ਤ੍ਰਿਪਤ ਬਾਜਵਾ ਵੱਲੋਂ ‘ਇਮਰਜਿੰਗ ਇਸ਼ੂਜ਼ ਇਨ ਇੰਡੀਆ’ ਪੁਸਤਕ ਜਾਰੀ

ਚੰਡੀਗੜ੍ਹ/ਮਾਨਸਾ, 25 ਸਤੰਬਰ, 2019 –

ਪੰਜਾਬ ਦੇ ਪੇਂਡੂ ਵਿਕਾਸ ਅਤੇ ਉੱਚੇਰੀ ਸਿੱਖਿਆ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਆਪਣੇ ਗ੍ਰਹਿ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਪ੍ਰੋ: ਰਾਵਿੰਦਰ ਸਿੰਘ ਵਲੋਂ ਔਰਤਾਂ ਦੀ ਸੁਰਿੱਖਿਆ ਅਤੇ ਖੇਤੀ ਸੰਕਟ ਵਰਗੇ ਅਹਿਮ ਮੁੱਦਿਆਂ ਨੂੰ ਉਭਾਰਦੀ ਪੁਸਤਕ ’ਇਮਰਜਿੰਗ ਇਸ਼ੂਜ ਇੰਨ ਇੰਡੀਆ’ ਜਾਰੀ ਕੀਤੀ।

ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਅਜਿਹੇ ਕਾਰਜ਼ ਸਮਾਜ ਵਿਚਲੇ ਕਈ ਮਸਲਿਆਂ ਦੇ ਹੱਲ ਕੱਢਣ ਵਿਚ ਕਾਫੀ ਸਹਾਈ ਹੁੰਦੇ ਹਨ ਅਤੇ ਖੋਜਾਰਥੀਆਂ ਲਈ ਬਹੁਤ ਮੱਦਦਗਾਰ ਸਾਬਤ ਹੁੰਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਇਸ ਦੌਰ ਵਿਚ ਵਿਕਸਤ ਦੇਸਾਂ ਦੀ ਕਤਾਰ ਚ ਖੜ੍ਹੇ ਹੋਣ ਲਈ ਭਾਰਤ ਨੂੰ ਨਿੱਤ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਚਿੰਤਕ, ਖੋਜਾਰਥੀ ਤੇ ਸੂਝਵਾਨ ਲੋਕ ਅੱਗੇ ਆਉਣ ਤਾਂ ਅਜਿਹੇ ਰੁਝਾਨਾਂ ਦਾ ਸਕਾਰਤਮਿਕ ਹੱਲ ਲੱਭਿਆ ਜਾ ਸਕਦਾ ਹੈ।

ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਰਾਜਨੀਤੀ ਸਾਸਤਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਰਾਵਿੰਦਰ ਸਿੰਘ ਵਲੋਂ ਸੰਪਾਦਿਤ ਕੀਤੀ ਗਈ ਇਸ ਪੁਸਤਕ ਵਿਚ ਸਮਾਜਿਕ, ਰਾਜਨੀਤੀ, ਆਰਥਿਕ ਤੇ ਹੋਰਨਾਂ ਕਈ ਅਹਿਮ ਚਲੰਤ ਵਿਸ਼ਿਆਂ ਨੂੰ ਖੋਜ ਅਧਾਰਤ ਬੜੀ ਬਰੀਕੀ ਨਾਲ ਪੇਸ਼ ਕੀਤਾ ਗਿਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਜ਼ਰ ਸਿੰਘ ਮਾਨਸ਼ਾਹੀਆ ਵਿਧਾਇਕ ਹਲਕਾ ਮਾਨਸਾ, ਸ. ਗੁਰਦਰਸ਼ਨ ਸਿੰਘ ਬਾਹੀਆ ਓ.ਐਸ.ਡੀ ਉੱਚੇਰੀ ਸਿੱਖਿਆ ਮੰਤਰੀ, ਪ੍ਰੋ: ਅੰਬੇਸ਼ ਭਾਰਦਵਾਜ ਅਤੇ ਪੋ੍ਰ: ਕੁਲਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES