‘ਦਾਖਾ ਹਲਕੇ ਦੇ ਲੋਕਾਂ ਨੇ ਮੈਨੂੰ ਪਲਕਾ ‘ਤੇ ਬਿਠਾਇਆ’ : ਕੈਪਟਨ ਸੰਦੀਪ ਸੰਧੂ ਦੇ ਚੋਣ ਦਫਤਰ ਉਦਾਘਟਨ ਵੇਲੇ ਕਾਂਗਰਸੀਆਂ ਦਾ ਆਇਆ ਹੜ੍ਹ

ਮੁੱਲਾਂਪੁਰ ਦਾਖਾ, 30 ਸਤੰਬਰ, 2019 –

ਹਲਕਾ ਦਾਖਾ ਤੋਂ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਚੋਣ ਦਫਤਰ ਉਦਾਘਾਟਨ ਵੇਲੇ ਅੱਜ ਬਹੁਤ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਦਾ ਹੜ੍ਹ ਆ ਗਿਆ।

ਇਸ ਉਦਘਾਟਨੀ ਸਮਾਰੋਹ ਦੌਰਾਨ ਕੈਪਟਨ ਸੰਧੂ ਤੋਂ ਇਲਾਵਾ ਸਾਂਸਦ ਰਵਨੀਤ ਸਿੰਘ ਬਿੱਟੂ, ਸਾਂਸਦ ਡਾ. ਅਮਰ ਸਿੰਘ ਬੋਪਾਰਾਏ, ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਅਮਰੀਕ ਸਿੰਘ ਢਿੱਲੋ, ਵਿਧਾਇਕ ਸੰਜੇ ਤਲਵਾੜ, ਵਿਧਾਇਲ ਕਿੱਕੀ ਢਿੱਲੋਂ, ਵਿਧਾਇਕ ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਮਲਕੀਤ ਸਿੰਘ, ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪੇਡਾ ਵਾਇਸ ਚੇਅਰਮੈਨ ਡਾ. ਕਰਨ ਵੜਿੰਗ, ਜਿਲ੍ਹਾ ਪ੍ਰਧਾਨ ਕਰਨਵੀਰ ਸਿੰਘ ਸੋਨੀ ਗਾਲਿਬ, ਮੇਜਰ ਸਿੰਘ ਭੈਣੀ, ਮੇਜਰ ਸਿੰਘ ਮੁੱਲਾਂਪੁਰ, ਅਨੰਦਸਰੂਪ ਸਿੰਘ ਮੋਹੀ, ਸਾਬਕਾ ਸੰਸਦ ਅਮਰੀਕ ਸਿੰਘ ਆਲੀਵਾਲ, ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਮਹਿਲਾ ਕਾਂਗਰਸ ਬੀਬੀ ਗੁਰਦੀਪ ਕੌਰ, ਸ਼ਹਿਰੀ ਮਹਿਲਾ ਪ੍ਰਧਾਨ ਲੀਨਾ ਟਪਾਰੀਆਂ, ਸਤਵਿੰਦਰ ਕੌਰ ਬਿੱਟੀ, ਮਹਿਲਾ ਕਾਂਗਰਸ ਦੀ ਸੂਬਾ ਸਕੱਤਰ ਸਿੰਮੀ ਪਾਸ਼ਾਨ, ਰਾਜਵਿੰਦਰ ਕੌਰ ਭਾਗੀਕੇ ਸਮੇਤ ਬਹੁਤ ਵੱਡੀ ਗਿਣਤੀ ਕਾਂਗਰਸੀ ਲੀਡਰਸ਼ਿਪ ਅਤੇ ਵਰਕਰ ਮੌਜੂਦ ਰਹੇ।

ਲੁਧਿਆਣਾ-ਫਿਰੋਜਪੁਰ ਰੋਡ ‘ਤੇ ਸਥਿਤ ਜੌਹਲ ਮਾਰਕੀਟ ‘ਚ ਦਫਤਰੀ ਉਦਘਾਟਨ ਉਪਰੰਤ ਕੈਪਟਨ ਸੰਦੀਪ ਸੰਧੂ ਸਮੇਤ ਲੀਡਰਸ਼ਿਪ ਟਰੈਕਟਰਾਂ-ਕਾਰਾਂ ਦੇ ਵੱਡੇ ਕਾਫਲੇ ਨਾਲ ਕਾਗਜ਼ ਭਰਨ ਲਈ ਰਵਾਨਾ ਹੋਏ।

ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਦਾਖਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਜੋ ਬੇਇੰਤਹਾ ਪਿਆਰ ਦਿੱਤਾ ਹੈ, ਉਸ ਲਈ ਉਨ੍ਹਾਂ ਦਾ ਰੋਮ-ਰੋਮ ਕਰਜਾਈ ਹੈ। ਵਿਰੋਧੀਆਂ ਦੁਆਰਾ ਬਾਹਰਲੇ ਉਮੀਦਵਾਰ ਵਰਗੇ ਕੂੜ ਪ੍ਰਚਾਰ ਦੇ ਬਾਵਜੂਦ ਵੀ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਨੇ ਪਲਕਾਂ ‘ਤੇ ਬਿਠਾਇਆ ਹੈ।

ਇੱਕ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਇਹ ਹਲਕੇ ਦੇ ਲੋਕਾਂ ਦੀ ਆਪਣੀ ਚੋਣ ਹੈ, ਵੱਡੀ ਲੀਡ ਤੇ ਜਿੱਤ ਉਨ੍ਹਾਂ ਦੀ ਆਪਣੀ ਹੋਵੇਗੀ, ਉਹ ਤਾਂ ਸਿਰਫ ਸੇਵਾਦਾਰ ਬਣਕੇ ਆਏ ਹਨ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਹਾਈਕਮਾਂਡ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਮੈਨੂੰ ਹਲਕਾ ਦਾਖਾ ਵਿੱਚ ਭੇਜ ਕੇ ਮਾਣ ਬਖਸ਼ਿਆ ਹੈ।

ਇਸ ਮੌਕੇ ਹਾਜਰ ਸਮੁੱਚੀ ਲੀਡਰਸ਼ਿਪ ਨੇ ਕੈਪਟਨ ਸੰਦੀਪ ਸੰਧੂ ਦੇ ਹੱਕ ‘ਚ ਵੋਟਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਕੈਪਟਨ ਸੰਧੂ ਦਾ ਦਾਖੇ ਤੋਂ ਚੋਣ ਲੜਨਾ ਦਾਖਾ ਹਲਕੇ ਦੇ ਭਾਗ ਖੁੱਲਣ ਵਾਲੀ ਗੱਲ ਹੈ, ਕਿਉਂਕਿ ਕੈਪਟਨ ਸੰਦੀਪ ਦੀ ਜਿੱਤ ਨਾਲ ਦਾਖੇ ਹਲਕੇ ਦਾ ਚੁੰਹਪੱਖੀ ਵਿਕਾਸ ਕੀਤਾ ਹੋਵੇਗਾ। ਉਨ੍ਹਾਂ ਸਮੂਹਿਕ ਰੂਪ ਵਿੱਚ ਅਪੀਲ ਕੀਤੀ ਕਿ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਮਾਣਯੋਗ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੋਂ ਇਲਾਵਾ ਪਾਰਟੀ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਨ ਵਾਲੇ ਤਜ਼ੁਰਬੇਕਾਰ ਕੈਪਟਨ ਸੰਦੀਪ ਸੰਧੂ ਨੂੰ ਜਿਤਾਉ।

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ਕੁਲਦੀਪ ਸਿੰਘ, ਲਕਵਿੰਦਰ ਸਿੰਘ, ਰਣਜੀਤ ਸਿੰਘ, ਰਮਨਦੀਪ ਸਿੰਘ ਰਿੱਕੀ ਚੌਹਾਨ (ਚਾਰੇ ਜਿਲ੍ਹਾ ਪ੍ਰੀਸ਼ਦ ਮੈਂਬਰ), ਲਖਵਿੰਦਰ ਸਿੰਘ ਘਮਨੇਵਾਲ ਤੇ ਬੀਬੀ ਮਨਜੀਤ ਕੌਰ ਪਮਾਲ (ਬਲਾਕ ਸੰਮਤੀ ਚੇਅਰਮੈਨ), ਲੱਛਮਣ ਸਿੰਘ ਕਾਕਾ, ਹਰਨੇਕ ਸਿੰਘ ਸਰਾਭਾ, ਜਸਪਾਲ ਸਿੰਘ ਗਿੱਲ, ਦਰਸ਼ਨ ਸਿੰਘ ਫੌਜੀ (ਸਾਰੇ ਬਲਾਕ ਸੰਮਤੀ ਮੈਂਬਰ), ਸੁਰਿੰਦਰ ਸਿੰਘ ਰਾਜੂ, ਬਲਵਿੰਦਰ ਸਿੰਘ ਗਾਂਧੀ, ਜਸਵੰਤ ਸਿੰਘ ਭੱਟੀਆਂ, ਹਰਮਨ ਬੜੈਚ, ਬਲਵੀਰ ਸਿੰਘ ਮੁੱਲਾਂਪੁਰ, ਸੁਰਿੰਦਰ ਸਿੰਘ ਢੱਟ, ਲਾਲ ਸਿੰਘ ਸਵੱਦੀ, ਭਰਪੂਰ ਸਿੰਘ ਸਵੱਦੀ (ਪੱਛਮੀ), ਸਾਧੂ ਸਿੰਘ ਦਿਲਸ਼ਾਦ, ਦਰਸ਼ਨ ਸਿੰਘ ਤਲਵੰਡੀ ਖੁਰਦ ਅਜਵਿੰਦਰ ਸਿੰਘ ਚੱਕ ਕਲਾਂ, ਗੁਰਮਿੰਦਰ ਸਿੰਘ ਮੋਹੀ (ਸਾਰੇ ਸਰਪੰਚ), ਬਲਾਕ ਪ੍ਰਧਾਨ ਮਨਪ੍ਰੀਤ ਸਿੰਘ, ਸਾਬਕਾ ਪ੍ਰਧਾਨ ਭਜਨ ਸਿੰਘ ਦੇਤਵਾਲ, ਗੁਲਵੰਤ ਸਿੰਘ ਜੰਡੀ, ਅਲਬੇਲ ਸਿੰਘ ਘਮਲੇਵਾਲ, ਹਰਵਿੰਦਰ ਕੌਰ, ਕਮਲਜੀਤ ਕੌਰ ਹਿੱਸੋਵਾਲ, ਕੌਂਸਲਰ ਕਰਨਵੀਰ ਸਿੰਘ ਸੇਖੋਂ, ਸੁਭਾਸ ਨਾਗਰ, ਮਨਪ੍ਰੀਤ ਸਿੰਘ ਈਸੇਵਾਲ, ਅਮਰਜੀਤ ਕੌਰ ਜੋਤੀ, ਬੀਬੀ ਸਰਬਜੀਤ ਕੌਰ ਨਾਹਰ, ਜਸਵੀਰ ਕੌਰ ਸੱਗੂ, ਮਨਜਿੰਦਰ ਕੌਰ ਸੇਖੂਪੁਰਾਂ, ਜਸਬੀਰ ਕੌਰ ਸੇਖੂਪੁਰਾਂ, ਪਰਮਜੀਤ ਕੌਰ ਖੰਡੂਰ, ਮਨੀਸ਼ਾ ਕਪੂਰ, ਤਜਿੰਦਰ ਕੌਰ ਰਕਬਾ, ਸੁਖਦੀਪ ਕੌਰ ਡੇਹਲੋਂ ਸਮੇਤ ਹੋਰ ਵੀ ਕਾਂਗਰਸੀ ਵਰਕਰ ਹਾਜਰ ਸਨ।

Share News / Article

Yes Punjab - TOP STORIES