟ’

ਲੁਧਿਆਣਾ, 3 ਅਕਤੂਬਰ, 2019:

ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਮੈਦਾਨ ਵਿੱਚ 11 ਉਮੀਦਵਾਰ ਰਹਿ ਗਏ ਹਨ, ਜਿਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਸ੍ਰ. ਅਮਰਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਆਪ ਪਾਰਟੀ ਦੇ ਉਮੀਦਵਾਰ ਸ੍ਰ. ਅਮਨਦੀਪ ਸਿੰਘ ਮੋਹੀ ਨੂੰ ਝਾੜੂ, ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਸੰਦੀਪ ਸਿੰਘ ਸੰਧੂ ਨੂੰ ਹੱਥ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੂੰ ਤੱਕੜੀ, ਆਪਣਾ ਪੰਜਾਬ ਪਾਰਟੀ ਦੇ ਸ੍ਰ. ਸਿਮਰਨਦੀਪ ਸਿੰਘ ਨੂੰ ਬੱਲੇਬਾਜ, ਲੋਕ ਇਨਸਾਫ਼ ਪਾਰਟੀ ਦੇ ਸ੍ਰ. ਸੁਖਦੇਵ ਸਿੰਘ ਚੱਕ ਨੂੰ ਲੈਟਰ ਬਾਕਸ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਸ੍ਰ. ਗੁਰਜੀਤ ਸਿੰਘ ਨੂੰ ਟਰੈਕਟਰ ਚਲਾਉਂਦਾ ਕਿਸਾਨ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸ੍ਰ. ਜੋਗਿੰਦਰ ਸਿੰਘ ਵੇਗਲ ਨੂੰ ਟਰੱਕ, ਆਜ਼ਾਦ ਸ੍ਰ. ਹਰਬੰਸ ਸਿੰਘ ਜਲਾਲ ਨੂੰ ਫੁੱਟਬਾਲ, ਆਜ਼ਾਦ ਗੁਰਦੀਪ ਸਿੰਘ ਕਾਹਲੋਂ ਨੂੰ ਟੈਲੀਵਿਜ਼ਨ, ਆਜ਼ਾਦ ਸ੍ਰੀ ਜੈ ਪ੍ਰਕਾਸ਼ ਜੈਨ (ਟੀਟੂ ਬਾਣੀਆ) ਨੂੰ ਗੈਸ ਸਿਲੰਡਰ ਅਤੇ ਸ੍ਰ. ਬਲਦੇਵ ਸਿੰਘ (ਦੇਵ ਸਰਾਭਾ) ਨੂੰ ਸਲਾਈ ਮਸ਼ੀਨ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ।

ਸ੍ਰ. ਮੱਲ੍ਹੀ ਨੇ ਦੱਸਿਆ ਕਿ ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਗਿਣਤੀ 24 ਅਕਤੂਬਰ, 2019 ਨੂੰ ਹੋਵੇਗੀ। ਵਿਧਾਨ ਸਭਾ ਚੋਣ ਹਲਕਾ 68 ਦਾਖਾ ਦੇ ਇਸ ਸਮੇਂ 220 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚ ਜਨਰਲ ਵੋਟਰ 1,84,306 ਅਤੇ 780 ਸਰਵਿਸ ਵੋਟਰ ਹਨ।

Share News / Article

Yes Punjab - TOP STORIES