ਤਕਰਾਰ ਹੋ ਜਾਣ ’ਤੇ ਚਾਕੂ ਮਾਰ ਕੇ ਦਿਉਰ ਨੇ ਭਾਬੀ ਦਾ ਕਤਲ ਕੀਤਾ

ਯੈੱਸ ਪੰਜਾਬ
ਜਲੰਧਰ, 27 ਸਤੰਬਰ, 2019:

ਆਪਣੀ ਭਾਬੀ ਨਾਲ ਕਿਸੇ ਗੱਲੋਂ ਤਕਰਾਰ ਹੋਣ ’ਤੇ ਗੁੱਸੇ ਵਿਚ ਆਏ ਇਕ ਵਿਅਕਤੀ ਨੇ ਭਾਬੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਘਟਨਾ ਜ਼ਿਲ੍ਹਾ ਜਲੰਧਰ ਦੇ ਪਿੰਡ ਦੁਸਾਂਝ ਕਲਾਂ ਦੀ ਹੈ ਜਿੱਥੇ ਪਵਨ ਕੁਮਾਰ ’ਤੇ ਆਪਣੀ ਭਾਬੀ ਜਸਵਿੰਦਰ ਕੌਰ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ।

ਥਾਣਾ ਗੁਰਾਇਆਂ ਦੇ ਇੰਚਾਰਜ ਸ੍ਰੀ ਕੇਵਲ ਸਿੰਘ ਅਨੁਸਾਰ ਮ੍ਰਿਤਕ ਜਸਵਿੰਦਰ ਕੌਰ ਦੀ ਬੇਟੀ ਪ੍ਰੀਆ ਦੇ ਬਿਆਨ ਅਨੁਸਾਰ ਉਸਦੀ ਮਾਤਾ ਦੀ ਉਸਦੇ ਚਾਚੇ ਪਵਨ ਕੁਮਾਰ ਨਾਲ ਕਿਸੇ ਗੱਲ ਨੂੂੰ ਲੈ ਕੇ ਤਕਰਾਰ ਹੋਈ ਜੋ ਝਗੜੇ ਵਿਚ ਤਬਦੀਲ ਹੋ ਗਈ। ਇਸ ਤਰ੍ਹਾਂਗੁੱਸੇ ਵਿਚ ਆਏ ਉਸਦੇ ਚਾਚੇ ਨੇ ਉਸਦੀ ਮਾਂ ਦੇ ਗ਼ਲੇ ਵਿਚ ਚਾਕੂ ਮਾਰ ਦਿੱਤਾ ਜਿਸ ਨਾਲ ਉਸਦੀ ਮੌਤ ਹੋ ਗਈ।

ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES