27.8 C
Delhi
Sunday, April 21, 2024
spot_img
spot_img

ਤਿੰਨ ਬੱਚੇ ਪੈਦਾ ਕਰਨ ਨੂੰ ਮੈਂ ਕਿਹਾ ਸੀ? – ਫ਼ੀਸਾਂ ’ਚ ਰਿਆਇਤ ਲਈ ਸਕੂਲ ਆਏ ਮਾਪਿਆਂ ਨੂੰ ਪ੍ਰਿੰਸੀਪਲ ਦਾ ਜਵਾਬ – ਵੇਖ਼ੋ ਵੀਡੀਓ

ਯੈੱਸ ਪੰਜਾਬ
ਚੰਡੀਗੜ੍ਹ, 26 ਜੁਲਾਈ, 2020:

ਪੰਜਾਬ ਵਿੱਚ ਸਕੂਲੀ ਬੱਚਿਆਂ ਦੀਆਂ ਫ਼ੀਸਾਂ ਵਿਚ ਕੋਰੋਨਾ ਦੇ ਚੱਲਦਿਆਂ ਰਿਆਇਤਾਂ ਦਾ ਮਾਮਲਾ ਭਾਵੇਂ ਚੰਡੀਗੜ੍ਹ ਸਥਿਤ ਹਾਈ ਕੋਰਟ ਦੀਆਂ ਬਰੂਹਾਂ ’ਤੋ ਵੀ ਪੁੱਜਿਆ ਪਰ ਇਸ ਦਾ ਕੋਈ ਸਨਮਾਨਕਜਨਕ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ।

ਭਾਵੇਂ ਹਾਈ ਕੋਰਟ ਨੇ ਅਤੇ ਪੰਜਾਬ ਸਰਕਾਰ ਨੇ ਵੀ ਬੱਚਿਆਂ ਦੇ ਮਾਪਿਆਂ ਨੂੂੰ ਇਹ ਭਰੋਸਾ ਦਿੱਤਾ ਹੈ ਕਿ ਮਾਪੇ ਸਕੂਲੀ ਫ਼ੀਸਾਂ ਵਿਚ ਰਿਆਇਤਾਂ ਦੀ ਗੱਲ ਸਕੂਲ ਦੇ ਪ੍ਰਬੰਧਕਾਂ ਤਕ ਲਿਜਾ ਸਕਦੇ ਹਨ ਪਰ ਖ਼ਵਰੇ ਅਦਾਲਤ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੋਵੇਗਾ ਕਿ ਇੰਜ ਕੀਤਿਆਂ ਮਾਪਿਆਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਸਹਿਣੀਆਂ ਪੈ ਸਕਦੀਆਂ ਹਨ।

ਅੱਜ ਇਸੇ ਗੱਲ ਦਾ ਨਮੂਨਾ ਜਲੰਧਰ ਦੇ ਇਕ ਪ੍ਰਸਿੱਧ ਸਕੂਲ ਵਿਚ ਸਾਹਮਣੇ ਆਇਆ ਜਦ ਫ਼ੀਸਾਂ ਵਿਚ ਕੁਝ ਰਿਆਇਤ ਦੀ ਗੱਲ ਕਰਨ ਪੁੱਜੇ ਮਾਪਿਆਂ ਵਿਚੋਂ ਇਕ ਨੇ ਜਦ ਆਪਣੇ 3 ਬੱਚੇ ਹੋਣ ਦਾ ਹਵਾਲਾ ਦਿੰਦਿਆਂ ਕੁਝ ਰਿਆਇਤ ਦੀ ਮੰਗ ਕੀਤੀ ਤਾਂ ਸਕੂਲ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਭਰੀ ਸਭਾ ਵਿਚ ਹੀ ਆਖ਼ ਦਿੱਤਾ ਕਿ ‘ਤਿੰਨ ਬੱਚੇ ਮੈਂ ਥੋੜੀ ਕਿਹਾ ਸੀ ਕਰਨ ਵਾਸਤੇ’।

ਘਟਨਾ ਸ਼ਹਿਰ ਦੇ ਨਾਮਵਰ ਐਮ.ਜੀ.ਐਨ. ਪਬਲਿਕ ਸਕੂਲ ਦੀ ਹੈ ਅਤੇ ਇਹ ਸਾਰੀ ਗੱਲ ਹੋ ਰਹੀ ਸੀ ਪ੍ਰਿੰਸੀਪਲ ਸ: ਕੇ.ਐਸ. ਰੰਧਾਵਾ ਨਾਲ।

ਮਾਪਿਆਂ ਨੇ ਪ੍ਰਿੰਸੀਪਲ ਵੱਲੋਂ ਫ਼ੀਸ ਰਿਆਇਤ ਦੇ ਮਾਮਲੇ ਵਿਚ ਗੱਲ ਕੀਤਿਆਂ ਇਸ ਤਰ੍ਹਾਂ ਦਾ ਜਵਾਬ ਆਉਣ ’ਤੇ ਡੂੰਘੇ ਅਫ਼ਸੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪ੍ਰਿੰਸੀਪਲ ਦੇ ਸ਼ਬਦਾਂ ਨੂੰ ਗੈਰ ਜ਼ਰੂਰੀ ਅਤੇ ਸ਼ਰਮਨਾਕ ਕਰਾਰ ਦਿੰਦਿਆਂ ਪ੍ਰਿੰਸੀਪਲ ਦੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ।

ਵੀਡੀਓ ਵੇਖੋ

Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION