- Advertisement -
ਅੱਜ-ਨਾਮਾ
ਤਲਖੀ ਵਿੱਚ ਹੈ ਕੇਂਦਰ ਸਰਕਾਰ ਲੱਗਦੀ,
ਟਿਪਣੀ ਸੁਣ ਕੇ ਪਈ ਆ ਭੜਕ ਮਿੱਤਰ।
ਢੁਕਵੀਂ ਕੋਈ ਦਲੀਲ ਜਿਹੀ ਸੁੱਝਦੀ ਨਾ,
ਮੰਤਰੀ ਫੋਕੜਾ ਰਹੇ ਹਨ ਕੜਕ ਮਿੱਤਰ।
ਸਾਂਭੀ ਜਾਂਦੀ ਨਹੀਂ ਦੇਸ਼ ਦੀ ਆਰਥਿਕਤਾ,
ਥੋਥੇ ਚਨੇ ਜਿਉਂ ਰਹੇ ਹਨ ਖੜਕ ਮਿੱਤਰ।
ਤਿੱਖੀ ਆਖਣ ਰਫਤਾਰ ਉਹ ਦੇਸ਼ ਵਾਲੀ,
ਦੇਸ਼ ਜਾਪਦਾ ਮਸਾਂ ਰਿਹਾ ਧੜਕ ਮਿੱਤਰ।
ਅੱਜ ਨਹੀਂ, ਕੱਲ੍ਹ ਆਊ ਜਦੋਂ ਹੋਸ਼ ਪਰਤੀ,
ਫੋਕਾ ਲੱਥ ਗਿਆ ਜਦੋਂ ਕੁਝ ਜੋਸ਼ ਮਿੱਤਰ।
ਜਿੰਨੀ ਕਿਸਮ ਦਾ ਕਿਸੇ `ਤੇ ਲੱਗ ਸਕਦਾ,
ਚੁਣ-ਚੁਣ ਲੱਗਣਾ ਇਨ੍ਹਾਂ`ਤੇ ਦੋਸ਼ ਮਿੱਤਰ।
-ਤੀਸ ਮਾਰ ਖਾਂ
3 ਦਸੰਬਰ, 2019
- Advertisement -