Monday, January 25, 2021
Markfed Sohna New

verka new year

Innocent Hearts INNOKIDS Banner

ਤਰਨ ਤਾਰਨ ਦੇ ਐਸ.ਐਸ.ਪੀ. ਨੂੰ ਸ਼ਿਕਾਇਤਾਂ ਨਾ ਕੀਤੇ ਜਾਣ ਬਾਰੇ ਕੈਪਟਨ ਦੇ ਦਾਅਵੇ ਗ਼ਲਤ, ਮਜੀਠੀਆ ਨੇ ਮੁੜ ਦਾਹੀਆ ’ਤੇ ਨਿਸ਼ਾਨੇ ਸਾਧੇ

- Advertisement -

ਚੰਡੀਗੜ੍ਹ, 14 ਅਗਸਤ, 2020 –

ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਰਨਤਾਰਨ ਦੇ ਸਾਬਕਾ ਐਸ ਐਸ ਪੀ ਧਰੁਵ ਦਾਹੀਆ ਕੋਲ ਨਜਾਇਜ਼ ਸ਼ਰਾਬ ਬਾਰੇ ਕੋਈ ਸ਼ਿਕਾਇਤ ਨਾ ਆਉਣ ਦੇ ਕੀਤੇ ਦਾਅਵੇ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਜਦੋਂ ਉਹਨਾਂ ਸਥਾਨਕ ਲੋਕਾਂ ਵੱਲੋਂ ਐਸ ਐਸ ਪੀ ਦੇ ਨਿੱਜੀ ਵਟਸਐਪ ਨੰਬਰ ’ਤੇ ਭੇਜੀਆਂ ਦੋ ਲਿਖਤੀ ਸ਼ਿਕਾਇਤਾਂ ਮੀਡੀਆ ਨੂੰ ਜਾਰੀ ਕਰ ਦਿੱਤੀਆਂ।

ਇਹ ਦੋ ਸ਼ਿਕਾਇਤਾਂ ਜੋ 14 ਅਤੇ 16 ਜੂਨ ਨੂੰ ਐਸ ਐਸ ਪੀ ਨੂੰ ਕੀਤੀਆਂ ਗਈਆਂ ਜਿਸ ਵਿਚ ਤਰਨਤਾਰਨ ਵਿਚ ਨਜਾਇਜ਼ ਸ਼ਰਾਬ ਬਣਾਉਣ ਤੇ ਇਸਦੀ ਸਪਲਾਈ ਕਰਨ ਬਾਰੇ ਜਾਣਕਾਰੀ ਸੀ, ਰਿਲੀਜ਼ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਉਸ ਦਾਗਦਾਰ ਪੁਲਿਸ ਅਫਸਰ ਦਾ ਬਚਾਅ ਕਰ ਰਹੇ ਹਨ ਜਿਸ ’ਤੇ ਪਹਿਲਾਂ ਖੰਨਾ ਵਿਚ ਚਿੱਟੇ ਦਿਨ ਲੁੱਟ ਕਰਨ ਦੇ ਦੋਸ਼ ਲੱਗੇ ਅਤੇ ਜਿਸਦੇ ਹੁੰਦਿਆਂ ਤਰਨਤਾਰਨ ਵਿਚ 100 ਤੋਂ ਵੱਧ ਮਾਸੂਮ ਲੋਕਾਂ ਦੀ ਜਾਨ ਗਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਜਿਹੇ ਵਿਵਾਦਗ੍ਰਸਤ ਅਫਸਰ ਦਾ ਬਚਾਅ ਕਰਨ ਲਈ ਬਣੀ ਮਜਬੂਰੀ ਲੋਕਾਂ ਨੂੰ ਜ਼ਰੂਰ ਦੱਸਣੀ ਚਾਹੀਦੀ ਹੈ।

ਸ੍ਰੀ ਮਜੀਠੀਆ ਨੇ ਕਿਹਾ ਕਿ ਦਾਹੀਆ ਦਾ ਬਚਾਅ ਕਰਦਿਆਂ ਮੁੱਖ ਮੰਤਰੀ ਨੇ ਖੁਦ ਬਿੱਲੀ ਥੈਲੇ ਵਿਚੋਂ ਬਾਹਰ ਕੱਢ ਦਿੱਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਉਸ ਪੁਲਿਸ ਅਫਸਰ ਸਿਰ ਵੱਡੀ ਮਾਤਰਾ ਵਿਚ ਲਾਹਣ ਜੋ ਦੇਸੀ ਸ਼ਰਾਬ ਬਣਾਉਣ ਵਾਸਤੇ ਵਰਤੀ ਜਾਂਦੀ ਹੈ, ਨੂੰ ਫੜਨ ਦਾ ਸਿਹਰਾ ਬੰਨਿ੍ਹਆ ਹੈ।

ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਦਾਹੀਆ ਨੇ ਉਹ ਸਪੀਰਿਟ ਨਹੀਂ ਫੜੀ ਜੋ ਜ਼ਹਿਰੀਲੀ ਸ਼ਰਾਬ ਬਣਾਉਣ ਵਾਸਤੇ ਵਰਤੀ ਗਈ ਤੇ ਤਰਨਤਾਰਨ ਵਿਚ ਇਸ ਨਾਲ ਸੌ ਤੋਂ ਵੱਧ ਮੌਤਾਂ ਹੋਈਆਂ। ਉਹਨਾਂ ਕਿਹਾ ਕਿ ਤਰਨਤਾਰਨ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਾਪਰਨ ਤੋਂ ਬਾਅਦ ਹੀ ਨਜਾਇਜ਼ ਸ਼ਰਾਬ ਕੱਢਣ ਵਾਲੇ ਸੁੱਖਾ ਮਹਿਮੂਦਪੁਰੀਆ ਦੇ ਖਿਲਾਫ ਕਾਰਵਾਈ ਕੀਤੀ ਜੋ ਕਿ ਖੇਮਕਰਨ ਦੇ ਵਿਧਾਇਕ ਸੁਖਪਾਲ ਭੁੱਲਰ ਦਾ ਬੇਹੱਦ ਕਰੀਬੀ ਹੈ।


ਇਸ ਨੂੰ ਵੀ ਪੜ੍ਹੋ:
ਕਿੱਥੇ ਜਾਂਦੇ ਹਨ ਸਤਿਕਾਰ ਕਮੇਟੀ ਵੱਲੋਂ ਸਿੱਖਾਂ ਦੇ ਘਰਾਂ ’ਚੋਂ ਚੁੱਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ?


ਉਹਨਾਂ ਕਿਹਾ ਕਿ ਜੇਕਰ ਦਾਹੀਆ ਨੇ ਤ੍ਰਾਸਦੀ ਤੋਂ ਪਹਿਲਾਂ ਆਪਣਾ ਫਰਜ਼ ਨਿਭਾਇਆ ਹੁੰਦਾ ਹੈ ਅਤੇ ਸਥਾਨਕ ਲੋਕਾਂ ਦੀ ਸ਼ਿਕਾਇਤ ਜਿਹਨਾਂ ਨੇ ਸ਼ਰਾਬ ਮਾਫੀਆ ਦੇ ਨਾਮ ਅਤੇ ਵਰਤੇ ਜਾ ਰਹੇ ਵਾਹਨਾਂ ਦੇ ਨੰਬਰ ਵੀ ਦਿੱਤੇ ਸਨ, ’ਤੇ ਕਾਰਵਾਈ ਕੀਤੀ ਹੁੰਦੀ ਤਾਂ ਇੰਨਾ ਵੱਡਾ ਦੁਖਾਂਤ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ।

ਸ੍ਰੀ ਮਜੀਠੀਆ ਨੇ ਮੁੱਖ ਮੰਤਰੀ ਨੂੰ ਖੰਨਾ ਵਿਚ ਇਸਾਈ ਪਾਦਰੀ ਦੇ ਘਰ ਚਿੱਟੇ ਦਿਨ ਲੁੱਟ ਵਿਚ ਦਾਹੀਆ ਦੀ ਭੂਮਿਕਾ ਵੀ ਚੇਤੇ ਕਰਵਾਈ। ਦਾਹੀਆ ਉਦੋਂ ਐਸ ਐਸ ਪੀ ਖੰਨਾ ਸਨ। ਉਹਨਾਂ ਕਿਹਾ ਕਿ ਇਸ ਨਾਲ ਮੁੱਖ ਮੰਤਰੀ ਨੂੰ ਐਸ ਐਸ ਪੀ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਵਿਚ ਮਦਦ ਮਿਲ ਜਾਵੇਗੀ। ਉਹਨਾਂ ਕਿਹਾ ਕਿ ਦਾਹੀਆ ਨੇ ਜਲੰਧਰ ਵਿਚ ਇਕ ਛਾਪੇ ਦੀ ਨਜ਼ਰਸਾਨੀ ਕੀਤੀ ਜਦਕਿ ਦਾਅਵਾ ਇਹ ਕੀਤਾ ਕਿ ਇਹ ਛਾਪਾ ਦੋਰਾਹਾ ਮਾਰਿਆ ਗਿਆ ਸੀ ਤੇ ਇਥੋਂ 9.66 ਕਰੋੜ ਰੁਪਏ ਹਵਾਲਾ ਦਾ ਪੈਸਾ ਬਰਾਮਦ ਕੀਤਾ ਗਿਆ।

ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ 16.66 ਕਰੋੜ ਰੁਪਏ ਗੈਰ ਕਾਨੂੰਨੀ ਤੌਰ ’ਤੇ ਜ਼ਬਤ ਕੀਤੇ ਗਏ ਤੇ ਖੰਨਾ ਪੁਲਿਸ ਟੀਮ ਜਿਸਨੇ ਇਕ ਪੁਲਿਸ ਕੈਟ ਅਤੇ ਦਾਹੀਆ ਵੱਲੋਂ ਡੀ ਜੀ ਪੀ ਤੋਂ ਵਿਸ਼ੇਸ਼ ਤੌਰ ’ਤੇ ਮੰਗਵਾਏ ਦੋ ਅਫਸਰਾਂ ਦੀ ਡਿਊਟੀ ਲਗਾਈ ਸੀ, ਵੱਲੋਂ ਇਸ ਰਕਮ ਵਿਚੋਂ ਤਕਰੀਬਨ 7 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ।

ਉਹਨਾਂ ਕਿਹਾ ਕਿ ਪੁਲਿਸ ਵੱਲੋਂ ਬਣਾਈ ਐਸ ਆਈ ਟੀ ਨੇ ਦਾਹੀਆ ਨੂੰ ਦੋਸ਼ੀ ਠਹਿਰਾਇਆ ਤੇ ਉਸਦੇ ਝੂਠ ਫੜੇ ਗਏ ਤੇ ਉਸ ’ਤੇ ਇਕ ਵਿਅਕਤੀ ਨੂੰ ਨਜਾਇਜ਼ ਹਿਰਾਸਤ ਵਿਚ ਰੱਖਣ ਦਾ ਦੋਸ਼ ਵੀ ਲੱਗਾ। ਉਹਨਾਂ ਕਿਹਾ ਕਿ ਇਸ ਸਭ ਕੁਝ ਦੇ ਕਾਰਨ ਹੀ ਚੋਣ ਕਮਿਸ਼ਨ ਨੇ ਦਾਹੀਆ ਨੂੰ ਖੰਨਾ ਤੋਂ ਹਟਾ ਦਿੱਤਾ ਤੇ ਹਾਲੇ ਵੀ ਉਸ ਤੋਂ 1.5 ਕਰੋੜ ਰੁਪਏ ਦੀ ਵਸੂਲੀ ਹੋਣੀ ਬਾਕੀ ਹੈ।

ਸ੍ਰੀ ਮਜੀਠੀਆ ਨੇ ਡੀ ਜੀ ਪੀ ਦਿਨਕਰ ਗੁਪਤਾ ਨੂੰ ਚੇਤੇ ਕਰਵਾਇਆ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਉਹਨਾਂ ਵੱਲੋਂ ਇਸ ਸਾਲ ਫਰਵਰੀ ਵਿਚ ਕੀਤੇ ਐਲਾਨ ਮੁਤਾਬਕ ਪੰਜਾਬ ਦੇ ਸਾਰੇ 12700 ਪਿੰਡਾਂ ਵਿਚ ਪੁਲਿਸ ਕਰਮਚਾਰੀ ਤਾਇਨਾਤ ਕਰਨ ਦੇ ਬਾਵਜੂਦ ਵਾਪਰੀ ਹੈ।

ਉਹਨਾਂ ਕਿਹਾ ਕਿ ਡੀ ਜੀ ਪੀ ਨੂੰ ਦੱਸਣਾ ਚਾਹੀਦਾ ਹੈ ਕਿ 12700 ਪੁਲਿਸ ਕਰਮਚਾਰੀ ਜੋ ਪਿੰਡਾਂ ਵਿਚ ਤਾਇਨਾਤ ਸਨ ਵਿਚੋਂ ਕਿਸੇ ਨੇ ਵੀ ਉਹਨਾਂ ਨੂੰ ਜ਼ਹਿਰੀਲੀ ਸ਼ਰਾਬ ਬਾਰੇ ਜਾਣਕਾਰੀ ਕਿਉਂ ਨਹੀਂ ਦਿੱਤੀ। ਉਹਨਾਂ ਸਵਾਲ ਕੀਤਾ ਕਿ ਕੀ ਉਹ ਵੀ ਗਾਰਡੀਅਨ ਆਫ ਗਰਨੈਂਸ ਵਾਂਗੂ ਸੁੱਤੇ ਸਨ ਜਾਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਸ਼ਰਾਬ ਮਾਫੀਆ ਦੇ ਰਾਹ ਵਿਚ ਨਾ ਆਉਣ ?

Yes Punjab Gall Squareਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਵਿਵਾਦਗ੍ਰਸਤ ਪੁਲਿਸ ਅਫਸਰਾਂ ਜਾਂ ਸਿਆਸੀ ਤੌਰ ’ਤੇ ਨਿਯੁਕਤ ਹੋਣ ਵਾਲਿਆਂ ਨੂੰ ਬਹੁਤੀ ਅਹਿਮੀਅਤ ਨਾ ਦੇਣ ਕਿਉਂਕਿ ਮੋਗਾ ਵਿਚ ਵਾਪਰੀ ਘਟਨਾ ਜਿਥੇ ਕੌਮੀ ਤਿਰੰਗੇ ਦਾ ਅਪਮਾਨ ਕੀਤਾ ਗਿਆ ਹੈ, ਉਹ ਖਡੂਰ ਸਾਹਿਬ ਤੋਂ ਕਾਂਗਰਸ ਦੇ ਐਮ ਪੀ ਦੇ ਭਰਾ ਨੂੰ ਅਹਿਮ ਅਹੁਦਾ ਦੇਣ ਦਾ ਸਿੱਧਾ ਨਤੀਜਾ ਹੈ।

ਉਹਨਾਂ ਕਿਹਾ ਕਿ ਇਸੇ ਤਰੀਕੇ ਜੋ ਪੁਲਿਸ ਅਫਸਰ ਮਾੜੇ ਅਨਸਰਾਂ ਖਿਲਾਫ ਚੰਗੀ ਕਾਰਵਾਈ ਕਰ ਰਹੇ ਹਨ, ਉਹਨਾਂ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਮਨਦੀਪ ਸਿੱਧੂ ਨੂੰ ਐਸ ਐਸ ਪੀ ਪਟਿਆਲਾ ਵਜੋਂ ਇਸ ਕਰ ਕੇ ਬਦਲਿਆ ਗਿਆ ਕਿਉਂਕਿ ਉਹ ਕਾਂਗਰਸ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਦੇ ਪਿੱਛੇ ਪਏ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -Bibi Jagir Kaur Guru Gobind Singh Prakash Purab Banner

Stay Connected

20,465FansLike
112,826FollowersFollow

ENTERTAINMENT

Sunny Leone shows her football skills

Mumbai, Jan 24, 2021- Bollywood actress Sunny Leone on Sunday offered a glimpse of her football skills to her social media followers and fans. Sunny shared...

Talk show legend Larry King dies at 87

Los Angeles, Jan 23, 2012- Talk show legend Larry King passed away on Saturday, aged 87. He was admitted to hospital earlier this month after...

Bigg Boss 14 - The Latest

National

GLOBAL

OPINION

National Flag India

A reset for India’s security policy – by DC Pathak

India's External Affairs Minister, Dr S. Jaishankar, in his address at the UN Security Council launching the two-year tenure of India's membership, rightly focused...
Farmers Protest againt Farm Laws in Delhi

Farm Laws: Kisan Unions & Government on path of confrontation – by KS Chawla

The agitating kisan unions and the central government are now on the path of confrontation as the talks between the two have got deadlocked. The...
2021

2021: Issues, Challenges and Expectations – by TS Chawla

The year 2020 will go down in the pages of history as a bad year of bad times. It was bad for the entire...

SPORTS

Health & Fitness

Eating Antioxidants Food

Natural antioxidants can keep heart, cancer diseases at bay

New Delhi, Jan 24, 2021- If you want to keep your immune system strong for fighting cardiovascular diseases or cancer, start taking natural antioxidants as health experts on Sunday stressed that it helps in improving overall health by providing many other health benefits. According to experts, antioxidants are substances that may protect your cells against free radicals, which play a role...

Gadgets & Tech

error: Content is protected !!