ਦਾਨੀ ਸੱਜਣਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੌਸਪੁਰਾ ਨੂੰ ਸਮਾਰਟ ਐਲ ਈ ਡੀ ਭੇਂਟ ਕੀਤੀ

ਬਟਾਲਾ, 19 ਨਵੰਬਰ, 2019:

ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਦਾਨੀ ਸੱਜਣਾਂ ਤੇ ਸਮਾਜਿਕ ਵੱਲੋ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜ੍ਹੀ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਗੌਸਪੁਰਾ ਬਲਾਕ ਬਟਾਲਾ 1 ਨੂੰ ਸਮਾਰਟ ਬਣਾਉਣ ਲਈ ਇਲਾਕੇ ਦੇ ਦਾਨੀ ਸੱਜਣ ਅਰੁਣ ਚੌਧਰੀ ਵੱਲੋ ਆਪਣੇ ਪਿਤਾ ਸ੍ਰੀ ਨੌ ਨਿਧ ਰਾਏ ਦੀ ਯਾਦ ਵਿੱਚ ਸਮਾਰਟ ਐਲ ਈ ਡੀ ਦਿੱਤੀ ਗਈ।

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੌਸਪਰਾ ਵਿਖੇ ਡੀ ਈ ਓ ਐਲੀ ਵਿਨੋਦ ਕੁਮਾਰ ਦੀ ਅਗਵਾਈ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਜੈਬ ਸਿੰਘ ਦੇ ਸਹਿਯੋਗ ਨਾਲ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਡਿਪਟੀ ਡੀ ਈ ਓ ਐਲੀ ਬਲਬੀਰ ਸਿੰਘ ਵੱਲੋ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਗਈ। ਇਸ ਦੌਰਾਨ ਡਿਪਟੀ ਡੀ ਈ ਓ ਬਲਬੀਰ ਸਿੰਘ ਵੱਲੋ ਧੰਨਵਾਦ ਕਰਦਿਆਂ ਕਿਹਾ ਕਿ ਦਾਨੀ ਸੱਜਣਾਂ / ਸਮਾਜਿਕ ਭਾਈਚਾਰੇ ਤੇ ਪਰਵਾਸੀ ਭਾਰਤੀਆ ਦਾ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋ ਬੱਚਿਆਂ ਲਈ ਈ ਕੰਨਟੈਂਟ ਵਿਕਸਤ ਕੀਤਾ ਗਿਆ ਹੈ ਜੋ ਕਿ ਬਹੁਤ ਲਾਭਕਾਰੀ ਸਿੱਧ ਹੋ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਿੱਖਿਆ ਦੀ ਗੁਣਵੰਨਤਾ ਵਿੱਚ ਸੁਧਾਰ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਚਲਾਇਆ ਜਾ ਰਿਹਾ , ਜਿਸ ਨਾਲ ਬੱਚੇ ਦੇ ਪੜ੍ਹਨ ਤੇ ਲਿਖਣ ਪੱਧਰ ਵਿੱਚ ਬਹੁਤ ਸੁਧਾਰ ਹੋਇਆ ਹੈ।

ਜਿਕਰਯੋਗ ਹੈ ਕਿ ਬੀ ਐਮ ਟੀ ਰਾਮ ਸਿੰਘ ਵੱਲੋ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਸਮਾਜਿਕ ਭਾਈਚਾਰੇ ਨੂੰ ਸਮੇ ਸਮੇ ਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਐਡਵੋਕੇਟ ਗੋਰਵ ਸ਼ੈਲੀ , ਸੋਰਵ ਸ਼ੈਲੀ , ਸੀ ਐਮ ਟੀ ਜਤਿੰਦਰ ਸਿੰਘ , ਪ੍ਰਿਸੀਪਲ ਭਾਰਤ ਭੂਸ਼ਨ ,ਹੈੱਡ ਟੀਚਰ ਸੁਸ਼ਮਾ ਰਾਮਪਾਲ , ਰਾਜਬੀਰ ਕੌਰ , ਤਲਜਿੰਦਰ ਕੌਰ , ਸੰਦੇਸ਼ ਕੁਮਾਰ ਆਦਿ ਹਾਜ਼ਰ ਸਨ।

Share News / Article

YP Headlines

Loading...