ਤਰਨ ਤਾਰਨ ਵਿਚ ਵਿਦੇਸ਼ਾਂ ਤੋਂ ਆਏ 1414 ਵਿਅਕਤੀਆਂ ਦਾ ‘ਹੋਮ ਕੁਆਰੰਟਾਈਨ’ ਸਮਾਂ ਪੂਰਾ, 65 ਵਿਅਕਤੀ ਅਜੇ ਵੀ ਨਿਗਰਾਨੀ ਹੇਠ: ਡੀ.ਸੀ.

ਤਰਨ ਤਾਰਨ, 7 ਅਪ੍ਰੈਲ, 2020 –
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹੇ ਵਿੱਚ ਕੋਵਿਡ-19 ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਮੌਕੇ ਐੱਸ. ਐੱਸ. ਪੀ. ਸ੍ਰੀ ਧਰੁਵ ਦਾਹੀਆ, ਸਿਵਲ ਸਰਜਨ ਡਾ. ਅਨੂਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੋਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਦੇਸ਼ਾਂ ਤੋਂ ਆਏ 1414 ਯਾਤਰੀਆਂ ਨੂੰ “ਹੋਮ ਕੁਆਰੰਟੀਨ” ਕੀਤਾ ਗਿਆ ਸੀ, ਇਹ ਸਾਰੇ ਵਿਅਕਤੀਆਂ “ਹੋਮ ਕੁਆਰੰਟੀਨ” ਦਾ ਸਮ੍ਹਾਂ ਪੂਰਾ ਕਰ ਚੁੱਕੇ ਹਨ। ਉਹਨਾਂ ਦੱਸਿਆ ਗਿਆ ਕਿ ਸਬ ਡਵੀਜ਼ਨ ਪੱਟੀ ਦੇ 15 ਯਾਤਰੀ ਹਜ਼ੂਰ ਸਾਹਿਬ ਤੋ ਆਏ ਹਨ ਉਹਨਾਂ ਨੂੰ “ਹੋਮ ਕੁਆਰੰਟੀਨ” ਕਰ ਦਿੱਤਾ ਗਿਆ ਹੈ।

ਸਬ ਡਵੀਜ਼ਨ ਖਡੂਰ ਸਾਹਿਬ ਦਾ ਇੱਕ ਯਾਤਰੀ ਵੀ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਆਇਆ ਉਸ ਨੂੰ “ਹੋਮ ਕੁਆਰੰਟੀਨ” ਕੀਤਾ ਗਿਆ ਹੈ।ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਆਏ ਲੱਗਭੱਗ 195 ਵਿਅਕਤੀ ਸਨ ਜ਼ਿਲ੍ਹਾ ਵਿੱਚੋਂ ਲੱਗਭੱਗ 130 ਵਿਅਕਤੀਆਂ ਦਾ “ਹੋਮ ਕੁਆਰੰਟੀਨ” ਦਾ ਸਮਾਂ ਪੂਰਾ ਹੋ ਚੁੱਕਾ ਹੈ ਅਤੇ ਲੱਗਭੱਗ 65 ਵਿਅਕਤੀਆਂ ਦਾ “ਹੋਮ ਕੁਆਰੰਟੀਨ” ਸਮਾਂ ਚੱਲ ਰਿਹਾ ਹੈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ““ਹੋਮ ਕੁਆਰੰਟੀਨ” ਕੀਤੇ ਗਏ ਵਿਅਕਤੀਆਂ ਦੀ ਨਿਗਰਾਨੀ ਲਈ ਉਹਨਾਂ ਦੇ ਪਤੇ ਸੁਪਰਵਾਈਜਰਾਂ ਨੂੰ ਦੇ ਕੇ ਉਹਨਾਂ ਦੀ ਵਿਦੇਸ਼ੀ ਯਾਤਰੀ ਦੀ ਤਰ੍ਹਾਂ ਨਿਗਰਾਨੀ ਕਰਵਾਈ ਜਾਵੇ।ਜੇਕਰ ਕੋਈ ਵੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਕਰਫਿਊ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਅਤੇ ਕਰਫਿਊ ਦੇ ਸਬੰਧ ਵਿੱਚ ਰੋਜ਼ਾਨਾ 188 ਸੀ. ਪੀ. ਆਰ. ਸੀ. ਤਹਿਤ ਮੁਕੱਦਮੇ ਰਜਿਸਟਰਡ ਕੀਤੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਦੇ ਤੀਸਰੇ ਫੇਸ ਵਿੱਚ ਜਾਣ ਤੋਂ ਬੱਚਣ ਦੀ ਚਿਤਾਵਾਨੀ ਦਿੰਦੇ ਹੋਏ ਹਦਾਇਤ ਕੀਤੀ ਕਿ ਸਮੂਹ ਅਧਿਕਾਰੀ ਆਪਣਾ ਸਾਰਾ ਧਿਆਨ ਸਿਰਫ਼ ਤੇ ਸਿਰਫ ਕੋਵਿਡ-19 ਦੇ ਵਾਇਰਸ ਦੀ ਰੋਕਥਾਮ ਵਿੱਚ ਲਗਾਉਣ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਵਾਉਣਾ ਯਕੀਨੀ ਬਣਾਉਣ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Yes Punjab - Top Stories